ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਭਾਜਪਾ ਦੇ ਨਵ-ਨਿਯੁਕਤ ਮੈਡੀਕਲ ਸੈੱਲ ਇੰਚਾਰਜ ਗੌਰਵ ਗੁਪਤਾ ਦੀ ਦਵਾਈ ਮੰਡੀ ਵਿਖੇ ਆਮਦ ‘ਤੇ ਮਸਤ ਰਾਮ ਬਾਂਸਲ, ਸੁਸ਼ੀਲ ਬਾਂਸਲ ਅਤੇ ਸਟਾਫ਼ ਮੈਂਬਰਾਂ ਵੱਲੋਂ ਇਕ ਸਨਮਾਨ ਸਮਾਗਮ ਕਰਵਾਇਆ। ਜਿਸ ਵਿਚ ਗੌਰਵ ਗੁਪਤਾ ਨੇ ਸੂਬਾਈ ਲੀਡਰਸ਼ਿਪ ਅਤੇ ਜ਼ਿਲ੍ਹਾ ਪ੍ਰਧਾਨ ਨਿਪੁਨ ਸ਼ਰਮਾ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਉਨਾਂ੍ਹ ਨੂੰ ਸੌਂਪੀ ਗਈ ਜ਼ਿੰਮੇਵਾਰੀ ਅਤੇ ਪਾਰਟੀ ਵੱਲੋਂ ਉਨਾਂ੍ਹ ‘ਤੇ ਜੋ ਭਰੋਸਾ ਜਤਾਇਆ ਗਿਆ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਤਨਦੇਹੀ ਨਾਲ ਲੈ ਕੇ ਜਾਣਗੇ। ਉਨਾਂ੍ਹ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀ ਭਲਾਈ ਅਤੇ ਸਿਹਤ ਪ੍ਰਤੀ ਸੁਚੇਤ ਹੋ ਕੇ ਸਮੇਂ-ਸਮੇਂ ‘ਤੇ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰ ਰਹੀ ਹੈ| ਸੈੱਲ ਵੱਲੋਂ ਨੈਸ਼ਨਲ ਹੈਲਥ ਮਿਸ਼ਨ, ਆਯੂਸ਼ਮਾਨ ਭਾਰਤ, ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ, ਪ੍ਰਧਾਨ ਮੰਤਰੀ ਸਵੱਸਥ ਸੁਰੱਖਿਆ ਯੋਜਨਾ ਆਦਿ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਲੋਕ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਨੀਤੀਆਂ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਮੈਡੀਕਲ ਖੇਤਰ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਦਿਨੇਸ਼ ਠਾਕੁਰ, ਸੰਦੀਪ ਸ਼ਰਮਾ, ਆਯੂਸ਼ ਬਾਂਸਲ, ਅਮਨ ਗੁਪਤਾ, ਚੰਦਨ ਜੇਤਲੀ, ਕਰਨ ਕੁਮਾਰ, ਅਰੁਣ ਕੁਮਾਰ, ਵਿਸ਼ਾਲ ਸ਼ਰਮਾ, ਦੀਪਕ ਜੈਰਥ, ਲਾਡੀ ਜੁਲਕਾ, ਅੰਕਿਤ ਸੂਦ, ਲੱਕੀ, ਸਰਦਾਰਾ ਸਿੰਘ, ਰੰਕਾ ਆਨੰਦ, ਅਜੇ ਸੂਦ, ਅੰਕੂ ਸੂਦ, ਡਾ. ਅਰਵਿੰਦ ਲਖਨਪਾਲ, ਅੱਕੂ ਅਰੋੜਾ, ਮਨੋਜ ਕੁਮਾਰ, ਮੁਕੇਸ਼ ਡੋਗਰਾ, ਰਾਘਵ ਕੁਠਿਆਲਾ, ਰਜਨੀਸ਼ ਕੁਠਿਆਲਾ, ਅਸ਼ੋਕ ਸੂਦ, ਨਿਰਮਲ ਸਿੰਘ, ਸੰਜੇ ਸੂਦ, ਰਿੰਕੂ ਮਹਾਜਨ, ਵਿਵਾਨ ਜੇਤਲੀ, ਪੰਕਜ ਸ਼ਰਮਾ, ਚੰਦਰਸ਼ੇਖਰ, ਸ਼ੁਭਮ ਜੈਰਥ, ਰਾਜੇਸ਼ ਢੱਲ, ਵਿਕਾਸ ਵਾਲੀਆ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



