ਹਰਵਿੰਦਰ ਸਿੰਘ ਕਾਲਾ, ਲੁਧਿਆਣਾ

ਭਾਰਤੀ ਕਿਸਾਨ ਯੂਨੀਅਨ ਪੰਜਾਬ ਰਦੀ ਮਹੀਨਾਵਾਰ ਮੀਟਿੰਗ ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ। ਇਸ ਮੌਕੇ ਅਹੁਦੇਦਾਰ, ਐਗਜੈਕਟਿਵ ਮੈਂਬਰ ਤੇ ਸਾਰੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ। ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਪੰਜਾਬ ਦੇ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਡੈਲੀਗੇਟ ਨੇ ਸਰਬ-ਸੰਮਤੀ ਨਾਲ ਹਰਿੰਦਰ ਸਿੰਘ ਲੱਖੋਵਾਲ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ। ਪ੍ਰਧਾਨਗੀ ਦਾ ਨਾਂ ਅਵਤਾਰ ਸਿੰਘ ਮੇਹਲੋਂ ਸੀਨੀਅਰ ਮੀਤ ਪ੍ਰਧਾਨ ਨੇ ਤਾਇਦ ਕੀਤਾ ਜਿਸ ਨੂੰ ਹਾਲ ਵਿੱਚ ਸਾਰੇ ਅਹੁਦੁਦਾਰਾਂ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਜੈਕਾਰੇ ਲਗਾ ਕੇ ਮਨਜ਼ੂਰੀ ਦਿੱਤੀ। ਨਾਲ ਹੀ ਭੁਪਿੰਦਰ ਸਿੰਘ ਮਹੇਸ਼ਰੀ ਨੇ ਅਵਤਾਰ ਸਿੰਘ ਮੇਹਲੋਂ ਦਾ ਨਾਮ ਜਥੇਬੰਦੀ ਦੇ ਸਰਪ੍ਰਸਤ ਲਈ ਪੇਸ਼ ਕੀਤਾ ਜਿਸਨੂੰ ਹਾਲ ਵਿੱਚ ਸਾਰੇ ਅਹੁਦੇਦਾਰਾਂ ਨੇ ਦੋਨੋ ਹੱਥ ਖੜੇ੍ਹ ਕਰ ਕੇ ਜੈਕਾਰੇ ਲਾ ਕੇ ਮਨਜ਼ੂਰੀ ਦਿੱਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਤੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿੁਵਾਇਆ ਕਿ ਅੱਗੇ ਨਾਲੋਂ ਵੀ ਉਹ ਵੱਧ ਮਿਹਨਤ ਕਰਕੇ ਜਥੇਬੰਦੀ ਨੂੰ ਪੰਜਾਬ ਭਰ ‘ਚ ਮਜ਼ਬੂਤ ਕਰਨਗੇ ਤੇ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਲਈ ਆਪਣੀ ਜਾਨ ਤੱਕ ਵਾਰ ਦੇਣਗੇ।

ਇਸ ਮੌਕੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਕੇਂਦਰ ਸਰਕਾਰ,ਦਿੱਲੀ ਸਰਕਾਰ ਤੇ ਹਰਿਆਣਾ ਸਰਕਾਰ ਪੰਜਾਬ ਸਿਰ ਦੋਸ਼ ਮੜ੍ਹਨ ਦੀਆਂ ਕੋਝੀਆਂ ਹਰਕਤਾਂ ਕਰਨੀਆਂ ਬੰਦ ਕਰਨ, ਕਿਉਂਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਇਸ ਸਾਲ ਪਿਛਲੇ ਵਰਿ੍ਹਆਂ ਨਾਲੋਂ ਬਹੁਤ ਹੀ ਘੱਟ ਕਿਸਾਨਾਂ ਵੱਲੋਂ ਅੱਗ ਲਾਈ ਗਈ ਹੈ ਜੋ ਵੀ ਥੋੜ੍ਹੀ ਬਹੁਤੀ ਅੱਗ ਲੱਗੀ ਹੈ, ਉਹ ਵੀ 20 ਕੁ ਫੀਸਦੀ ਹੀ ਹੈ, ਇਸ ਲਈ ਇਹ ਪੰਜਾਬ ਸਿਰ ਦੋਸ਼ ਲਾਉਣਾ ਸਰਾਸਰ ਗਲਤ ਹੈ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਹਰਮਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਦੌਰਾਨ ਐੱਮਐੱਸਪੀ ਤੇ ਗਰੰਟੀ ਬਿੱਲ ਲਾਗੂ ਕਰਨ ਦੀ ਗੱਲ ਮੰਨੀ ਸੀ ਜੋ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਵੀ ਇਸ ਨੂੰ ਲਾਗੂ ਨਹੀਂ ਕੀਤਾ ਗਿਆ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਵਿੰਦਰ ਸਿੰਘ ਕੂੰਮ ਕਲਾਂ ਤੇ ਪ੍ਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਸੂਬਾ ਸਰਕਾਰ ਗੰਨੇ ਦੇ ਭਾਅ ‘ਚ ਵਾਧੇ ਦਾ ਐਲਾਨ ਜਲਦ ਕਰੇ ਤੇ ਝੋਨੇ ਦੀ ਖਰੀਦ ‘ਚ ਤੇਜ਼ੀ ਲਿਆਵੇ। ਮੰਡੀਆਂ ‘ਚ ਲਿਫਟਿੰਗ ਦੇ ਕੰਮ ਮੁਕੰਮਲ ਕਰੇ ਤਾਂ ਜੋ ਕਿਸਾਨ ਜਲਦ ਤੋਂ ਜਲਦ ਮੰਡੀਆਂ ਵਿੱਚੋਂ ਵਿਹਲਾ ਹੋ ਕੇ ਕਣਕ ਦੀ ਬਿਜਾਈ ਕਰ ਸਕੇ। ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਸਿੰਥੈਟਿਕ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਖ਼ਸਖ਼ਸ ਦੀ ਖੇਤੀ ਕਰਨ ਦੀ ਖੁੱਲ੍ਹ ਦੇਵੇ ਤਾਂ ਜੋ ਮਾਰੂ ਨਸ਼ਿਆਂ ਤੋਂ ਨੌਜਵਾਨਾਂ ਦਾ ਬਚਾਅ ਹੋ ਸਕੇ।

ਸਿਮਰਜੀਤ ਸਿੰਘ ਘੁੱਦੂਵਾਲਾ ਤੇ ਜਸਵੰਤ ਸਿੰਘ ਬੀਜਾ ਅਤੇ ਮਨਪ੍ਰਰੀਤ ਸਿੰਘ ਅਮਲਾਲਾ ਨੇ ਕਿਹਾ ਕਿ ਪੰਜਾਬ ਦੀਆਂ ਕੋਆਪੇ੍ਟਿਵ ਸੁਸਾਇਟੀਆਂ ‘ਚ ਡੀਏਪੀ ਖਾਦ ਦੀ ਘਾਟ ਪਾਈ ਜਾ ਰਹੀ ਹੈ ਜਿਸ ਕਾਰਨ ਕਣਕ ਦੀ ਬਿਜਾਈ ਪਛੜਨ ਦਾ ਡਰ ਹੈ। ਇਸ ਮੌਕੇ ਦਰਸ਼ਨ ਸਿੰਘ ਜਟਾਣਾ, ਭੁੁੁਪਿੰਦਰ ਸਿੰਘ ਦੌਲਤਪੁਰਾ, ਮਨਜੀਤ ਸਿੰਘ ਢੀਡਸਾ, ਦਲਜੀਤ ਸਿੰਘ ਚਲਾਕੀ, ਹਰਮੇਲ ਸਿੰਘ ਭੁਟੇਹੜੀ, ਜੋਗਿੰਦਰ ਸਿੰਘ ਿਢੱਲੋ, ਸੁਰਜੀਤ ਸਿੰਘ ਹਰੀਏਵਾਲਾ, ਜਸਵੰਤ ਸਿੰਘ ਸਿੰਘਪੁਰ ਦੋਨਾ, ਕਿਰਪਾਲ ਸਿੰਘ, ਅੰਮਿ੍ਤ ਸਿੰਘ ਰਾਜੇਵਾਲ, ਦਰਸ਼ਨ ਸਿੰਘ ਕਡਿਆਣਾ, ਗੁਸੇਵਕ ਸਿੰਘ ਮਜ਼ਾਲੀ, ਜਿੰਦੂ ਖੋਖਰ, ਬੂਟਾ ਸਿੰਘ, ਕ੍ਰਿਪਾਲ ਸਿੰਘ, ਬੇਅੰਤ ਸਿੰਘ, ਪਾਲ ਸਿੰਘ, ਜੋਗਾ ਸਿੰਘ, ਰਨਵੀਰ ਸਿੰਘ, ਦਲਜੀਤ ਸਿੰਘ, ਨਿਰਮਲ ਸਿੰਘ, ਗੁਰਸੇਵਕ ਸਿੰਘ, ਬਲਜਿੰਦਰ ਸਿੰਘ, ਦਰਸ਼ਨ ਸਿੰਘ, ਹਰਮੇਲ ਸਿੰਘ, ਗੁਰਮੁੱਖ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।