ਬੀ.ਸੀ ਲਿਬਰਲ ਲੀਡਰਸ਼ਿਪ ਦੌੜ ਵਿੱਚ ਟੋਡ ਸਟੋਨ ਮਜ਼ਬੂਤ ਉਮੀਦਵਾਰ ਵਜੋਂ ਉ੍ਨਭਰੇ

ਵੈਨਕੂਵਰ- ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਦੀ ਦੌੜ ਆਪਣੇ ਆਖਰੀ ਪੜਾਅ ਤੇ ਪੁੱਜ ਚੁੱਕੀ ਹੈ। ਬੀਤੇ ਦਿਨੀਂ ਵੈਨਕੂਵਰ ਵਿੱਚ ਉਮੀਦਵਾਰਾਂ ਵਿਚਾਲੇ ਆਖਰੀ ਬਹਿਸ ਹੋਈ ਜਿਸ ਵਿੱਚ ਦਾਅਵੇਦਾਰ ਆਗੂਆਂ ਨੇ ਇੱਕ ਦੂਜੇ ਨੂੰ ਪਛਾੜਨ ਦਾ ਯਤਨ ਕਰਦਿਆਂ ਪਾਰਟੀ ਦੀ ਮਜਬੂਤੀ, ਸੂਬੇ ਦੀ ਆਰਥਿਕਤਾ, ਖੁਸ਼ਹਾਲੀ ਤੇ ਯੋਗ ਅਗਵਾਈ ਲਈ ਆਪੋ ਆਪਣੀ ਯੋਗਤਾ ਸਿੱਧ ਕਰਨ ਦਾ ਯਤਨ ਕੀਤਾ।ਪਾਰਟੀ ਲੀਡਰਸ਼ਿਪ ਲਈ ਇੱਕ ਤੋਂ ਤਿੰਨ ਫਰਵਰੀ ਤੱਕ ਪੈ ਰਹੀਆਂ ਵੋਟਾਂ ਲਈ ਭਾਵੇਂ ਹੁਣ ਤੱਕ ਛੇ ਉਮੀਦਵਾਰ ਮੈਦਾਨ ਵਿੱਚ ਹਨ ਪਰ ਇਨ੍ਹਾਂ ਉਮੀਦਵਾਰਾਂ ਵਿੱਚੋਂ ਸਾਬਕਾ ਮੰਤਰੀ ਟੋਡ ਸਟੋਨ ਅਤੇ ਸਾਬਕਾ ਮੇਅਰ ਡੈਨਾ ਵਾਟਸ ਦੂਸਰੇ ਉਮੀਦਵਾਰਾਂ ਨਾਲੋਂ ਜ਼ਿਆਦਾ ਉਭਰਦੇ ਦਿਖਾਈ ਦੇ ਰਹੇ ਹਨ।ਵੱਖ ਵੱਖ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਟੋਡ ਸਟੋਨ ਆਪਣੇ ਵਿਰੋਧੀਆਂ ਨੂੰ ਪਛਾੜਦੇ ਦਿਖਾਈ ਦੇ ਰਹੇ ਹਨ।ਕਿਹਾ ਜਾਂਦਾ ਹੈ ਕਿ ਟੋਡ ਸਟੋਨ ਇੱਕੋ ਇੱਕ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਆਪਣੀ ਲੀਡਰਸ਼ਿਪ ਦੌਰਾਨ ਵਿਸ਼ਾਲ ਤੇ ਪੁਖਤਾ ਯੋਜਨਾ ਪੇਸ਼ ਕੀਤੀ ਹੈ।ਉਨ੍ਹਾਂ ਦਾ ਨਜ਼ਰੀਆ ਹੈ ਕਿ ਹੁਣ ਸਿਧਾਂਤਾ ਦੇ ਦੁਆਲੇ ਨਵੇਂ ਵੀਚਾਰ ਉਸਾਰਨ ਦਾ ਸਮਾ ਹੈ,ਜਿਹੜੇ ਬੀ ਸੀ ਲਿਬਰਲ ਪਾਰਟੀ ਨੂੰ ਸਫਲਤਾ ਦਿਵਾਉਣ। ਪੁਰਾਣੀ ਘਿਸੀ ਪਿਟੀ ਪਹੁੰਚ ਅਗਲੀਆਂ ਚੋਣਾਂ ਵਿੱਚ ਵੋਟਰਾਂ ਨਾਲ ਕੰਮ ਕਰਨ ਦੇ ਯੋਗ ਨਹੀਂ ਰਹੀ।
ਬੀਸੀ ਨੂੰ ਇੱਕ ਵਿਸ਼ਾਲ ਨਜ਼ਰੀਏ ਵਾਲੇ ਆਗੂ ਦੀ ਲੋੜ ਹੈ,ਜਿਹੜਾ ਨਾ ਸਿਰਫ ਸੂਬਾ ਵਾਸੀਆਂ ਜਿਹੜੇ ਕਿ ਪਿਛਲੀਆਂ ਚੋਣਾਂ ਦੌਰਾਨ ਕਿਸੇ ਹੋਰ ਪਾਸੇ ਚਲੇ ਗਏ ਸਨ,ਨੂੰ ਵਾਪਸ ਮੋੜ ਲਿਆਵੇ, ਸਗੋਂ ਨਵੇਂ ਵੋਟਰਾਂ ਨੂੰ ਬੀਸੀ ਲਿਬਰਲ ਪਾਰਟੀ ਦੀ ਪਿੱਠ ਤੇ ਖੜ੍ਹਾ ਕਰਨ ਦੀ ਯੋਗਤਾ ਰੱਖਦਾ ਹੋਵੇ। ਟੋਡ ਸਟੋਨ ਦਾ ਕਹਿਣਾ ਕਿ ਉਹ ਅਜਿਹੀ ਯੋਜਨਾ ਅਤੇੇ ਪ੍ਰੋਗਰਾਮ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ ਜੋ ਬੀਸੀ ਦੇ ਬਜਟ ਨੂੰ ਸੰਤੁਲਿਤ ਕਰਕੇ,ਅਰਥ ਵਿਵਸਥਾ ਦੀ ਮਜ਼ਬੂਤੀ ਨਾਲ ਪਰਿਵਾਰਾਂ ਦਾ ਜੀਵਨ ਪੱਧਰ ਵਧੀਆ ਬਣਾਵੇ। ਉਹ ਸੂਬੇ ਵਿੱਚ ਨਿਵੇਸ਼ ਦੇ ਕਾਰੋਬਾਰ ਨੂੰ ਬੜਾਵਾ ਦੇਣ ਵਿੱਚ ਯਕੀਨ ਰੱਖਦੇ ਹਨ। ਟੋਡ ਸਟੋਨ ਂ ਜਿਨ੍ਹਾਂ ਕੋਲ ਤਕਨੀਕੀ ਕੰਪਨੀ ਦੇ ਸੀਈਓ ਹੋਣ ਦਾ ਅਨੁਭਵ ਹੈ, ਬੀਸੀ ਦੇ ਉੱਦਮੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਭਲੀ ਭਾਂਤ ਜਾਂਣਦੇ ਹਨ। ਸਕੂਲ ਜਾਂਦੀਆਂ ਤਿੰਨ ਧੀਆਂ ਦੇ ਬਾਪ ਟੋਡ ਸਟੋਨ ਜੋ ਪਰਿਵਾਰਾਂ ਦੀਆਂ ਚਿੰਤਾਵਾਂ ਤੋਂ ਜਾਣੂ ਹਨ ਦੀ ਚੋਣ ਮੁਹਿੰਮ ਨੇ ਦੂਸਰੇ ਉਮੀਦਵਾਰਾਂ ਦੇ ਮੁਕਾਬਲੇ ਵੱਡੀ ਗਿਣਤੀ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਲੰਮੇ ਸਮੇਂ ਤੋਂ ਸੂਬੇ ਚ ਕੰਮ ਕਰ ਰਹੇ ਬੀ.ਸੀ ਲਿਬਰਲ ਪਾਰਟੀ ਲਈ ਲੋਕਾਂ ਦੀ ਹਮਾਇਤ ਹਾਸਲ ਕੀਤੀ ਹੈ। ਉਹ ਪਾਰਟੀ ਵਿੱਚ ਨਵੇਂ ਸ਼ਾਮਿਲ ਹੋਏ ਨੌਜਵਾਨਾ ਅਤੇ ਨਵੀਂ ਪੀੜ੍ਹੀ ਦੀਆਂ ਭਾਵਨਾਵਾਂ ਤੋਂ ਵੀ ਜਾਣੂ ਹਨ। ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਬੀਸੀ ਦੇ ਹਰ ਖੇਤਰ ਵਿੱਚੋਂ ਵੱਖ ਵੱਖ ਵਿਚਾਰਧਾਰਾ ਦੇ ਲੋਕ ਲਿਬਰਲ ਪਾਰਟੀ ਦੇ ਝੰਡੇ ਹੇਠ ਇਕਜੁੱਟ ਹੋਏ ਹਨ।ਕਿਉਂਕਿ ਉਹ ਜਾਣਦੇ ਹਨ ਕਿ ਬੀਸੀ ਦੇ ਮਜ਼ਬੂਤ ਤੇ ਰੌਸ਼ਨ ਭਵਿੱਖ ਲਈ ਇੱਕ ਯੋਗ ਨੌਜਵਾਨ ਅਤੇ ਦੂਰ ਅੰਦੇਸ਼ ਆਗੂ ਦੀ ਲੋੜ ਹੈ।ਬੀਸੀ ਲਿਬਰਲ ਪਾਰਟੀ ਨਾਲ ਜੁੜੇ ਤੇ ਜੁੜਨ ਵਾਲੇ ਲੋਕਾਂ ਨੂੰ ਜਿਸ ਕਿਸਮ ਦੇ ਆਗੂ ਦੀ ਜ਼ਰੂਰਤ ਹੈ ਉਨ੍ਹਾਂ ਇਛਾਵਾਂ ਉੱਪਰ ਟੋਡ ਸਟੋਨ ਹੀ ਪੂਰੇ ਉੱਤਰਦੇ ਦਿਖਾਈ ਦੇ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.