ਸੁਖਦੇਵ ਗਰਗ, ਜਗਰਾਓਂ : ਬੀਬੀਐੱਸਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਸ਼ਨਿੱਚਰਵਾਰ ਚਾਅ ਤੇ ਉਤਸ਼ਾਹ ਨਾਲ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਗਈ। ਪਿੰ੍ਸੀਪਲ ਮੋਨਾ ਠਾਕੁਰ ਨੇ ਦੱਸਿਆ ਸਕੂਲ ਕੈਂਪਸ ਵਿਖੇ ਲਗਾਤਾਰ ਸਮਾਜ ਨੂੰ ਸੇਧ ਦੇਣ ਵਾਲੀਆਂ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਸਕੂਲ ਕੈਂਪਸ ਵਿਖੇ ਬਹੁਤ ਹੀ ਸੁੰਦਰ ਰੰਗੋਲੀਆਂ ਵੱਖ-ਵੱਖ ਹਾਊਸ ਦੇ ਬੱਚਿਆਂ ਵੱਲੋਂ ਬਣਾਈਆਂ ਗਈਆਂ ਤੇ ਸਕੂਲ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ। ਸਕੂਲ ਵਿਖੇ ਪੂਜਾ ਕੀਤੀ ਗਈ ਤੇ ਲਕਸ਼ਮੀ ਮਾਤਾ ਜੀ ਦੀ ਆਰਤੀ ਵੀ ਕੀਤੀ ਗਈ। ਮੈਨੇਜਮੈਂਟ ਦੇ ਚੇਅਰਮੈਨ ਸੰਨੀ ਅਰੋੜਾ, ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰਧਾਨ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਟਰੀ ਅੰਜੂ ਬਾਲਾ ਤੇ ਪਿੰ੍ਸੀਪਲ ਮੋਨਾ ਠਾਕੁਰ ਨੇ ਹਰੇਕ ਕਲਾਸ ਦਾ ਦੌਰਾ ਕਰਦਿਆਂ ਬੱਚਿਆਂ ਨੂੰ ਜਿੱਥੇ ਮਠਿਆਈ ਵੰਡੀ ਉੱਥੇ ਬੱਚਿਆਂ ਨੂੰ ਪਟਾਕੇ ਨਾ ਚਲਾਉਣ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ।
ਉਨ੍ਹਾਂ ਬੱਚਿਆਂ ਨੂੰ ਫ਼ਜ਼ੂਲ ਖ਼ਰਚੀ ਤੋਂ ਬਚਣ, ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਸਮਾਜ ਦੇ ਹਰ ਵਿਅਕਤੀ ਨੂੰ ਦੀਵਾਲੀ ਉਪਹਾਰ ‘ਚ ਪਟਾਕੇ ਦੇਣ ਦੀ ਬਜਾਏ ਕਿਤਾਬਾਂ ਤੇ ਬੂਟੇ ਦੇਣ ਦੀ ਅਪੀਲ ਕੀਤੀ ਤਾਂ ਜੋ ਸੋਚ ਤੇ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ।


