ਪਟਨਾ : ਬਿਹਾਰ ਵਿਚ ਅਪੋਜ਼ੀਸ਼ਨ ਦੇ ਮਹਾਂਗੱਠਬੰਧਨ ਨੂੰ ਸ਼ੁੱਕਰਵਾਰ ਤਾਕਤ ਮਿਲੀ ਜਦੋਂ ਮੁਕੇਸ਼ ਸਹਨੀ ਦੀ ਅਗਵਾਈ ਵਾਲੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀ ਆਈ ਪੀ) ਉਸ ਵਿਚ ਸ਼ਾਮਲ ਹੋ ਗਈ | ਰਾਜਦ ਆਗੂ ਤੇਜਸਵੀ ਯਾਦਵ ਦੇ ਨਾਲ ਪ੍ਰੈਸ ਕਾਨਫਰੰਸ ਵਿਚ ਪਾਰਟੀ ਪ੍ਰਧਾਨ ਸਹਨੀ ਨੇ ਦੱਸਿਆ ਕਿ ਉਨ੍ਹਾ ਦੀ ਪਾਰਟੀ ਗੋਪਾਲਗੰਜ, ਝੰਝਾਰਪੁਰ ਤੇ ਮੋਤੀਹਾਰੀ ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ | ਇਹ ਸੀਟਾਂ ਰਾਜਦ ਨੇ ਆਪਣੇ ਹਿੱਸੇ ਦੀਆਂ 26 ਸੀਟਾਂ ਵਿੱਚੋਂ ਦਿੱਤੀਆਂ ਹਨ |
ਸਹਨੀ ਨੇ ਕਿਹਾ—ਅਸੀਂ ਲਾਲੂ ਪ੍ਰਸਾਦ ਯਾਦਵ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਕਰਨ ਵਾਲੇ ਲੋਕ ਹਾਂ | ਭਾਜਪਾ ਨੇ ਸਾਡੇ ਆਗੂਆਂ ਨੂੰ ਫੁੰਡ ਕੇ ਸਾਡੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ |
ਤੇਜਸਵੀ ਯਾਦਵ ਨੇ ਕਿਹਾ—ਸਹਨੀ ਮੇਰੇ ਵੱਡੇ ਭਰਾ ਹਨ | ਉਨ੍ਹਾ ਅਤੀ ਪਿਛੜਿਆਂ ਲਈ ਬਹੁਤ ਮਿਹਨਤ ਕੀਤੀ ਹੈ | ਲੋਕਾਂ ਦੇ ਮਸਲੇ ਉਠਾਉਣ ਦੀ ਕੋਸ਼ਿਸ਼ ਕੀਤੀ ਹੈ | ਜਿਵੇਂ ਭਾਜਪਾ ਨੇ ਉਨ੍ਹਾ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਸਨੂੰ ਸਭ ਨੇ ਦੇਖਿਆ ਹੈ | ਜਿਹੜੇ ਲੋਕ ਕਲਪਨਾ ਕਰ ਰਹੇ ਹਨ ਕਿ ਭਾਜਪਾ ਦੀ ਅਗਵਾਈ ਵਾਲਾ ਐੱਨ ਡੀ ਏ 400 ਤੋਂ ਵੱਧ ਸੀਟਾਂ ਜਿੱਤੇਗਾ ਉਹ ਦੇਖਣਗੇ ਕਿ ਬਿਹਾਰ ਦੀ ਧਰਤੀ ਐੱਨ ਡੀ ਏ ਨੂੰ ਕਿਵੇਂ ਧੂੜ ਚਟਾਉਂਦੀ ਹੈ | ਇਸ ਵਾਰ ਬਿਹਾਰ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ | ਹੁਣ ਬਿਹਾਰ ਦੀਆਂ 40 ਸੀਟਾਂ ਵਿੱਚੋਂ 23 ਰਾਜਦ, 9 ਕਾਂਗਰਸ, 5 ਖੱਬੀਆਂ ਪਾਰਟੀਆਂ ਤੇ 3 ਵੀ ਆਈ ਪੀ ਲੜਨਗੀਆਂ |
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ