ਮੁੰਬਈ – ਸੰਜੇ ਦੱਤ ਦੇ ਫੈਂਸ ਲਈ ਬੁਰੀ ਖਬਰ ਹੈ। ਸੰਜੇ ਦੱਤ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਤੀਸਰੇ ਸਟੇਜ ਦਾ ਐਡਵਾਂਸ ਕੈਂਸਰ ਹੈ। ਛਾਤੀ ‘ਚ ਦਰਦ ਅਤੇ ਸਾਹ ਲੈਣ ‘ਚ ਪ੍ਰੇਸ਼ਾਨੀ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ 8 ਅਗਸਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦਾ ਕੋਵਿਡ-19 ਟੈਸਟ ਹੋਇਆ, ਜਿਸ ਦੇ ਰਿਪੋਰਟਸ ਨੈਗੇਟਿਵ ਆਏ। ਦੋ ਦਿਨ ਹਸਪਤਾਲ ‘ਚ ਗੁਜਾਰਨ ਤੋਂ ਬਾਅਦ ਸੰਜੇ 10 ਅਗਸਤ ਨੂੰ ਡਿਸਚਾਰਜ ਹੋ ਕੇ ਆਪਣੇ ਘਰ ਪਰਤ ਆਏ। ਹਸਪਤਾਲ ਤੋਂ ਵਾਪਸ ਪਰਤਣ ਤੋਂ ਬਾਅਦ ਹੀ ਉਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹਨ ਅਤੇ ਉਨ੍ਹਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਦੱਸਿਆ ਕਿ ਉਹ ਕੰਮ ਤੋਂ ਕੁੱਝ ਸਮੇਂ ਲਈ ਬ੍ਰੇਕ ਲੈ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਸੀ- ਦੋਸਤੋ, ਮੈਡੀਕਲ ਟ੍ਰੀਟਮੈਂਟ ਲਈ ਮੈਂ ਸ਼ਾਰਟ ਬ੍ਰੇਕ ਲੈ ਰਿਹਾ ਹਾਂ। ਮੇਰੇ ਦੋਸਤ ਅਤੇ ਪਰਿਵਾਰ ਦੇ ਲੋਕ ਮੇਰੇ ਨਾਲ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਮੈਨੂੰ ਚਾਹੁਣ ਵਾਲੇ ਪ੍ਰੇਸ਼ਾਨ ਨਾ ਹੋਣ ਅਤੇ ਗਲਤ ਅਟਕਲਾਂ ਵੀ ਨਹੀਂ ਲਗਾਉਣ। ਤੁਹਾਡੇ ਪਿਆਰ ਅਤੇ ਦੁਆਵਾਂ ਨਾਲ ਮੈਂ ਜਲਦੀ ਹੀ ਵਾਪਸ ਆਵਾਂਗਾ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ