ਵਾਰਾਣਸੀ-ਬਸਪਾ ਨੇ ਐਤਵਾਰ ਨੂੰ ਵਾਰਾਣਸੀ ਅਤੇ ਗਾਜ਼ੀਪੁਰ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਵਾਰਾਣਸੀ ’ਚ ਇਸ ਨੇ ਅਥਰ ਜਮਾਲ ਲਾਰੀ ਨੂੰ ਉਮੀਦਵਾਰ ਬਣਾਇਆ ਹੈ ਅਤੇ ਗਾਜ਼ੀਪੁਰ ਤੋਂ ਡਾ.ਉਮੇਸ਼ ਸਿੰਘ ਹਾਥੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਨਗੇ। ਲਾਰੀ ਦੇ ਨਾਂ ਨਾਲ ਮਸ਼ਹੂਰ ਅਥਰ ਜਮਾਲ ਐਤਵਾਰ ਨੂੰ ਹੀ ਸਪਾ ਛੱਡ ਕੇ ਬਸਪਾ ’ਚ ਸ਼ਾਮਲ ਹੋ ਗਏ ਸਨ ਅਤੇ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਵਾਰਾਣਸੀ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਸਿਆਸੀ ਪਾਰਟੀਆਂ ਵਿੱਚ ਲੰਮਾ ਤਜਰਬਾ ਰੱਖਣ ਵਾਲੇ ਲਾਰੀ ਨੂੰ ਸ਼ਹਿਰ ਵਿੱਚ ਅਤੇ ਖਾਸ ਕਰਕੇ ਘੱਟ ਗਿਣਤੀ ਵਰਗ ਵਿੱਚ ਜਾਣਿਆ ਜਾਂਦਾ ਹੈ। ਉਹ ਪਹਿਲਾਂ ਵੀ ਦੋ ਵਾਰ ਵਾਰਾਣਸੀ ਲੋਕ ਸਭਾ ਸੀਟ ਤੋਂ ਉਮੀਦਵਾਰ ਰਹਿ ਚੁੱਕੇ ਹਨ।ਸੈਦਪੁਰ ਬਲਾਕ ਦੇ ਪਿੰਡ ਮੁਡਿਆਰ ਦੇ ਰਹਿਣ ਵਾਲੇ ਡਾ.ਉਮੇਸ਼ ਸਿੰਘ ਸਾਲ 1991-92 ਵਿੱਚ ਬੀ.ਐਚ.ਯੂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਜਿੱਤ ਕੇ ਜਨਰਲ ਸਕੱਤਰ ਬਣੇ ਸਨ। ਡਾ: ਉਮੇਸ਼ ਅਣਵਿਆਹਿਆ ਹੈ ਅਤੇ ਵਿਦਿਆਰਥੀ ਯੁਵਾ ਸੰਘਰਸ਼ ਮੋਰਚਾ ਬਣਾ ਕੇ ਪਟਨਾ ਤੋਂ ਲੈ ਕੇ ਦਿੱਲੀ ਤੱਕ ਵਿਦਿਆਰਥੀਆਂ ਦੇ ਹਿੱਤ ਵਿੱਚ ਆਵਾਜ਼ ਉਠਾਉਂਦਾ ਰਿਹਾ ਹੈ। ਸੁਪਰੀਮ ਕੋਰਟ ਵਿੱਚ ਵਕੀਲ ਵਜੋਂ ਕੰਮ ਕਰਦੇ ਹੋਏ ਉਹ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਏ ਦੇਸ਼ ਵਿਆਪੀ ਅੰਦੋਲਨ ਵਿੱਚ ਵੀ ਸਰਗਰਮ ਰਹੇ। ਜਦੋਂ ਆਮ ਆਦਮੀ ਪਾਰਟੀ ਬਣੀ ਸੀ ਤਾਂ ਉਹ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸੀ। ਉਸ ਦਾ ਕਹਿਣਾ ਹੈ ਕਿ ਵਿਚਾਰਧਾਰਕ ਮਤਭੇਦਾਂ ਕਾਰਨ ਉਸ ਨੇ ਆਪ ਤੋਂ ਦੂਰੀ ਬਣਾ ਲਈ ਅਤੇ ਬਸਪਾ ਵਿੱਚ ਸ਼ਾਮਲ ਹੋ ਗਏ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ