ਪੱਤਰ ਪੇ੍ਰਰਕ, ਸਮਰਾਲਾ : ਪਿਛਲੇ ਦਿਨੀਂ ਬਲਾਕ ਸਮਰਾਲਾ ਦੇ 55 ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਰਾਇਮਰੀ ਸਕੂਲ ਕੋਟਲਾ ਸ਼ਮਸਪੁਰ ਦੇ ਖੇਡ ਮੈਦਾਨ ‘ਚ ਹੋਈਆਂ, ਜਿਸ ‘ਚ ਸਰਕਾਰੀ ਪ੍ਰਰਾਇਮਰੀ ਸਕੂਲ ਭੌਰਲਾ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ‘ਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਤੇਜਵੀਰ ਸਿੰਘ ਨੇ ਜਿੱਥੇ 25 ਕਿੱਲੋ ਕੁਸ਼ਤੀ ਦੇ ਮੁਕਾਬਲਿਆਂ ‘ਚ ਦੂਜਾ ਸਥਾਨ ਪ੍ਰਰਾਪਤ ਕਰਕੇ ਟਰਾਫੀ ਜਿੱਤੀ, ਉੱਥੇ ਅਨਿਕੇਤ ਨੇ ਸ਼ਾਟ ਪੁੱਟ ‘ਚ ਪਹਿਲੇ ਸਥਾਨ ਨਾਲ ਸੋਨ ਤਗਮੇ ਜਿੱਤ ਕੇ ਜ਼ਿਲ੍ਹਾ ਪੱਧਰੀ ਖੇਡਾਂ ‘ਚ ਆਪਣੀ ਥਾਂ ਬਣਾਈ।

ਇਸੇ ਤਰ੍ਹਾਂ ਨੈਸ਼ਨਲ ਸਟਾਈਲ ਕਬੱਡੀ ‘ਚ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਮੁਖੀ ਅਧਿਆਪਕ ਹਰਜੀਤ ਸਿੰਘ, ਸੰਦੀਪ ਕੌਰ, ਚੇਅਰਮੈਨ ਨਰਬਜੀਤ ਕੌਰ, ਅਨੂ, ਕੁਲਦੀਪ ਕੌਰ, ਕਰਮਜੀਤ ਕੌਰ ਆਦਿ ਨੇ ਨੇ ਜੇਤੂਆਂ ਨੂੰ ਵਧਾਈ ਦਿੱਤੀ।