ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫਿਲਮ ‘ਉੱਡਤਾ ਪੰਜਾਬ’ ਦੀ ਸਕਰੀਨਿੰਗ ਦੇ ਹੁਕਮ ਦਿੱਤੇ ਹਨ। ਇਸ ਸਕਰੀਨਿੰਗ ਵਿੱਚ ਤੈਅ ਹੋਏਗਾ ਕਿ ਫਿਲਮ ਜਨਤਾ ਵਿੱਚ ਵਿਖਾਉਣਯੋਗ ਹੈ ਜਾਂ ਨਹੀਂ। ਉੱਧਰ, ਬੰਬੇ ਹਾਈਕੋਰਟ ਨੇ ਅੱਜ ਇਸ ਫਿਲਮ ਨੂੰ ਇੱਕ ਕੱਟ ਨਾਲ ‘ਏ’ ਸਰਟੀਫਿਕੇਟ ਦੇਣ ਦਾ ਹੁਕਮ ਦਿੱਤਾ ਹੈ। ਬੰਬੇ ਹਾਈਕੋਰਟ ਵੱਲੋਂ ਹਰੀ ਝੰਡੀ ਮਿਲਣ ‘ਤੇ ਫਿਲਮ ਰਿਲੀਜ਼ ਹੋਣ ਦਾ ਰਾਹ ਪੱਧਰਾ ਹੋ ਗਿਆ ਸੀ ਪਰ ਪੰਜਾਬ ਤੇ ਹਰਿਆਣਾ ਹੋਈਕੋਰਟ ਨੇ ਇਸ ਦੀ ਮੰਗਲਵਾਰ ਨੂੰ ਸਕਰੀਨਿੰਗ ਦੇ ਹੁਕਮ ਦਿੱਤੇ ਹਨ।ਜਸਟਿਸ ਐਮ. ਜੈਪਾਲ ਨੇ ਐਡਵੋਕੇਟ ਵਤਨ ਸ਼ਰਮਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੈਂਟਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੀ ਰਵੀਜ਼ਨਲ ਕਮੇਟੀ ਤੇ ਪ੍ਰੋਡਿਊਸਰ ਨੂੰ ਫਿਲਮ ਦੀ ਸਕਰੀਨਿੰਗ ਕਰਨ ਲਈ ਕਿਹਾ ਹੈ। ਇਸ ਸਕਰੀਨਿੰਗ ਦੌਰਾਨ ਤੈਅ ਹੋਏਗਾ ਕਿ ਫਿਲਮ ਜਨਤਾ ਨੂੰ ਵਿਖਾਈ ਜਾ ਸਕਦੀ ਹੈ।ਅਦਾਲਤ ਨੇ ਕਿਹਾ ਹੈ ਕਿ ਸਕਰੀਨਿੰਗ ਮਗਰੋਂ ਨਿਰਪੱਖ ਰਿਪੋਰਟ ਅਦਾਲਤ ਨੂੰ ਸੌਂਪੀ ਜਾਏ। ਇਸ ਦੇ ਆਧਾਰ ‘ਤੇ ਹੀ ਅਦਾਲਤ ਫੈਸਲਾ ਸੁਣਾਏਗੀ।

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.