Skip to content
Monday, October 26, 2026 7°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਚੰਗੇ ਕੰਮ ਨੂੰ ਸਲਾਮਾਂ ਹੁੰਦੀਆਂ

By Admin Published 2 min read

ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਭਾਵੇਂ ਕਿ ਸਟਾਰ ਕਲਾਕਾਰਾਂ ਦੇ ਧੀਆਂ-ਪੁੱਤਰਾਂ ਨੂੰ ਫ਼ਿਲਮਾਂ ‘ਚ ਪ੍ਰਵੇਸ਼ ਕਰਨ ਲਈ ਬਹੁਤੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਫਿਰ ਵੀ ਟਿਕਦੇ ਉਹੀ ਨੇ, ਜਿਨ੍ਹਾਂ ਦੇ ਪੱਲੇ ਕਲਾ ਦਾ ਖਜ਼ਾਨਾ ਹੁੰਦਾ ਹੈ। ਉਸ ਮੁਤਾਬਿਕ ਹਰ ਖੇਤਰ ‘ਚ ਸਲਾਮਾਂ ਤਾਂ ਚੰਗੇ ਕੰਮ ਨੂੰ ਹੀ ਹੁੰਦੀਆਂ ਨੇ ਤੇ ਲੋਕ ਉਸ ਨੂੰ ਹੀ ਨੋਟਿਸ ‘ਚ ਲੈਂਦੇ ਹਨ, ਜੋ ਅਲੱਗ ਤੋਂ ਹੋ ਕੇ ਕੁਝ ਪ੍ਰਭਾਵਸ਼ਾਲੀ ਕਰਕੇ ਵਿਖਾਉਂਦਾ ਹੈ।
‘ਦਬੰਗ’, ‘ਰਾਊਡੀ ਰਠੋਰ’ ਤੇ ‘ਲੁਟੇਰਾ’ ਸਮੇਤ ਕਈ ਹੋਰ ਫ਼ਿਲਮਾਂ ‘ਚ ਆਪਣੀ ਪ੍ਰਭਾਵਸ਼ਾਲੀ ਅਭਿਨੈ ਕਲਾ ਦਾ ਪ੍ਰਦਰਸ਼ਨ ਕਰ ਚੁੱਕੀ ਸੋਨਾਕਸ਼ੀ ਪਾਕਿਸਤਾਨੀ ਨਾਵਲ ‘ਕਰਾਚੀ, ਯੂ ਆਰ ਕਿਲਿੰਗ ਮੀ’ ‘ਤੇ ਬਣ ਰਹੀ ਬਾਲੀਵੁੱਡ ਫ਼ਿਲਮ ‘ਚ ਇਕ ਪੱਤਰਕਾਰ ਦਾ ਕਿਰਦਾਰ ਨਿਭਾਉਂਦੀ ਹੋਈ ਆਪਣੇ ਪ੍ਰਸੰਸਕਾਂ ਦੇ ਰੂਬਰੂ ਹੋਵੇਗੀ। ਇਸ ਵਿਚ ਪੱਤਰਕਾਰ, ਲੇਖਕ, ਸਬਾ ਇਮਤਿਆਜ਼ ਦੀ ਕਾਮੇਡੀ ਤੇ ਕ੍ਰਾਈਮ ਥ੍ਰਿਲਰ ਪੁਸਤਕ ਦੇ ਕੇਂਦਰ ‘ਚ ਕਰਾਚੀ ‘ਚ ਰਹਿਣ ਵਾਲੀ 20 ਸਾਲਾ ਰਿਪੋਰਟਰ ਆਇਸ਼ਾ ਖ਼ਾਨ ਤੇ ਉਸ ਦੀ ਕਹਾਣੀ ਹੈ। ਫ਼ਿਲਮ ਦਾ ਨਾਂਅ ‘ਨੂਰ’ ਰੱਖਿਆ ਗਿਆ ਹੈ ਤੇ ਇਸ ਦਾ ਨਿਰਮਾਣ ਭੂਸ਼ਣ ਕੁਮਾਰ ਤੇ ਵਿਕਰਮ ਮਲਹੋਤਰਾ ਕਰ ਰਹੇ ਹਨ। ਸੋਨਾਕਸ਼ੀ ਆਖਦੀ ਹੈ ਕਿ ਉਹ ਆਪਣੀ ਇਸ ਫ਼ਿਲਮ ਵਿਚਲੀ ਭੂਮਿਕਾ ‘ਤੇ ਜੀ-ਜਾਨ ਨਾਲ ਮਿਹਨਤ ਕਰੇਗੀ।

ਦੂਜੇ ਪਾਸੇ ਸੋਨਾਕਸ਼ੀ ਆਪਣੀ ਫ਼ਿਲਮ ‘ਅਕੀਰਾ’ ਨੂੰ ਲੈ ਕੇ ਵੀ ਚਰਚਾ ‘ਚ ਹੈ, ਜਿਸ ਨੂੰ ਰਿਲੀਜ਼ ਕਰਨ ਲਈ ਜੰਗੀ ਪੱਧਰ ‘ਤੇ ਤਿਆਰੀ ਚਲ ਰਹੀ ਹੈ। ਇਸ ਵਿਚ ਉਹ ਕਈ ਮਾਰਧਾੜ ਵਾਲੇ ਦ੍ਰਿਸ਼ ਕਰਦੀ ਹੋਈ ਦਿਖਾਈ ਦੇਵੇਗੀ। ‘ਅਕੀਰਾ’ ਮੁਰੂਗਡੋਸ ਨਾਲ ਸੋਨਾਕਸ਼ੀ ਦੀ ਇਹ ਦੂਸਰੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਹਾਲੀਡੇ : ਏ ਸੋਲਜ਼ਰ ਇਜ਼ ਨੈਵਰ ਆਫ਼ ਡਿਊਟੀ’ ‘ਚ ਇਕੱਠਿਆਂ ਕੰਮ ਕੀਤਾ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp