ਕੈਲੀਫੋਰਨੀਆ 4 ਸਤੰਬਰ (ਹੁਸਨ ਲੜੋਆ ਬੰਗਾ)—ਫਲੋਰੀਡਾ ਵਿਚ ਇਕ ਨਵ ਜੰਮੀ ਬੱਚੀ ਕਈ ਘੰਟੇ ਕਾਰ ਵਿਚ ਬੰਦ ਰਹਿਣ ਉਪਰੰਤ ਗਰਮੀ ਨਾ ਸਹਾਰਦੀ ਹੋਈ ਆਖਿਰ ਦਮ ਤੋੜ ਗਈ। ਕੌਮੀ ਰਿਕਾਰਡ ਅਨੁਸਾਰ ਇਸ ਤਰਾਂ ਮਰਨ ਵਾਲਾ ਇਹ 21ਵਾਂ ਬੱਚਾ ਹੈ। ਕਿਡਜ਼ ਐਂਡ ਕਾਰਜ ਆਰਗੇਨਾਈਜੇਸ਼ਨ ਅਨੁਸਾਰ ਫਲੋਰੀਡਾ ਵਿਚ ਗਰਮੀ ਨਾਲ ਦਮ ਘੁੱਟ ਨਾਲ ਮਰਨ ਵਾਲੀ ਇਹ ਦੂਸਰੀ ਨਵ ਜੰਮੀ ਬੱਚੀ ਹੈ। ਬੇਅ ਕਾਊਂਟੀ ਦੇ ਪੁਲਿਸ ਵਿਭਾਗ ਨੂੰ ਸੂਚਨਾ ਮਿਲਣ ‘ਤੇ ਤੁਰੰਤ ਪੁਲਿਸ ਅਧਿਕਾਰੀ ਮੌਕੇ ਉਪਰ ਪੁੱਜੇ। ਉਨਾਂ ਨੇ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਸਭ ਅਸਫਲ ਰਹੀਆਂ। ਉਸ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਵਿਭਾਗ ਵੱਲੋਂ ਚਸ਼ਮਦੀਦ ਗਵਾਹਾਂ ਦੀ ਮੱਦਦ ਨਾਲ ਬੱਚੀ ਨੂੰ ਇਸ ਹਾਲਤ ਵਿਚ ਛੱਡਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ
ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

