Ad-Time-For-Vacation.png

ਪ੍ਰਾਚੀਨ ਕਾਲ ਵਿੱਚ ਹਿੰਦੂ ਗਊ ਮਾਸ ਖਾਂਦੇ ਸਨ

ਜੀਤ ਜਲੰਧਰੀ (ਬਰੈਂਪਟਨ)

ਭਾਰਤੀ ਸੰਵਿਧਾਨ ਦੇ ਪ੍ਰਮੁੱਖ ਨਿਰਮਾਤਾਵਾਂ ਵਿੱਚੋਂ ਇੱਕ ਡਾਕਟਰ ਬੀ ਆਰ ਅੰਬੇਡਕਰ ਚੰਗੇ ਖੋਜਕਾਰ ਵੀ ਸਨ। ਉਨ੍ਹਾਂ ਨੇ ਗਊ ਮਾਸ ਖਾਣ ਦੇ ਸੰਬੰਧ ਵਿੱਚ ਇੱਕ ਨਿਬੰਧ ਲਿਖਿਆ ਸੀ *ਕੀ ਹਿੰਦੂਆਂ ਨੇ ਕਦੇ ਗਊ ਮਾਸ ਨਹੀਂ ਖਾਧਾ?* ਇਹ ਨਿਬੰਧ ਉਨ੍ਹਾਂ ਦੀ ਕਿਤਾਬ,* *ਅਛੂਤ: ਕੌਣ ਸਨ ਅਤੇ ਉਹ ਅਛੂਤ ਕਿਉਂ ਬਣੇ?* ਵਿੱਚ ਹੈ। ਦਿੱਲੀ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਸ਼ੰਸੁਲ ਇਸਲਾਮ ਨੇ ਇਸ ਨਿਬੰਧ ਨੂੰ ਸੰਪਾਦਿਤ ਕਰਕੇ ਇਸ ਦੇ ਕੁੱਝ ਹਿੱਸੇ ਉਪਲੱਬਧ ਕਰਵਾਏ ਹਨ।

ਗਊ ਮਾਸ ਪਵਿਤਰ ਹੈ ਇਸ ਲਈ ਖਾਓ:

ਆਪਣੇ ਇਸ ਲੇਖ ਵਿੱਚ ਅੰਬੇਡਕਰ ਹਿੰਦੂਆਂ ਦੇ ਇਸ ਦਾਹਵੇ ਨੂੰ ਚੁਣੌਤੀ ਦਿੰਦੇ ਹਨ ਕਿ ਹਿੰਦੂਆਂ ਨੇ ਕਦੇ ਗਊ ਮਾਸ ਨਹੀਂ ਖਾਧਾ ਅਤੇ ਗਾਂ ਨੂੰ ਹਮੇਸ਼ਾ ਪਵਿਤਰ ਮੰਨਿਆ ਹੈ ਅਤੇ ਉਸਨੂੰ ਇੰਮੋਰਟਲ (ਜਿਸਨੂੰ ਮਾਰਿਆ ਨਹੀਂ ਜਾ ਸਕਦਾ) ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਅੰਬੇਡਕਰ ਨੇ ਪ੍ਰਾਚੀਨ ਕਾਲ ਵਿੱਚ ਹਿੰਦੂਆਂ ਦੇ ਗਊ ਮਾਸ ਖਾਣ ਦੀ ਗੱਲ ਨੂੰ ਸਾਬਤ ਕਰਨ ਲਈ ਹਿੰਦੂ ਅਤੇ ਬੋਧੀ ਧਰਮਗਰੰਥਾਂ ਦਾ ਸਹਾਰਾ ਲਿਆ। ਉਨ੍ਹਾਂ ਦੇ ਮੁਤਾਬਿਕ, ਗਾਂ ਨੂੰ ਪਵਿਤਰ ਮੰਨੇ ਜਾਣ ਤੋਂ ਪਹਿਲਾਂ ਗਾਂ ਨੂੰ ਮਾਰਿਆ ਜਾਂਦਾ ਸੀ। ਉਨ੍ਹਾਂ ਨੇ ਹਿੰਦੂ ਧਰਮਸ਼ਾਸਤਰਾਂ ਦੇ ਪ੍ਰਸਿੱਧ ਵਿਦਵਾਨ ਪੀæਵੀæ ਕਾਣੇ ਦਾ ਹਵਾਲਾ ਦਿੱਤਾ ਹੈ। ਵਿਦਵਾਨ ਕਾਣੇ ਨੇ ਲਿਖਿਆ ਹੈ ਕਿ ਅਜਿਹਾ ਨਹੀਂ ਹੈ ਕਿ ਵੈਦਿਕ ਕਾਲ ਵਿੱਚ ਗਾਂ ਪਵਿਤਰ ਨਹੀਂ ਸੀ, ਲੇਕਿਨ ਉਸਦੀ ਪਵਿੱਤਰਤਾ ਦੇ ਕਾਰਨ ਹੀ ਬਾਜਸਨੇਈ ਸੰਹਿਤਾ ਵਿੱਚ ਕਿਹਾ ਗਿਆ ਕਿ ਗਊਮਾਸ ਨੂੰ ਖਾਧਾ ਜਾਣਾ ਚਾਹੀਦਾ ਹੈ। (ਮਰਾਠੀ ਵਿੱਚ ਧਰਮ ਸ਼ਾਸਤਰ ਵਿਚਾਰ, ਵਰਕਾ-180)।

ਅੰਬੇਡਕਰ ਨੇ ਲਿਖਿਆ ਹੈ, ਰਿਗਵੇਦ ਕਾਲ ਦੇ ਆਰੀਆ ਲੋਕ ਖਾਣ ਲਈ ਗਾਂ ਨੂੰ ਮਾਰਿਆ ਕਰਦੇ ਸਨ, ਜੋ ਆਪਣੇ ਆਪ ਰਿਗਵੇਦ ਵਿੱਚ ਹੀ ਸਪੱਸ਼ਟ ਹੈ। ਰਿਗਵੇਦ ਵਿੱਚ  ਵਿੱਚ ਇੰਦਰ ਕਹਿੰਦੇ ਹਨ ਕਿ ਉਨ੍ਹਾਂ ਨੇ ਇੱਕ ਵਾਰ 5 ਤੋਂ ਜ਼ਿਆਦਾ ਬੈਲ ਪਕਾਏ। ਰਿਗਵੇਦ (10æ91æ14) ਕਹਿੰਦਾ ਹੈ ਕਿ ਅੱਗਨੀ ਲਈ ਘੋੜੇ, ਬੈਲ, ਸਾਂਡ, ਬਾਂਝ ਗਊਆਂ ਅਤੇ ਭੇਡਾਂ ਦੀ ਕੁਰਬਾਨੀ ਦਿੱਤੀ ਗਈ। ਰਿਗਵੇਦ (10æ72æ6) ਵਿੱਚ ਅਜਿਹਾ ਲੱਗਦਾ ਹੈ ਕਿ ਗਾਂ ਨੂੰ ਤਲਵਾਰ ਜਾਂ ਕੁਲਹਾੜੀ ਨਾਲ ਮਾਰਿਆ ਜਾਂਦਾ ਸੀ।
ਅੰਬੇਡਕਰ ਨੇ ਵੈਦਿਕ ਰਚਨਾਵਾਂ ਦਾ ਹਵਾਲਾ ਦਿੱਤਾ ਹੈ ਜਿਨ੍ਹਾਂ ਵਿੱਚ ਕੁਰਬਾਨੀ ਦੇਣ ਲਈ ਗਾਂ ਅਤੇ ਸਾਂਡ ਵਿੱਚੋਂ ਚੁਣਨ ਨੂੰ ਕਿਹਾ ਗਿਆ ਹੈ। ਅੰਬੇਡਕਰ ਨੇ ਲਿਖਿਆ ਹੈ ਕਿ ਤੈਤਰੀਏ ਬ੍ਰਾਹਮਣ ਵਿੱਚ ਦੱਸੀਆਂ ਗਈਆਂ ਕਾਮਏਸ਼ਿਟੀਆਂ ਵਿੱਚ ਸਿਰਫ ਬੈਲ ਅਤੇ ਗਾਂ ਦੀ ਕੁਰਬਾਨੀ ਦਾ ਚਰਚਾ ਹੀ ਨਹੀਂ ਹੈ ਸਗੋਂ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਦੇਵਤਾ ਨੂੰ ਕਿਸ ਤਰ੍ਹਾਂ ਦੇ ਬੈਲ ਜਾਂ ਗਾਂ ਦੀ ਕੁਰਬਾਨੀ ਦਿੱਤੀ ਜਾਣੀ ਚਾਹੀਦੀ ਹੈ। ਉਹ ਲਿਖਦੇ ਹਨ ਕਿ ਵਿਸ਼ਨੂੰ ਨੂੰ ਕੁਰਬਾਨੀ ਚੜਾਉਣ ਲਈ ਬੌਣਾ ਬੈਲ, ਵ੍ਰਤਰਾਸੁਰ ਦੇ ਸੰਹਾਰਕ ਦੇ ਰੂਪ ਵਿੱਚ ਇੰਦਰ ਨੂੰ ਲਮਕਦੇ ਸਿੰਗਾਂ ਵਾਲੇ ਅਤੇ ਮੱਥੇ ਉੱਤੇ ਚਮਕ ਵਾਲੇ ਸਾਂਡ, ਪੁਸ਼ਨ ਲਈ ਕਾਲੀ ਗਾਂ, ਰੁਦਰ ਲਈ ਲਾਲ ਗਾਂ ਆਦਿ।

ਤੈਤਰੀਏ ਬਾਹਮਣ ਵਿੱਚ ਇੱਕ ਹੋਰ ਕੁਰਬਾਨੀ ਦਾ ਚਰਚਾ ਹੈ ਜਿਸਨੂੰ ਪੰਚਸਰਦੀਏ – ਸੇਵਾ ਦੱਸਿਆ ਗਿਆ ਹੈ। ਇਸ ਦਾ ਸਭ ਤੋਂ ਮਹੱਤਵਪੂਰਣ ਤੱਤ ਹੈ, ਪੰਜ ਸਾਲ ਦੇ ਬਿਨਾਂ ਕੂਬੜ (ਢੁੱਡ) ਵਾਲੇ 17 ਬੌਣੇ ਬੈਲਾਂ ਦੀ ਕੁਰਬਾਨੀ ਅਤੇ ਜਿੰਨੀਆਂ ਚਾਹੁਣ ਓਨੀਆਂ ਹੀ ਤਿੰਨ ਸਾਲ ਦੀਆਂ ਬੌਣੀਆਂ ਬੱਛੀਆਂ ਦੀ ਕੁਰਬਾਨੀ। ਅੰਬੇਡਕਰ ਨੇ ਜਿਨ੍ਹਾਂ ਵੈਦਿਕ ਗ੍ਰੰਥਾਂ ਦਾ ਚਰਚਾ ਕੀਤਾ ਹੈ ਉਨ੍ਹਾਂ ਦੇ ਅਨੁਸਾਰ ਮਧੁਪਰਕ ਨਾਮ ਦਾ ਇੱਕ ਭੋਜਨ ਇਨ੍ਹਾਂ ਲੋਕਾਂ ਨੂੰ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਵਿੱਚ -(1) ਰਿਤਵਿਜ ਜਾਂ ਕੁਰਬਾਨੀ ਦੇਣ ਵਾਲੇ ਬਾਹਮਣ (2) ਆਚਾਰੀਆ – ਸਿਖਿਅਕ (3) ਦੂਲਹੇ (4) ਰਾਜਾ (5) ਸਨਾਤਿਕ ਅਤੇ (6) ਮੇਜਬਾਨ ਨੂੰ ਮੰਨਸਪੰਦ ਕੋਈ ਵੀ ਵਿਅਕਤੀ। ਕੁੱਝ ਲੋਕ ਇਸ ਸੂਚੀ ਵਿੱਚ ਮਹਿਮਾਨ ਨੂੰ ਵੀ ਜੋੜਦੇ ਹਨ। ਮਧੁਪਰਕ ਵਿੱਚ ਮਾਸ, ਅਤੇ ਉਹ ਵੀ ਗਾਂ ਦਾ ਮਾਸ ਹੁੰਦਾ ਸੀ। ਇੱਕ ਵਕਤ ਸੀ ਜਦੋਂ ਮਹਿਮਾਨਾਂ ਲਈ ਗਾਂ ਨੂੰ ਮਾਰਿਆ ਜਾਣਾ ਇਸ ਹੱਦ ਤੱਕ ਵੱਧ ਗਿਆ ਸੀ ਕਿ ਮਹਿਮਾਨਾਂ ਨੂੰ ਗੋਘਨ ਕਿਹਾ ਜਾਣ ਲਗਾ ਸੀ, ਜਿਸਦਾ ਮਤਲੱਬ ਹੈ ਗਾਂ ਦਾ ਹਤਿਆਰਾ।

ਇਸ ਜਾਂਚ ਦੇ ਆਧਾਰ ਉੱਤੇ ਅੰਬੇਡਕਰ ਨੇ ਲਿਖਿਆ ਕਿ ਇੱਕ ਸਮੇਂ ਹਿੰਦੂ ਗਊਆਂ ਨੂੰ ਮਾਰਿਆ ਕਰਦੇ ਸਨ ਅਤੇ ਗਊਮਾਸ ਖਾਇਆ ਕਰਦੇ ਸਨ ਜੋ ਬੋਧੀ ਸੂਤਰਾਂ ਵਿੱਚ ਦਿੱਤੇ ਗਏ ਯੱਗਾਂ ਦੇ ਬਿਊਰਿਆਂ ਵਿੱਚ ਸਾਫ਼ ਹੈ। ਅੰਬੇਡਕਰ ਨੇ ਲਿਖਿਆ ਹੈ ਕਿ ਕੁਤਾਦੰਤ ਸੁੱਤ ਤੋਂ ਇੱਕ ਰੇਖਾਚਿਤਰ ਤਿਆਰ ਕੀਤਾ ਜਾ ਸਕਦਾ ਹੈ ਜਿਸ ਵਿੱਚ ਗੌਤਮ ਬੁੱਧ ਇੱਕ ਬਾਹਮਣ ਕੁਤਾਦੰਤ ਨੂੰ ਜਾਨਵਰਾਂ ਦੀ ਕੁਰਬਾਨੀ ਨਾ ਦੇਣ ਦੀ ਬੇਨਤੀ ਕਰਦੇ ਹਨ। ਅੰਬੇਡਕਰ ਨੇ ਬੋਧੀ ਗਰੰਥ ਸੰਯੁਕਤ ਨਿਕਾਏ (111æ1æ9 ) ਦੇ ਉਸ ਅੰਸ਼ ਦਾ ਵੀ ਹਵਾਲਾ ਦਿੱਤਾ ਹੈ ਜਿਸ ਵਿੱਚ ਕੌਸ਼ਲ ਦੇ ਰਾਜੇ ਪਸੇਂਡੀ ਦੇ ਯੱਗ ਦਾ ਬਿਊਰਾ ਮਿਲਦਾ ਹੈ। ਸੰਯੁਕਤ ਨਿਕਾਏ ਵਿੱਚ ਲਿਖਿਆ ਹੈ, ਪੰਜ ਸੌ ਸਾਂਡ, ਪੰਜ ਸੌ ਬਛੜੇ ਅਤੇ ਕਈ ਬੱਛੀਆਂ, ਬੱਕਰੀਆਂ ਅਤੇ ਭੇਡਾਂ ਨੂੰ ਕੁਰਬਾਨੀ ਲਈ ਖੰਭੇ ਦੇ ਵੱਲ ਲੈ ਜਾਇਆ ਗਿਆ। ਅੰਤ ਵਿੱਚ ਅੰਬੇਡਕਰ ਲਿਖਦੇ ਹਨ, ਇਸ ਸਬੂਤ ਦੇ ਨਾਲ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਹਿੰਦੂ, ਜਿਨ੍ਹਾਂ ਵਿੱਚ ਬ੍ਰਾਹਮਣ ਅਤੇ ਗੈਰਬਾਹਮਣ ਦੋਵੇਂ ਸਨ, ਨਾ ਸਿਰਫ ਮਾਸ ਸਗੋਂ ਗਊ ਮਾਸ ਵੀ ਖਾਂਦੇ ਸਨ।

ਗਊ ਮਾਤਾ ਦੇ ਰਾਜ ‘ਚ ਇੱਕ ਹੋਰ ਮਾਅਰਕਾ – ਸ਼ਾਲਿਨੀ ਸ਼ਰਮਾ

‘ਅਖੇ ਸਾਡੀ ਡੇਅਰੀ ਦਾ ਦੁੱਧ ਪੀਣ ਨਾਲ ਪਾਪ ਧੋਤੇ ਜਾਣਗੇੱੱ
ੱਅਹਿੰਸਾੱ ਡੇਅਰੀ ਦਾ ਦਾਅਵਾ

ਗਊ ਰੱਖਿਆ ਦੇ ਇਨ੍ਹਾਂ ਸਮਿਆਂ ਵਿੱਚ ਉਹ ਇੱਕੋ-ਇੱਕ ਪਸ਼ੂ ਹੈ ਜਿਸ ਪ੍ਰਤੀ ਅੰਤਾਂ ਦੀ ‘ਹਮਦਰਦੀ’ ਦਿਖਾਈ ਜਾ ਰਹੀ ਹੈ । ਇਸ ੱਹਮਦਰਦੀੱ ਤੋਂ ਉਹ ਖੁਦ ਅਣਜਾਣ ਹੈ ਪਰ ਇਸਦੇ ੱਹਮਦਰਦੱ ਇਸ ੱਹਮਦਰਦੀੱ ਦੀ ਖੱਟੀ ਖਾ ਰਹੇ ਨੇ । ਇਸ ਪਸ਼ੂ ਨਾਲ ਜੁੜੀ ਹਰ ਚੀਜ਼ ਜਿਸਨੂੰ ਵੇਚਿਆ ਜਾ ਸਕਦਾ ਹੈ ਨੁਮਾਇਸ਼ ‘ਤੇ ਹੈ । ਚੰਡੀਗੜ੍ਹ ਵਿੱਚ ਇੱਕ ਗਊਸ਼ਾਲਾ ਹੁਣ ਇੱਕ ਨਵਾਂ ਵਿਚਾਰ ਲੈ ਕੇ ਆਈ ਹੈ ਤਾਂ ਜੋ ਸਮਾਜ ੱਚ ਇੱਧਰ-ਉੱਧਰ ਖਿਲਰੇ ਅਧਿਆਤਮਿਕ ਤੱਤਾਂ ਤੋਂ ਕੋਈ ਫਾਇਦਾ ਲਿਆ ਜਾ ਸਕੇ । ਇਸਦਾ ਮਾਲਕ ਦੁੱਧ ਨੂੰ ਵਿਅਕਤੀਆਂ ਦੇ ਕਰਮ ਨਾਲ ਜੋੜ ਕੇ ਵੇਚ ਰਿਹਾ ਹੈ ।

ਗੱਲ ਇਸ ਲਾਈਨ ‘ਤੇ ਹੁੰਦੀ ਹੈ ਕਿ ਗਾਂ ਦਾ ਦੁੱਧ ਵਿਅਕਤੀਆਂ ਦੇ ਕਰਮਾਂ ਨੂੰ ਸ਼ੁੱਧ ਕਰਦਾ ਹੈ ਅਤੇ ਇਸ ਨੂੰ ਪੀਣਾ ਇੱਕ ਲੰਮੀ ਉਮਰ ਦਾ ਨਿਵੇਸ਼ ਹੈ। ਪਰ ਜਦੋਂ ਕੋਈ ਦੁੱਧ ਦੀ ਖਰੀਦ ਕਰਦਾ ਹੈ ਤਾਂ ਕਰਮਾਂ ਵਾਲੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੁੰਦੀ ਹੈ । ਗਾਂ ਉੱਪਰ ਕੋਈ ਵੀ ਅੱਤਿਆਚਾਰ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਦੁੱਧ ਦੀ ਮਾਤਰਾ ਵਧਾਉਣ ਲਈ ਦਿੱਤੇ ਜਾਂਦੇ ਹਾਰਮੋਨਲ ਟੀਕੇ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਹਿੰਸਾ ।

ਗਊਸ਼ਾਲਾ ਦਾ ਮਾਲਕ ਮਾਪਿਆਂ ਲਈ ਪਿਆਰ ਬਾਰੇ ਗੱਲ ਕਰਦਾ ਹੈ ਅਤੇ ਉਹ ਇਸਨੂੰ ਗਊ ਮਾਤਾ ਅਤੇ ਬਲਦ ਪਿਤਾ ਨਾਲ ਜੋੜਦਾ ਹੈ । ਰਿਸ਼ੂ ਵਿਆਸ ਦਾਅਵਾ ਕਰਦਾ ਹੈ ਕਿ ਉਸਦੀ ਗਊਸ਼ਾਲਾ ਇੱਕ ਵਪਾਰਕ ਡੇਅਰੀ ਨਹੀਂ ਹੈ ਹਾਲਾਂਕਿ ਦੁੱਧ ਨੂੰ ‘ਅਹਿੰਸਾ’ ਦੇ ਬ੍ਰਾਂਡ ਹੇਠ ਕਰਮ-ਮੁਫ਼ਤ ਉਤਪਾਦ ਵਜੋਂ ਵੇਚਿਆ ਜਾਂਦਾ ਹੈ ਕਿਉਂਕਿ ਗਾਵਾਂ ਕਿਸੇ ਵੀ ਜ਼ੁਲਮ ਦੇ ਅਧੀਨ ਨਹੀਂ ਹਨ ।

“ ਅਸੀਂ ਆਪਣੀਆਂ ਗਾਵਾਂ ਅਤੇ ਬਲਦਾਂ ਦੀ ਸੰਭਾਲ ਉਨ੍ਹਾਂ ਦੇ ਜੀਵਨ ਦੇ ਅੰਤ ਤਕ ਕਰਦੇ ਹਾਂ । ਜਦੋਂ ਉਹ ਲਾਭਦਾਇਕ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਵੇਚਣਾ ਸਾਡਾ ਰਾਹ ਨਹੀਂ ਹੈ । ”, ਉਹ ੱਬੁਰੇ ਕਰਮੱ ਵਾਲੇ ਲੋਕਾਂ ਵੱਲ ਇਸ਼ਾਰਾ ਕਰਦੇ ਸਮੇਂ ਕਹਿੰਦਾ ਹੈ ਜੋ ਡੇਅਰੀਆਂ (ਜੋ ਆਮ ਤੌਰ ‘ਤੇ ਗ਼ੈਰ-ਉਤਪਾਦਕ ਹੋਣ ਤੋਂ ਬਾਅਦ ਗਾਵਾਂ ਵੇਚਦੇ ਹਨ) ਤੋਂ ਦੁੱਧ ਖਰੀਦਦੇ ਸਮੇਂ ਇਕੱਠੇ ਹੋਏ ਸਨ । ਇੱਕ ਭਾਵਨਾਤਮਕ ਪੈਰ ਅੱਗੇ ਪੁੱਟਦੇ ਹੋਏ ਉਹ ਪੁੱਛਦਾ ਹੈ, “ ਕੀ ਜਦੋਂ ਸਾਡੇ ਮਾਤਾ-ਪਿਤਾ ਬੁੱਢੇ ਹੋ ਜਾਂਦੇ ਹਨ ਤਾਂ ਕੀ ਅਸੀਂ ਉਹਨਾਂ ਨੂੰ ਵੇਚ ਦਿੰਦੇ ਹਾਂ ਜਾਂ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਾਂ? ਅਸੀਂ ਗਾਵਾਂ ਅਤੇ ਬਲਦਾਂ ਨੂੰ ਆਪਣੇ ਮਾਂ-ਪਿਓ ਵਾਂਗ ਰੱਖਦੇ ਹਾਂ। ”

ਇਹ ਦੁੱਧ ਦੇ ਬ੍ਰਾਂਡ ਨੂੰ ਕਰਮਾਂ ਦੇ ਚੱਕਰ ਨਾਲ ਜੋੜਨਾ ਹੈ ਜਿਸ ਨਾਲ ਉਹ ਹੱਦ ਤੋਂ ਜ਼ਿਆਦਾ ਮੁੱਲ ਪਾਉਂਦਾ ਹੈ, ਉਹ ਦੇਸ਼ੀ ਗਾਵਾਂ ਤੋਂ 73 ਰੁਪਏ ਪ੍ਰਤੀ ਲਿਟਰ ਅਤੇ ਵਿਦੇਸ਼ੀ ਨਸਲਾਂ ਤੋਂ ਕ੍ਰਮਵਾਰ 43 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਦੁੱਧ ਵੇਚਦਾ ਹੈ । ਦੁੱਧ ਨੂੰ ਗਊ ੱਸੁਰੱਖਿਆ ਐਕਟੱ ਦੀ ਢਾਲ ਨਾਲ ਪੇਸ਼ ਕੀਤਾ ਜਾ ਰਿਹਾ ਹੈ । ਆਪਣੇ ਜ਼ਿਆਦਾਤਰ ਵਿਰੋਧੀਆਂ ਬਾਰੇ ਜੋ ਗ਼ੈਰ-ਉਤਪਾਦਕ ਗਾਵਾਂ ਨੂੰ ਬੁੱਚੜਖਾਨੇ ਵਿੱਚ ਵੇਚ ਰਹੇ ਹਨ, ਉਸਦਾ ਕਹਿਣਾ ਹੈ ਕਿ ਅਜਿਹੀਆਂ ਡੇਅਰੀਆਂ ਵਿੱਚ ਗਾਹਕ ਅਸਲ ਵਿੱਚ ਬੁਰੇ ਕਰਮ ਖ਼ਰੀਦ ਰਹੇ ਹਨ। “ਕਿਸੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਲਈ ਅਦਾਇਗੀ ਕਰ ਰਿਹਾ ਹੈ । ਇਨ੍ਹਾਂ ਵਪਾਰਕ ਘਰਾਂ ਤੋਂ ਦੁੱਧ ਖਰੀਦ ਕੇ, ਅਸਿੱਧੇ ਰੂਪ ਵਿੱਚ ਖਰੀਦਦਾਰ ਇੱਕ ਗਾਂ ਦੇ ਮਾਰਨ ਕਰਕੇ ਬੁਰੇ ਕਰਮਾਂ ਦਾ ਹਿੱਸੇਦਾਰ ਬਣਦਾ ਹੈ।”

‘ਅਹਿੰਸਾ’ ਦੁੱਧ ਵਾਲੀ ਗਊਸ਼ਾਲਾ ਨੂੰ ਕਈ ਵੱਖੋ-ਵੱਖਰੇ ਜੋਤਸ਼ੀਆਂ ਦੁਆਰਾ ਸੰਭਾਲਿਆ ਜਾ ਰਿਹਾ ਹੈ, ਜੋ ਲੋਕਾਂ ਨੂੰ ਵੱਖ-ਵੱਖ ਦਿਨਾਂ ‘ਤੇ ਗਾਵਾਂ ਨੂੰ ਵੱਖ-ਵੱਖ ਤਰ੍ਹਾਂ ਦਾ ਸੁਆਦੀ ਚਾਰਾ ਪਾਉਣ ਦਾ ਉਪਦੇਸ਼ ਦਿੰਦੇ ਹਨ ਤਾਂ ਜੋ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਸਕਣ । ਗਊਸ਼ਾਲਾ ਵਿੱਚ ਗਾਵਾਂ ਨੂੰ ਚਾਰਾ ਦੇਣ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ ।

ਜੋਤਸ਼ੀ ਸਾਰੀਆਂ ਵਿਕਰੀ ਰਣਨੀਤੀਆਂ ਦਾ ਆਮ ਵਿਸ਼ਵਾਸਾਂ ਨਾਲ ਜੋੜ ਕੇ ਲਾਭ ਉਠਾਉਂਦੇ ਹਨ ਜਿਨ੍ਹਾਂ ਨੂੰ ਤਰਕਸ਼ੀਲ ਵਹਿਮ-ਭਰਮ ਕਹਿੰਦੇ ਹਨ। ਮਿਸਾਲ ਵਜੋਂ, ਬੁੱਧਵਾਰ ਨੂੰ ਹਰੇ ਘਾਹ ਦਾ ਇੱਕ ਗੁੱਛਾ ਬਹੁਤ ਪ੍ਰਚਲਿਤ ਹੈ ਅਤੇ ਗਊਸ਼ਾਲਾ ਵਾਲੇ 10 ਰੁਪਏ ਪ੍ਰਤੀ ਗੁੱਛੇ ਨੂੰ ਵੇਚ ਕੇ ਵਧੀਆ ਪੈਸਾ ਬਣਾਉਂਦੇ ਹਨ । ਲੋਕਾਂ ਦੀ ਭੀੜ ਇਸਨੂੰ ਖਰੀਦ ਕੇ ਕੁਝ ਚੰਗੇ ਕਰਮ ਕਮਾਉਣਾ ਚਾਹੁੰਦੀ ਹੈ ਪਰ ਉਹ ਇਹਨਾਂ ਕਮਜ਼ੋਰ ਗਾਵਾਂ ਬਾਰੇ ਚਿੰਤਾ ਨਹੀਂ ਕਰਦੇ ਕਿਉਂਕਿ ਉਹ ਖਾ-ਖਾ ਕੇ ਆਫ਼ਰ ਚੁੱਕੀਆਂ ਹਨ ਜਿਨ੍ਹਾਂ ਲਈ ਇਹੀ ਲੋਕ ਪਹਿਲਾਂ ਆਪਣੇ ਘਰਾਂ ਤੋਂ ਰੋਟੀਆਂ ਵੀ ਲੈ ਆਏ ਸਨ ।

ਜਦਕਿ ‘ਅਹਿੰਸਾ’ ਦੇ ਦੁੱਧ ਦੀ ਮਾਰਕੀਟਿੰਗ ਵਿਕਸਿਤ ਹੋ ਚੁੱਕੀ ਹੈ, ਪਰ ਨੇੜਲੀਆਂ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਦਾ ਮੰਨਣਾ ਹੈ ਕਿ ਕਰਮਾ ਵਾਲਾ ਦ੍ਰਿਸ਼ਟੀਕੋਣ ਉਨ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਤ ਨਹੀਂ ਕਰੇਗਾ , “ਸਾਡੇ ਗਾਹਕ ਕੋਲ ਗੱਲਬਾਤ ਲਈ ਦੋ ਮਿੰਟ ਨਹੀਂ ਹੁੰਦੇ, ਅਸੀਂ ਹੈਰਾਨ ਹਾਂ ਕਿ ਉਨ੍ਹਾਂ ਕੋਲ ਇੰਨਾ ਸੋਚਣ ਦਾ ਸਮਾਂ ਕਿਵੇਂ ਹੁੰਦਾ ਹੈ ?*, ਸਥਾਨਕ ਦੁਕਾਨ ਦੇ ਮਾਲਕ ਨੇ ਕਿਹਾ ।

ਕੋਈ ਵੀ ਇਹ ਦੇਖ ਸਕਦਾ ਹੈ ਕਿ ਇਹ ਮੂਰਖਾਂ ਦੇ ਅਰਥ ਸ਼ਾਸਤਰ ਦਾ ਇੱਕ ਹੋਰ ਰੂਪ ਹੈ । ਜੋ ਵਾਪਰ ਗਿਆ ਉਹ ਇਹ ਹੈ ਕਿ ਸੱਜੇ-ਪੱਖੀ ਹਿੰਦੂ-ਵਾਦੀ ਤਾਕਤਾਂ ਦੇ ਉਭਾਰ ਨਾਲ ਸਮਾਜਕ-ਸਿਆਸੀ ਖੇਮੇ ਵਿੱਚ ਗਾਂ ਇੱਕ ਕੇਂਦਰੀ ਸਥਾਨ ਪ੍ਰਾਪਤ ਕਰ ਚੁੱਕੀ ਹੈ ।

ਹਾਲ ਹੀ ਵਿੱਚ ਚੰਡੀਗੜ੍ਹ ਦੇ ਸਾਹਿਤਕ ਮੇਲੇ ਵਿੱਚ ਸੀਨੀਅਰ ਪੱਤਰਕਾਰ ਅਤੇ ਲੇਖਕ ਅਕਸ਼ੈ ਮੁਕੁਲ ਨੇ ਆਪਣੇ ਕੰਮ ‘ਗੀਤਾ ਪ੍ਰੈਸ’ ‘ਤੇ ਚਰਚਾ ਕਰਦੇ ਹੋਏ ਇਹ ਦੱਸਿਆ ਸੀ ਕਿ ਕਿਵੇਂ ‘ਕਲਿਆਣ’ ਰਸਾਲੇ ਨੇ ਕਈ ਦਹਾਕੇ ਪਹਿਲਾਂ ਖ਼ਾਸ ‘ਗਾਂ ਅੰਕ’ ਨੂੰ ਪ੍ਰਕਾਸ਼ਿਤ ਕੀਤਾ ਸੀ, ਜਿੱਥੇ ਉਸਦੇ ਸੰਪਾਦਕ ਨੇ ਗਾਵਾਂ ਦੀ ਸੁੰਗੜਦੀ ਗਿਣਤੀ ਅਤੇ ਹਿੰਦੂਆਂ ਦੇ ਜੀਵਨ ਵਿੱਚ ਇਸਦੀ ਮਹੱਤਤਾ ਲਈ ਚੇਤਾਵਨੀ ਅਤੇ ਮੁਸਲਮਾਨਾਂ ਤੋਂ ਗਾਵਾਂ ਨੂੰ ਆਉਣ ਵਾਲੇ ਖ਼ਤਰੇ ਨੂੰ ਦਰਸਾਉਣ ਲਈ ਆਪਣੀ ਗੱਲ ਰੱਖਣ ਲਈ ਉਸਨੇ ਭਾਰੀ ਤੌਰ ‘ਤੇ ਸਰਕਾਰੀ ਅੰਕੜਿਆਂ ਉੱਪਰ ਵਸਾਹ ਕੀਤਾ ਸੀ।

ਇਸ ਮੁਹਿੰਮ ਨੂੰ ਚਲਾਉਣ ਦੀ ਪ੍ਰਕਿਰਿਆ ਵਿੱਚ ਇੱਕ ਸਖ਼ਤ ਸਮਾਨਤਾ ਹੈ ਅਤੇ ਇਹ ਭਾਜਪਾ ਸ਼ਾਸਤ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ। 1940 ਵਿੱਚ, ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟੀਸਟਿਕਸ ਕਲਕੱਤਾ ਦੇ ਨਿਰਦੇਸ਼ਕ ਸਮੇਤ ਸ਼ਿਮਲਾ ਵਿੱਚ ਫਾਰਮਜ਼ ਦੇ ਨਿਰਦੇਸ਼ਕ ਨਾਲ ਡੇਅਰੀ ਫਾਰਮਾਂ ਦੇ ਅੰਕੜਿਆਂ ਲਈ ਸੰਪਰਕ ਕੀਤਾ ਗਿਆ। ਇਸ ਪ੍ਰਕਿਰਿਆ ਵਿੱਚ, ਭਾਰਤ ਸਰਕਾਰ ਦੇ ਪਸ਼ੂਆਂ ਦੇ ਉਪਯੋਗਤਾ ਸਲਾਹਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਵੱਖ-ਵੱਖ ਰਿਆਸਤਾਂ ਅਤੇ ਸੂਬਿਆਂ ਵਿੱਚ ਗੌਸ਼ਾਲਾਵਾਂ ਅਤੇ ਪੁਰਾਣੀਆਂ ਗਾਵਾਂ ਲਈ ਘਰਾਂ ਦੀ ਸੂਚੀ ਪ੍ਰਦਾਨ ਕਰਨ । ਇਹ ਉਸੇ ਤਰ੍ਹਾਂ ਹੈ ਜਿਵੇਂ ਕੇਂਦਰ ਸਰਕਾਰ ਹੁਣ ਡੰਗਰਾਂ ਦੀ ਤਸਕਰੀ ਨੂੰ ਰੋਕਣ ਲਈ ਇੱਕ ਵਿਲੱਖਣ ਪਛਾਣ ਨੰਬਰ ਦਾ ਪ੍ਰਸਤਾਵ ਪੇਸ਼ ਕਰ ਰਹੀ ਹੈ ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.