ਜਲੰਧਰ: ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਾਬਰਕੋਟੀ ਦਾ ਅੱਜ ਦਿਹਾਂਤ ਹੋ ਗਿਆ। ਸਾਬਰਕੋਟੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਜਲੰਧਰ ਦੇ ਨਿੱਜੀ ਹਸਪਤਾਲ ‘ਚ ਆਖਰੀ ਸਾਹ ਲਏ। ਉਨ੍ਹਾ ਦੀ ਮੌਤ ਦੀ ਖ਼ਬਰ ਸੁਣਦੇ ਹੀ ਸੰਗੀਤ ਜਗਤ ‘ਚ ਸੋਗ ਦੀ ਲਹਿਰ ਫੈਲ ਗਈ। ਸਾਬਰਕੋਟੀ ਨੇ ਕਈ ਪੰਜਾਬੀ ਗੀਤਾਂ ਰਾਹੀ ਪਾਲੀਵੁੱਡ ‘ਚ ਆਪਣੀ ਵੱਖਰੀ ਪਛਾਣ ਬਣਾਈ ਸੀ। ਸਾਬਰਕੋਟੀ ਨੇ ਆਪਣੀ ਗਾਇਕੀ ਦੀ ਸਿੱਖਿਆ ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਤੋਂ ਲਈ ਅਤੇ ਜਸਵੰਤ ਸਿੰਘ ਭਵਰਾ ਤੋਂ ਵੀ ਸੰਗੀਤ ਸਿੱਖਿਆ।