ਕੁਲਵਿੰਦਰ ਸਿੰਘ ਰਾਏ, ਖੰਨਾ : ਪੈਨਸ਼ਨਰਜ਼ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਬਲਬੀਰ ਚੰਦ ਦੀ ਪ੍ਰਧਾਨਗੀ ਹੇਠ ਭੰਡਾਰੀ ਪਾਰਕ ਖੰਨਾ ‘ਚ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਮੇਨ ਏਜੰਡਾ ਪੇ-ਕਮਿਸ਼ਨ ਦੀ ਸੋਧ 2.59 ਦੇ ਗੁਣਾਂਕ ਨਾਲ ਕਰਨਾ, ਡੀਏ ਕਿਸ਼ਤਾਂ ਰਿਲੀਜ਼ ਕਰਨ ਬਾਰੇ, ਕੈਸ਼ ਲੈੱਸ ਮੈਡੀਕਲ ਸਹੂਲਤਾਂ ਲਾਗੂ ਕਰਨ ਦੀ ਮੰਗ ਕੀਤੀ ਗਈ ਤੇ ਸਰਕਾਰ ਵੱਲੋਂ ਵੋਟਾਂ ਸਮੇਂ ਗਾਰੰਟੀ ਦੇ ਕੇ ਲਾਗੂ ਨਾ ਕਰਨ ਦੀ ਸਖਤ ਨਿਖੇਧੀ ਕੀਤੀ ਗਈ।

ਬਲਵੰਤ ਰਾਏ, ਚੰਦਨ ਨੇਗੀ, ਪਲਵਿੰਦਰ ਸਿੰਘ, ਦਲਜੀਤ ਸਿੰਘ ਨੇ ਦੱਸਿਆ ਮੁਲਾਜ਼ਮਾਂ ਦੀ ਹੜਤਾਲ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਸਰਕਾਰ ਨੇ ਅਜੇ ਤਕ ਗੱਲਬਾਤ ਨਾ ਕਰਨ ਦੀ ਸਖਤ ਨਿਖੇਧੀ ਕੀਤੀ। ਪੈਨਸ਼ਨਰਜ਼ ਐਸੋਸੀਏਸ਼ਨ ਮੁਲਾਜ਼ਮਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ ਪੋ੍ੜਤਾ ਕੀਤੀ। ਪੈਨਸ਼ਨਰਾਂ ਵੱਲੋਂ 17 ਦਸਬੰਰ 2023 ਨੂੰ ਪੈਨਸ਼ਨਰਜ਼ ਦਿਵਸ ਮਨਾਉਂਦੇ ਹੋਏ ਸੀਨੀਅਰ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਰਾਮਜੀਤ ਸਿੰਘ, ਅਮਰ ਸਿੰਘ, ਜਸਪਾਲ ਸਿੰਘ, ਵਿਜੇ ਕੁਮਾਰ ਭੱਟੀ, ਗੁਰਮੇਲ ਸਿੰਘ ਕੈਸ਼ੀਅਰ, ਦਲਜੀਤ ਕੁਮਾਰ, ਅਸੋਕ ਕੁਮਾਰ, ਸਵਰਨ ਸਿੰਘ, ਬਲਵੰਤ ਰਾਏ, ਸਤੀਸ਼ ਕੁਮਾਰ, ਸਤੀਸ਼ ਦੂਆ, ਅਸ਼ਵਨੀ ਕੁਮਾਰ, ਵਿਜੇ ਸ਼ਰਮਾ, ਹਰਬੰਸ ਸਿੰਘ, ਅਜੀਤ ਸਿੰਘ, ਸਾਮ ਲਾਲ, ਸਾਗਰ ਮੁਹੰਮਦ, ਰਾਮ ਸਰੂਪ, ਰਾਏ ਸਿੰਘ ਸ਼ਾਹਪੁਰ, ਹਰਮਿੰਦਰ ਸਿੰਘ ਮੋਹਨਪੁਰ, ਗੁਰਮੇਲ ਸਿੰਘ, ਦਲਬਾਰਾ ਸਿੰਘ ਆਦਿ ਹਾਜ਼ਰ ਸਨ।