Ad-Time-For-Vacation.png

ਪੁਲਿਸ ਦੇ ਸਤਾਏ ਜਸਪ੍ਰੀਤ ਤੇ ਕਮਲਜੀਤ ਗੈਂਗਸਟਰ ਬਣਨ ਲਈ ਮਜਬੂਰ ਹੋਏ : ਰਿਸ਼ਤੇਦਾਰ

ਕੋਟਕਪੂਰਾ, (ਗੁਰਿੰਦਰ ਸਿੰਘ) : ਖ਼ੁਦ ਨੂੰ ਗੋਲੀਆਂ ਨਾਲ ਖ਼ਤਮ ਕਰਨ ਵਾਲੇ ਤਿੰਨ ਗੈਂਗਸਟਰਾਂ ‘ਚੋਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀਕਪੂਰਾ ਦੇ ਵਸਨੀਕ ਜਸਪ੍ਰੀਤ ਸਿੰਘ ਦੀ ਕਹਾਣੀ ਵਖਰੀ ਹੈ। ਉਸ ਦੇ ਰਿਸ਼ਤੇਦਾਰ ਦਸਦੇ ਹਨ ਕਿ ਉਹ ਸ਼ੌਕ ਨਾਲ ਨਹੀਂ ਸਗੋਂ ਪੁਲਿਸ ਦੇ ਤਸ਼ੱਦਦ ਕਾਰਨ ਗੈਂਗਸਟਰ ਬਣਨ ਲਈ ਮਜਬੂਰ ਹੋਇਆ। ਗਿਆਰਵੀਂ ਜਮਾਤ ‘ਚ ਪੜ੍ਹਦੇ ਜਸਪ੍ਰੀਤ ਸਿੰਘ ਨੂੰ ਕਿਸੇ ਮਾਮਲੇ ‘ਚ ਜੈਤੋ ਥਾਣੇ ਦੇ ਤਤਕਾਲੀਨ ਐਸਐਚਓ ਨੇ ਬੇਤਹਾਸ਼ਾ ਕੁਟਿਆ ਤੇ ਕੁੱਟ ਤੋਂ ਦੁਖੀ ਹੋਇਆ ਜਸਪ੍ਰੀਤ ਗੈਂਗਸਟਰਾਂ ਨਾਲ ਰਲ ਗਿਆ।

ਜਸਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੇ ਮਾਤਾ-ਪਿਤਾ ਦੀ ਮੌਤ ਕਾਘੀ ਸਮਾਂ ਪਹਿਲਾਂ ਹੋ ਚੁੱਕੀ ਹੈ। ਜ਼ਮੀਨ ਦੇ ਰਿਸ਼ਤੇਦਾਰਾਂ ਮੁਤਾਬਕ ਜ਼ਮੀਨ ਦੇ ਝਗੜੇ ‘ਚ ਜਸਪ੍ਰੀਤ ਤੇ ਹੋਰਾਂ ਵਿਰੁਧ ਪਰਚਾ ਦਰਜ ਹੋਇਆ ਤੇ ਉਸ ਨੂੰ ਥਾਣੇ ਲਿਜਾ ਕੇ ਕੁੱਟਿਆ ਗਿਆ। ਉਦੋਂ ਉਹ 18 ਸਾਲ ਦਾ ਸੀ ਤੇ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ। ਦੂਜਾ ਗੈਂਗਸਟਰ ਕਮਲਜੀਤ ਸਿੰਘ ਵੀ ਜੈਤੋ ਦੀ ਹਿੰਮਤਪੁਰਾ ਬਸਤੀ ਦਾ ਵਸਨੀਕ ਸੀ। ਰਣਜੀਤ ਸਿੰਘ ਸੇਵੇਵਾਲਾ ਦੇ ਸੰਪਰਕ ‘ਚ ਆਉਣ ਤੋਂ ਬਾਅਦ ਕਮਲਜੀਤ 2011 ‘ਚ ਗੈਂਗਸਟਰ ਬਣਿਆ। ਕਮਲਜੀਤ ਦੇ ਮਾਤਾ-ਪਿਤਾ ਡੱਬਵਾਲੀ ਵਿਖੇ ਰਹਿੰਦੇ ਹਨ। ਪੁਲਿਸ ਨੇ ਕਮਲਜੀਤ ਤੇ ਜਸਪ੍ਰੀਤ ਨੂੰ ਭਗੌੜਾ ਕਰਾਰ ਦਿਤਾ ਹੋਇਆ ਹੈ ਅਤੇ ਕਮਲਜੀਤ ਦੇ ਘਰ ਦੇ ਬਾਹਰ ਪੁਲਿਸ ਦਾ ਨੋਟਿਸ ਵੀ ਲੱਗਾ ਹੋਇਆ ਹੈ। ਉਥੋਂ ਦੇ ਵਸਨੀਕਾਂ ਅਨੁਸਾਰ ਕਮਲਜੀਤ ਤੇ ਜਸਪ੍ਰੀਤ ਸ਼ਰੀਫ਼ ਪਰਵਾਰਾਂ ਵਿਚ ਪੈਦਾ ਹੋਏ ਪਰ ਪੁਲਿਸ ਨੇ ਉਨ੍ਹਾਂ ਨੂੰ ਗੈਂਗਸਟਰ ਬਣਨ ਲਈ ਮਜਬੂਰ ਕਰ ਦਿਤਾ। ਸੀਆਈਏ ਸਟਾਫ਼ ਫਰੀਦਕੋਟ ਦੇ ਇੰਚਾਰਜ ਅਮਰਿਤਪਾਲ ਸਿੰਘ ਭਾਟੀ ਅਨੁਸਾਰ ਤਿੰਨੇ ਗੈਂਗਸਟਰ ਭਗੌੜੇ ਸਨ ਅਤੇ ਉਨ੍ਹਾਂ ਵਿਰੁਧ ਵੱਖ-ਵੱਖ ਥਾਣਿਆਂ ‘ਚ ਮਾਮਲੇ ਦਰਜ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.