Ad-Time-For-Vacation.png

ਸਿੱਖ ਨੌਜੁਆਨਾਂ ਨੂੰ ਮਾਰ ਮੁਕਾਉਣ ਵਾਲੇ ਲਈ ਅਪਣਾਏ ਗਏ ਕੈਟ ਸਿਸਟਮ ਦਾ ਹਿੱਸਾ ਰਿਹੈ ਇੰਦਰਜੀਤ ਸਿੰਘ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ) ਸੂਬੇ ਵਿੱਚ ਨਸ਼ਿਆਂ ਦੇ ਪਸਾਰੇ ਨੂੰ ਠੱਲ ਪਾਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ)ਵਲੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਉਹ ਕੰਡਿਆਲੀ ਥੋਹਰ ਹੈ ਜਿਸਨੂੰ ਪੁਲਿਸ ਨੇ ਖਾੜਕੂ ਵਾਦ ਨੂੰ ਖਤਮ ਕਰਨ ਲਈ ਕਦੇ ਖੁੱਦ ਸਿੰਜਿਆ ਸੀ।ਆਖਿਰ ਪੁਲਿਸ ਦੇ ਇਸ ਕਮਾਊ ਪੁੱਤਰ ਨੂੰ ਗ੍ਰਿਫਤਾਰ ਕਰਨ ਦਾ ਕੌੜਾ ਘੁੱਟ ਕਿਉਂ ਕਰਨਾ ਪਿਆ ਇਹ ਸਵਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਵਸਨੀਕ ਤੇ ਵਿਸ਼ੇਸ਼ ਕਰਕੇ ਇੰਦਰਜੀਤ ਸਿੰਘ ਦੇ ਜਾਣਕਾਰ,ਬਾਰ ਬਾਰ ਪੁੱਛ ਰਹੇ ਹਨ।

ਇੰਦਰਜੀਤ ਸਿੰਘ ਦੀ ਅੰਮ੍ਰਿਤਸਰ ਨਾਲ ਸਾਂਝ ਦੀ ਗਲ ਕੀਤੀ ਜਾਏ ਤਾਂ ਉਹ ਸ੍ਰੀ ਦਰਬਾਰ ਸਾਹਿਬ ਦੇ ਨਾਲ ਲਗਦੇ ਬਾਬਾ ਸਾਹਿਬ ਚੌਕ ਦੀ ਗਲੀ ਪੰਜਾਬ ਦੇ ਵਸਨੀਕ ਰਹੇ ਸ੍ਰ:ਕਰਤਾਰ ਸਿੰਘ ਦੇ ਪੰਜ ਪੁੱਤਰਾਂ ‘ਚੋਂ ਇੱਕ ਹੈ।

ਉਸਦਾ ਇਕ ਭਰਾ ਸੰਸਾਰ ਤੋਂ ਚਲਾਣਾ ਕਰ ਚੁੱਕਾ ਹੈ,ਦੂਸਰਾ ਸ਼ੈਲਰ ਵਿੱਚ ਕੰਮ ਕਰਕੇ ਬੱਚੇ ਪਾਲ ਰਿਹਾ ਹੈ,ਤੀਸਰਾ ਬਾਦਲ ਅਕਾਲੀ ਦਲ ਨਾਲ ਸਬੰਧਤ ਨਗਰ ਨਿਗਮ ਕੌਂਸਲਰ ਹੈ ਤੇ ਚੌਥਾ ਚਾਰ ਦੀਵਾਰੀ ਵਾਲੇ ਸ਼ਹਿਰ ਅੰਦਰ ਮੌਜੂਦ ਹੋਟਲਾਂ ਦੀ ਐਸੋਸੀਏਸ਼ਨ ਦਾ ਅਧਿਕਾਰੀ।ਇੰਦਰਜੀਤ ਸਿੰਘ ਉਸ ਵੇਲੇ ਪੰਜਾਬ ਪੁਲਿਸ ਵਿੱਚ ਭਰਤੀ ਹੁੰਦਾ ਹੈ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿੱਚੋਂ ਗੁਜਰਨ ਵਾਲੇ ਸਿੱਖ ਸੰਘਰਸ਼ ਨਾਲ ਜੁੜੇ ਸਿੰਘਾਂ ਤੇ ਹੀ ਨਿਗਾਹ ਰੱਖਣ ਲਈ ਪੰਜਾਬ ਪੁਲਿਸ ਦੇ ਇੱਕ ਦਰਜਨ ਦੇ ਕਰੀਬ ਕੈਟ,ਗੁਰੂ ਰਾਮਦਾਸ ਸਰਾਂ ਵਾਲੀ ਬਾਹੀ ਤੋਂ ਲੈਕੇ ਬਾਬਾ ਸਾਹਿਬ ਚੌਕ,ਆਟਾ ਮੰਡੀ,ਗੁਰੂ ਬਾਜਾਰ ਖੇਤਰ ਵਿੱਚ ਸ਼ਰੇਆਮ ਵਿਚਰਦੇ ਸਨ।ਉਸਦੀ ਨੇੜਤਾ ਬਦਨਾਮ ਪੁਲਿਸ ਕੈਟ ਸੰਤੋਖ ਸਿੰਘ ਕਾਲਾ ਨਾਲ ਵੀ ਦੱਸੀ ਜਾਂਦੀ ਹੈ।ਉਸਦਾ ਆਪਣਾ ਭਰਾ ਵੀ ਖਾੜਕੂਆਂ ਨਾਲ ਨੇੜਤਾ ਰੱਖਦਾ ਸੀ ਪ੍ਰੰਤੂ ਉਸਨੂੰ ਕਿਸੇ ਨੇ ਕਦੇ ਕੁਝ ਨਹੀ ਕਿਹਾ ।ਉਸਦੇ ਇੱਕ ਹੋਰ ਜਾਣਕਾਰ ਦਾ ਕਹਿਣਾ ਹੈ ਕਿ ਇੰਦਰਜੀਤ ਦਾ 90-92 ਵਿੱਚ ਵੀ ਦਬਕਾ ਕੋਈ ਸਾਧਾਰਣ ਸਿਪਾਹੀ ਵਾਲਾ ਨਹੀ ਬਲਕਿ ਵੱਡੇ ਪੁਲਿਸ ਮੁਲਾਜਮ ਵਾਲਾ ਸੀ।

ਇੰਦਰਜੀਤ ਸਿੰਘ ਦੀ ਸਪੈਸ਼ਲ ਟਾਸਕ ਫੋਰਸ ਦੁਆਰਾ ਗ੍ਰਿਫਤਾਰੀ ਭਾਵੇਂ ਬੀਤੇ ਕਲ ਦਰਸਾਈ ਗਈ ਹੈ ਪ੍ਰੰਤੂ ਨਸ਼ਾ ਸਮਗਲਿੰਗ ਨਾਲ ਜੁੜੇ ਉਸਦੇ ਨਾਮ ਦੀ ਚਰਚਾ ਦਾ ਜਿਕਰ ਇੱਕ ਹਿੰਦੀ ਅਖਬਾਰ(ਦੈਨਿਕ ਭਾਸਕਰ)ਦੇ ਅੰਮ੍ਰਿਤਸਰ ਤੋਂ ਰਿਪੋਰਟਰ ਨੇ 30 ਮਈ ਦੇ ਅੰਕ ਵਿੱਚ ਹੀ ਛਾਪ ਦਿੱਤਾ ਸੀ ।ਅਖਬਾਰ ਨੇ ਇੰਦਰਜੀਤ ਸਿੰਘ ਵਲੋਂ ਖਾੜਕੂਆਂ ਨੂੰ ਖਤਮ ਕਰਨ ਲਈ ਪਾਏ ਯੋਗਦਾਨ ਦਾ ਬਕਾਇਦਾ ਜਿਕਰ ਕਰਦਿਆਂ ਸਿਫਤ ਵੀ ਕੀਤੀ ਕਿ ਕਿਸ ਤਰਾਂ ਇੰਦਰਜੀਤ ਸਿੰਘ ਨੇ ਤਰਨਤਾਰਨ ਜਿਲੇ ਵਿੱਚ ਨਸ਼ਾ ਸਮਗਲਰਾਂ ਦਾ ਗੜ ਤੋੜਨ ਵਿੱਚ ਸਫਲਤਾ ਹਾਸਿਲ ਕੀਤੀ।ਬੀਤੇ ਕਲ ਪਹਿਲਾਂ ਜਲੰਧਰ ਸਥਿਤ ਸਰਕਾਰੀ ਪੁਲਿਸ ਕੁਆਟਰ ਤੇ ਫਿਰ ਫਗਵਾੜਾ ਵਿਖੇ ਕੀਤੀ ਗਈ ਛਾਪਾਮਾਰੀ ਬਾਅਦ ਸਪੈਸ਼ਲ ਟਾਸਕ ਫੋਰਸ ਨੇ ਉਸਦੀ ਅੰਮ੍ਰਿਤਸਰ ਸਥਿਤ ਕੋਠੀ ਵੀ ਸੀਲ ਕਰ ਦਿੱਤੀ ਹੈ ।ਕੌਂਸਲਰ ਭਰਾ ਕੋਈ ਇੱਕ ਮਹੀਨੇ ਤੋਂ ਪਰੀਵਾਰ ਸਮੇਤ ਕਨੇਡਾ ਦੇ ਦੌਰੇ ਤੇ ਹੈ।

ਅਖਬਾਰੀ ਖਬਰ ਅਨੁਸਾਰ ਜੇਕਰ ਇੰਦਰਜੀਤ ਸਿੰਘ ਦੇ ਨਾਮ ਦੀ ਚਰਚਾ ਸਪੈਸ਼ਲ ਟਾਸਕ ਫੋਰਸ ਵਿੱਚ ਸੀ ਤਾਂ ਉਸਦੇ ਬਾਵਜੂਦ ਵੀ ਉਹ ਬਿਨਾਂ ਕਿਸੇ ਝਿਜਕ ਵਿਚਰਦਾ ਹੈ।ਉਸਦੇ ਕਬਜੇ ‘ਚੋਂ ਮੋਟੀ ਰਕਮ ਹਥਿਆਰ,ਵਿਦੇਸ਼ੀ ਕਰੰਸੀ,ਸੈਂਕੜੇ ਰੌਂਦ ਤੋਂ ਇਲਾਵਾ ਹੈਰੋਇਨ ਤੇ ਸਮੈਕ ਬਰਾਮਦ ਹੋ ਜਾਂਦੇ ਹਨ ਤਾਂ ਕਿਹਾ ਜਾ ਸਕਦਾ ਹੈ ਕਿ ਇੰਦਰਜੀਤ ਸਿੰਘ ਨੂੰ ਆਤਮ ਵਿਸ਼ਵਾਸ਼ ਸੀ ਕਿ ਉਹ ਆਪਣੇ ਖਿਲਾਫ ਹੋਣ ਵਾਲੀ ਕਿਸੇ ਵੀ ਕਾਰਵਾਈ ਨੂੰ ਨਕੇਲ ਪਾਣ ਦੇ ਸਮਰੱਥ ਹੈ।ਇੱਕ ਅਖਬਾਰੀ ਖਬਰ ਅਨੁਸਾਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਨੇ ਸਕਤਰੇਤ ਨੂੰ ਹੀ ਸੁੰਨ ਕਰ ਦਿੱਤਾ ਹੈ । ਚਰਚਾ ਤਾਂ ਇਹ ਵੀ ਹੈ ਕਿ ਖੁਦ ਸਪੈਸ਼ਲ ਟਾਸਕ ਫੋਰਸ ਨੂੰ ਉਮੀਦ ਨਹੀ ਸੀ ਕਿ ਉਸਨੂੰ ਇੰਦਰਜੀਤ ਸਿੰਘ ਤੋਂ ਐਨੀ ਵੱਡੀ ‘ਪ੍ਰਾਪਤੀ’ਹੋ ਜਾਵੇਗੀ।ਹਾਲਾਂਕਿ ਵਿਭਾਗ ਇਸ ਦਿਸ਼ਾ ਵਿੱਚ ਕਾਫੀ ਕੰਮ ਕਰ ਚੁੱਕਾ ਸੀ ਕਿ ਪੁਲਿਸ ਵਲੋਂ ਫੜੇ ਜਾਣ ਵਾਲੇ ਨਸ਼ਾ ਸਮਗਲਰ ਛੇਤੀ ਰਿਹਾਅ ਕਿਉਂ ਹੋ ਜਾਂਦੇ ਹਨ?

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.