ਪੱਤਰ ਪੇ੍ਰਰਕ, ਪਟਿਆਲਾ : ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਅਗਵਾਈ ਹੇਠ ਵੀਰਵਾਰ ਨੂੰ ਸੂਬੇ ਭਰ ਦੇ ਡਿਪੂਆਂ ‘ਤੇ ਵਿਭਾਗ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ‘ਤੇ ਸਰਕਾਰ ਨਾਲ ਹੋਣ ਵਾਲੀ 14 ਸਤੰਬਰ ਦੀ ਮੀਟਿੰਗ ਕੈਂਸਲ ਹੋਣ ਦੇ ਰੋਸ ਵਜੋ ਪੁਤਲੇ ਫੂੱਕੇ ਗਏ। ਇਸ ਦੌਰਾਨ ਪਟਿਆਲਾ ਡਿਪੂ ਦੇ ਗੇਟ ‘ਤੇ ਬੋਲਦਿਆਂ ਸੂਬਾ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਚੇਅਰਮੈਨ ਸੁਲਤਾਨ ਸਿੰਘ, ਸੈਕਟਰੀ ਜਸਦੀਪ ਸਿੰਘ ਲਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ ਸਾਬਿਤ ਹੋ ਰਹੀ ਹੈ। ਉਨਾਂ੍ਹ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯੂਨੀਅਨ ਨੂੰ 3 ਤੋਂ 4 ਮੀਟਿੰਗ ਦੇ ਕੇ ਭੱਜ ਚੁੱਕੇ ਹਨ ਅਤੇ 15 ਤੋਂ 16 ਮੀਟਿੰਗਾਂ ਅਸੀ ਵਿਭਾਗ ਦੇ ਅਧਿਕਾਰੀਆਂ ਤੇ ਸਟੇਟ ਟ੍ਾਂਸਪੋਰਟ ਸੈਕਟਰੀ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਕਰ ਚੁੱਕੇ ਹਾਂ। ਉਨਾਂ੍ਹ ਕਿਹਾ ਕਿ ਸੰਘਰਸ਼ ਕਰ ਕੇ ਪਿਛਲੇ ਸਮੇ ‘ਚ 30 ਫੀਸਦੀ ਤਨਖ਼ਾਹ ਵਾਧਾ ਅਤੇ ਹਰ ਸਾਲ 5 ਫ਼ੀਸਦੀ ਵਾਧਾ ਲਾਗੂ ਕਰਵਾਇਆ ਗਿਆ ਸੀ ਪੰ੍ਤੂ ਉਸ ਨੂੰ ਇੱਕ ਸਾਲ ਤੋਂ ਮੌਜੂਦਾ ਸਰਕਾਰ ਅਤੇ ਅਧਿਕਾਰੀ ਲਾਗੂ ਨਹੀਂ ਕਰ ਰਹੇ ਅਤੇ ਫਾਰਗ ਕਰਮਚਾਰੀਆਂ ਨੂੰ ਬਹਾਲ ਕਰਨ ਲਈ ਹੋਏ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਮੰਨੀਆ ਮੰਗਾਂ ਨੂੰ ਜਾਣਬੁੱਝ ਕੇ ਲਾਗੂ ਨਾ ਕਰਨਾ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਇਨਾਂ੍ਹ ਮੰਗਾਂ ਦੀ ਪੂਰਤੀ ਲਈ ਪਿਛਲੇ ਦਿਨੀਂ ਦੋ ਵਾਰ ਮੀਟਿੰਗਾ ਦਿੱਤੀਆ ਗਈਆ ਸਨ ਜੋ ਮੌਕੇ ‘ਤੇ ਆ ਕੇ ਕੈਂਸਲ ਕਰ ਦਿੱਤੀ ਜਾਂਦੀ ਹੈ ਅਤੇ 14 ਸਤੰਬਰ ਦੀ ਮੀਟਿੰਗ ਤਹਿ ਕੀਤੀ ਗਈ ਸੀ ਪਰ ਕੱਲ ਫੇਰ ਇਸ ਮੀਟਿੰਗ ਨੂੰ ਪੋਸਟਪੌਨ ਕਰਕੇ 29 ਸਤੰਬਰ ਦੀ ਕਰ ਦਿੱਤੀ ਗਈ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਜਾਣ ਬੂਝ ਕੇ ਤੰਗ ਪਰੇਸਾਨ ਕਰ ਰਹੀ ਹੈ।

ਡਿਪੂ ਪ੍ਰਧਾਨ ਸਹਿਜਪਾਲ ਸੰਧੂ ,ਸੈਕਟਰੀ ਜਸਦੀਪ ਸਿੰਘ ਲਾਲੀ , ਸਰਪ੍ਰਸਤ ਗੁਰਪ੍ਰਰੀਤ ਸਿੰਘ, ਕੈਸ਼ੀਅਰ ਅਤਿੰਦਰਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਵਲੋ ਪਿੱਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੰਟਰੈਕਟ ਅਤੇ ਆਊਟ ਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਜਰਅੰਦਾਜ ਕਰਕੇ ਮੁਲਾਜਮਾਂ ਦਾ ਸੋਸਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਸਤੰਬਰ ਤੋ ਪਨਬੱਸ ਤੇ ਪੀਆਰਟੀਸੀ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ,ਟਰਾਂਸਪੋਰਟ ਮੰਤਰੀ ਦੀ ਰਹਾਇਸ਼ ਦੇ ਪੋ੍ਗਰਾਮ ਸਮੇਤ ਪੰਜਾਬ ਬੰਦ ਅਤੇ ਤਿੱਖੇ ਸੰਘਰਸ਼ ਕਰਾਂਗੇ। ਇਸ ਮੌਕੇ ਪਵਨ ਸਿੰਘ ਢੀਡਸਾ, ਸੰਦੀਪ ਕੁਮਾਰ, ਰੋਹੀ ਰਾਮ ਹੈੱਡ ਆਫਿਸ, ਸੰਜੇ ਖਾਂ, ਹਰਵਿੰਦਰ ਸਿੰਘ ਸੋਨੀ, ਲਖਵਿੰਦਰ ਸਿੰਘ, ਗੁਰਪਿੰਦਰ ਸਿੰਘ ਵੀ ਹਾਜ਼ਰ ਸਨ।