Ind vs Pak Match : ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਨਿਚਰਵਾਰ ਨੂੰ ਅਹਿਮਦਾਬਾਦ ‘ਚ ਮੈਚ ਖੇਡਿਆ ਜਾਵੇਗਾ। ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਸ਼ਵ ਕੱਪ 2023 ਦੇ 12ਵੇਂ ਮੈਚ ਤੋਂ ਪਹਿਲਾਂ ਜਸ਼ਨ ਦੇ ਪ੍ਰਬੰਧ ਕੀਤੇ ਗਏ ਹਨ। ਭਾਰਤ ਦੇ ਤਿੰਨ ਵੱਡੇ ਕਲਾਕਾਰ ਇਸ ਵਿਚ ਪਰਫਾਰਮ ਕਰਨਗੇ। ਬਾਲੀਵੁੱਡ ਦੀ ਹਿੱਟ ਮਸ਼ੀਨ ਵਜੋਂ ਜਾਣੇ ਜਾਂਦੇ ਅਰਿਜੀਤ ਸਿੰਘ ਇਸ ਸ਼ੋਅ ਦਾ ਹਿੱਸਾ ਹੋਣਗੇ। ਅਰਿਜੀਤ ਦੇ ਨਾਲ ਸ਼ੰਕਰ ਮਹਾਦੇਵਨ ਤੇ ਸੁਖਵਿੰਦਰ ਸਿੰਘ ਵੀ ਪਰਫਾਰਮ ਕਰਨਗੇ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਸ਼ਲ ਮੀਡੀਆ ਰਾਹੀਂ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਪ੍ਰਦਰਸ਼ਨ ਕਰ ਰਹੇ ਕਲਾਕਾਰਾਂ ਬਾਰੇ ਜਾਣਕਾਰੀ ਦਿੱਤੀ। ਬੀਸੀਸੀਆਈ ਨੇ ਐਕਸ ‘ਤੇ ਅਰਿਜੀਤ, ਸ਼ੰਕਰ ਮਹਾਦੇਵਨ ਤੇ ਸੁਖਵਿੰਦਰ ਦੀ ਫੋਟੋ ਸ਼ੇਅਰ ਕੀਤੀ ਹੈ। ਇਹ ਕਲਾਕਾਰ ਸ਼ਨੀਵਾਰ ਦੁਪਹਿਰ 12.30 ਵਜੇ ਤੋਂ ਪਰਫਾਰਮ ਕਰਨਗੇ। ਪ੍ਰੀ-ਮੈਚ ਸ਼ੋਅ ਦਾ ਆਯੋਜਨ ਨਰਿੰਦਰ ਮੋਦੀ ਸਟੇਡੀਅਮ ‘ਚ ਕੀਤਾ ਜਾਵੇਗਾ। ਭਾਰਤ-ਪਾਕਿਸਤਾਨ ਮੈਚ ਦੇਖਣ ਲਈ ਦੁਨੀਆ ਭਰ ਤੋਂ ਪ੍ਰਸ਼ੰਸਕ ਪਹੁੰਚੇ ਹਨ। ਇਸ ਮੈਚ ਦੀਆਂ ਟਿਕਟਾਂ ਕਾਫੀ ਸਮਾਂ ਪਹਿਲਾਂ ਵਿਕੀਆਂ ਸਨ।