ਪੱਤਰ ਪੇ੍ਰਰਕ, ਖੰਨਾ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਹੀਰ ਜਠੇਰੇ ਪ੍ਰਬੰਧਕ ਕਮੇਟੀ ਵੱਲੋਂ ਧੰਨ-ਧੰਨ ਸ਼ਹੀਦ ਬਾਬਾ ਚੂਹੜ ਸਿੰਘ ਗਹੀਰ ਦੀ ਯਾਦ ‘ਚ ਸਾਲਾਨਾ ਸਮਾਗਮ ਜਠੇਰਿਆਂ ਦੇ ਸਥਾਨ ਪਿੰਡ ਰੋਹਣੋਂ ਕਲਾਂ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਮੁਖਤਿਆਰ ਸਿੰਘ ਗਹੀਰ ਤੇ ਸਕੱਤਰ ਪਰਮਜੀਤ ਸਿੰਘ ਧੀਮਾਨ ਸੰਗਰੂਰ ਨੇ ਦੱਸਿਆ ਸ਼ੁੱਕਰਵਾਰ ਬਾਬਾ ਜੀ ਦੇ ਅਸਥਾਨ ‘ਤੇ ਪਿੰਡ ਰੋਹਣੋ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ ਅੱਜ 12 ਨਵੰਬਰ ਦਿਨ ਐਤਵਾਰ ਸਵੇਰੇ ਪਾਏ ਜਾਣਗੇ ਤੇ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਪ੍ਰਧਾਨ ਮੁਤਿਆਰ ਸਿੰਘ, ਸਰਪ੍ਰਸਤ ਰਤਨ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਸਕੱਤਰ ਪੀਐੱਸ ਧੀਮਾਨ, ਖਜਾਨਚੀ ਰਣਜੀਤ ਸਿੰਘ, ਖਜਾਨਚੀ ਈਸ਼ਰ ਸਿੰਘ, ਜਰਨਲ ਸਕੱਤਰ ਗੁਰਚਰਨ ਸਿੰਘ, ਸੀਨੀਅਰ ਮੈਂਬਰ ਸੁਰਿੰਦਰ ਸਿੰਘ, ਹਰਦੇਵ ਸਿੰਘ, ਬੇਅੰਤ ਸਿੰਘ ਮੈਂਬਰ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


