ਇਸਲਾਮਾਬਾਦ- ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਅਤੇ ਵਕੀਲ ਇਮਤਿਆਜ਼ ਰਸ਼ੀਦ ਕੁਰੈਸ਼ੀ ਮੰਗਲਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ ਦੇ ਪਿੰਡ ਅੰਬਾਲਾ ਜੱਟਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਅਤੇ ਉਨ੍ਹਾਂ ਦੇ ਦੋਹਤੇ ਸੁਖਵਿੰਦਰ ਸਿੰਘ ਸੰਘਾ ਨੂੰ ਮਿਲੇ। ਇਸ ਮੌਕੇ ਰਸ਼ੀਦ ਨੇ ਆਪਣੇ ਨਾਲ ਲਿਆਂਦੇ ਸ਼ਹੀਦ ਭਗਤ ਸਿੰਘ ਦੇ ਪਕਿਸਤਾਨ ਵਾਲੇ ਜੱਦੀ ਮਕਾਨ ਵਿੱਚ ਲੱਗੇ ਅੰਬ ਦੇ ਦਰਖਤ ਦੇ ਪੱਤੇ ਅਤੇ ਉਸ ਘਰ ਵਿੱਚ ਲੱਗੇ ਨਲਕੇ ਦਾ ਪਾਣੀ ਉਨ੍ਹਾਂ ਨੂੰ ਸੌਂਪਿਆ।ਕੁਰੈਸ਼ੀ ਨੇ ਦੱਸਿਆ, ‘ਇਹ ਦਰਖਤ ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਅਰਜੁਨ ਸਿੰਘ ਨੇ 200 ਸਾਲ ਪਹਿਲਾਂ ਲਗਵਾਇਆ ਸੀ। ਅੱਜ ਵੀ ਇਸ ਦਰਖਤ ਉੱਤੇ ਇਕ ਸਾਲ ਛੱਡ ਕੇ ਫਲ ਲੱਗਦੇ ਹਨ। ਵਕੀਲ ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਦੋ ਸਾਲ ਪਹਿਲਾਂ ਬੰਗੇ ਪਿੰਡ (ਜ਼ਿਲਾ ਫੈਸਲਾਬਾਦ) ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਭਗਤਪੁਰਾ ਰੱਖ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਤੋਂ ਇਸ ਦੀ ਮੰਗ ਕੀਤੀ ਸੀ। ਕੁਰੈਸ਼ੀ ਦੇ ਮੁਤਾਬਕ ਭਗਤਪੁਰਾ ਵਿੱਚ 15 ਮਰਲੇ ਦੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿੱਚ ਇਸ ਸਮੇਂ ਪਿੰਡ ਦਾ ਮੁਖੀ ਜਮਾਤ ਅਲੀ ਰਹਿ ਰਿਹਾ ਹੈ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਘਰ ਨੂੰ ਖਰੀਦਣ ਲਈ ਜਮਾਤ ਅਲੀ ਨੂੰ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਰ ਦੀ ਕੋਈ ਕੀਮਤ ਨਹੀਂ। ਜਮਾਤ ਅਲੀ ਨੇ ਕਿਹਾ, ‘ਮੇਰੇ ਪੁੱਤਰ ਦਾ ਜਨਮ ਵੀ ਉਸੇ ਕਮਰੇ ਵਿੱਚ ਹੋਇਆ ਜਿੱਥੇ ਭਗਤ ਸਿੰਘ ਦਾ ਜਨਮ ਹੋਇਆ ਸੀ, ਜੋ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ।’ ਕੁਰੈਸ਼ੀ ਮੁਤਾਬਕ ਘਰ ਦੀ ਹਾਲਤ ਉਸੇ ਤਰ੍ਹਾਂ ਦੀ ਹੈ, ਜਿਵੇਂ 1947 ਵਿੱਚ ਪਰਿਵਾਰ ਵਾਲੇ ਛੱਡ ਕੇ ਗਏ ਸਨ। ਅੱਜ ਵੀ ਉਸ ਘਰ ਦੇ ਬਾਹਰ ‘ਭਗਤ ਸਿੰਘ ਸੰਧੂ ਹਵੇਲੀ’ ਲਿਖਿਆ ਹੋਇਆ ਵੇਖਿਆ ਜਾ ਸਕਦਾ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


