ਪਲੇਬੁਆਏ ਦੀ ਸਾਬਕਾ ਮਾਡਲ ਨੇ ਵੀ ਸਰੀਰਕ ਸਬੰਧਾਂ ਨੂੰ ਲੈ ਕੇ ਟਰੰਪ ‘ਤੇ ਠੋਕਿਆ ਮੁਕੱਦਮਾ

ਵਾਸ਼ਿੰਗਟਨ— ਪੋਰਨ ਸਟਾਰ ਸਟੈਫਨੀ ਕਲਿਫੋਰਡ ਤੋਂ ਬਾਅਦ ਹੁਣ ਪਲੇਬੁਆਏ ਮੈਗਜ਼ੀਨ ਦੀ ਸਾਬਕਾ ਮਾਡਲ ਕੇਰਨ ਮੈਕਡੋਗਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਲਾਸ ਏਂਜਲਸ ਦੇ ਸੁਪਰੀਮ ਕੋਰਟ ‘ਚ ਮੁਕੱਦਮਾ ਦਰਜ ਕਰਵਾਇਆ ਹੈ। ਇਸ ਮਾਡਲ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਸਮਝੋਤੇ ਤੋਂ ਆਜ਼ਾਦ ਕਰ ਦਿੱਤਾ ਜਾਵੇ, ਜਿਸ ਦੇ ਚੱਲਦੇ ਉਹ ਟਰੰਪ ਨਾਲ ਰਿਸ਼ਤਿਆਂ ਦੇ ਮਾਮਲੇ ‘ਚ ਕੁਝ ਵੀ ਨਾ ਬੋਲਣ ਲਈ ਵਚਨਬੱਧ ਹੈ।ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਪੂਰੀ ਸਾਜ਼ਿਸ਼ ‘ਚ ਮੈਗਜ਼ੀਨ ਕੰਪਨੀ ਦੇ ਨਾਲ ਉਨ੍ਹਾਂ ਦੇ ਪੁਰਾਣੇ ਵਕੀਲ ਕੋਹੇਨ ਗੁਪਤ ਢੰਗ ਨਾਲ ਸ਼ਾਮਲ ਰਹਿ ਚੁੱਕੇ ਹਨ। ਉਨ੍ਹਾਂ ਨੇ ਕੰਪਨੀ ‘ਤੇ ਝੂਠ ਬੋਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਮੇਰੇ ਨਾਲ ਖੋਖਲੇ ਵਾਅਦੇ ਕੀਤੇ ਗਏ ਤੇ ਚੁੱਪ ਰਹਿਣ ਲਈ ਧਮਕੀਆਂ ਦਿੱਤੀਆਂ ਗਈਆਂ। ਪਲੇਬੁਆਏ ਮਾਡਲ ਨੇ ਕਿਹਾ ਕਿ ਉਹ ਕੰਪਨੀ ਦੇ ਅਧਿਕਾਰੀਆਂ ਤੇ ਵਕੀਲਾਂ ਦੇ ਚੁੰਗਲ ਤੋਂ ਬਾਹਰ ਆਉਣਾ ਚਾਹੁੰਦੀ ਹੈ। ਮਾਡਲ ਨੇ ਇਹ ਮਾਮਲਾ ਇਕ ਅਮਰੀਕੀ ਮੀਡੀਆ ਕੰਪਨੀ ਦੇ ਪ੍ਰਕਾਸ਼ਕ ਦੇ ਖਿਲਾਫ ਵੀ ਦਰਜ ਕਰਵਾਇਆ ਹੈ, ਜਿਸ ਨੇ ਉਸ ਨੂੰ ਟਰੰਪ ਦੇ ਨਾਲ ਰਿਸ਼ਤਿਆਂ ਦੇ ਮਾਮਲੇ ‘ਚ ਕੁਝ ਵੀ ਨਾ ਬੋਲਣ ਦੇ ਲਈ 2016 ‘ਚ ਡੇਢ ਲੱਖ ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਸੀ। ਕੇਰਨ ਨੇ ਮੁਕੱਦਮਾ ਦਾਇਰ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਟਰੰਪ ਤੇ ਉਨ੍ਹਾਂ ਦੇ ਵਿਚਕਾਰ 2006 ਤੇ 2007 ਦੇ ਵਿਚਕਾਰ ਸਰੀਰਕ ਸਬੰਧ ਰਹਿ ਚੁੱਕੇ ਹਨ। ਪਰ 2016 ‘ਚ ਚੋਣ ਪ੍ਰਚਾਰ ਦੌਰਾਨ ਕਰੀਬ 10 ਮਹੀਨੇ ਤੱਕ ਚੱਲੇ ਇਨ੍ਹਾਂ ਸਬੰਧਾਂ ਦਾ ਖੁਲਾਸਾ ਨਾ ਕਰਨ ਤੇ ਬਦਲੇ ਉਨ੍ਹਾਂ ਨੂੰ ਇਹ ਰਾਸ਼ੀ ਦਿੱਤੀ ਗਈ ਸੀ। ਕੇਰਨ ਨੇ ਇਹ ਵੀ ਕਿਹਾ ਕਿ ਟਰੰਪ ਨੇ ਉਨ੍ਹਾਂ ਨੂੰ ਧੋਖੇ ‘ਚ ਰੱਖ ਕੇ ਸਮਝੋਤੇ ‘ਤੇ ਦਸਤਖਤ ਕਰਵਾਏ ਸਨ। ਪਲੇਬੁਆਏ ਮਾਡਲ ਨੇ ਇਸ ਸਮਝੋਤੇ ਨੂੰ ਰੱਦ ਕਰਨ ਦਾ ਸਿਫਾਰਿਸ਼ ਅਦਾਲਤ ‘ਚ ਕੀਤੀ ਹੈ। ਹਾਲਾਂਕਿ ਟਰੰਪ ਨੇ ਕੇਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਦਾ ਖੰਡਨ ਕੀਤਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.