Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

(ਲੈਟਰ)ਪੰਜਾਬ ਦੇ ਪਾਣੀਆਂ ਬਾਰੇ ਫਿਕਰਮੰਦ

By uscreative Published 3 min read

ਪਿਛਲੇ ਤਿੰਨ ਕੁ ਮਹੀਨੇ ਪੰਜਾਬ ਦੀ ਫੇਰੀ ਤੋਂ ਵਾਪਸ ਆਪਣੇ ਦੇਸ਼ ਕਨੇਡਾ ਪਰਤ ਕੇ ਆਇਆ ਹਾਂ ਤੇ ਪੰਜਾਬ ਦੀ ਫੇਰੀ ਪਿੰਡ ਢੁੱਡੀਕੇ ਤੋਂ ਲੈ ਕੇ ਪਟਿਆਲੇ ਤਕ, ਪਟਿਆਲੇ ਤੋਂ ਲੈ ਕੇ ਜਿਲਾ ਫਰੀਦਕੋਟ ਤਕ ਜਾਣ ਦਾ ਮੌਕਾ ਮਿਲਿਆ ਜੋ ਸਭ ਤੋਂ ਜਿਆਦਾ ਫਿਕਰਮੰਦੀ ਪੰਜਾਬ ਦੀ ਫੇਰੀ ਦੌਰਾਨ ਦੇਖੀ ਹੈ ਕਿ ਪੰਜਾਬ ਦਾ ਆਬ ਾ ਜੋ ਪੰਜਾਬ ਵਿਚ ਅਜ ਤੋਂ 40 ਸਾਲ ਪਹਿਲਾਂ ਸੀ ਪਰ ਹੁਣ ਨਹੀਂ। ਅਸੀਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਮੰਨਿਆ ਕਰਦੇ ਸੀ। ਜੋ ਐਸ ਵੇਲੇ ਤਿੰਨ ਦਰਿਆ ਵੀ ਨਹੀਂ ਕਿਉਂਕਿ ਪੰਜ ਦਰਿਆ ਸੁੱਕੇ-ਸੁੱਕੇ ਤੇ ਸੂਏ ਖਾਲੀ-ਖਾਲੀ ਸੁੱਕੇ ਨਜਰ ਆਏ ਹਨ। ਦਾਸ ਨੇ ਬੜੀ ਫਿਕਰਮੰਦੀ ਪ੍ਰਗਟਾਈ ਕਿ ਕੀ ਬਣੂ ਮੇਰੇ ਪੰਜਾਬ ਦਾ। ਦਿਨ-ਬੇ-ਦਿਨ ਪਾਣੀ ਥੱਲੇ-ਥੱਲੇ ਜਾ ਰਿਹਾ ਹੈ ਤੇ ਲੋਕਾਂ ਦੇ ਘਰਾਂ ਵਿਚ ਮੱਛੀ ਮੋਟਰਾਂ ਥੱਲੇ-ਹੀ-ਥੱਲੇ ਤੇ ਖੇਤਾਂ ਵਿਚ ਮੋਟਰਾਂ ਦੇ ਬੋਰ ਥੱਲੇ-ਥੱਲੇ ਜਾ ਰਹੇ ਹਨ।
ਕੀ ਬਣੂ ਮੇਰੇ ਪੰਜ ਆਬ ਦਾ ਦਾਸ ਨੇ ਬਹੁਤ ਸਾਰੇ ਲੋਕਾਂ ਨਾਲ ਪਾਣੀਆਂ ਬਾਰੇ ਕਾਫੀ ਵਿਚਾਰ-ਵਟਾਂਦਰਾ ਕੀਤਾ ਕਿ ਪਾਣੀਆਂ ਦਾ ਕੀ ਬਣੂ। ਲੋਕਾਂ ਨੇ ਕਿਹਾ ਕਿ ਕਈ ਵਾਰੀ ਪਾਣੀ ਥੱਲੇ ਗਏ ਤੇ ਕਈ ਵਾਰੀ ਪਾਣੀ ਉੱਪਰ ਆਏ। ਏਸੇ ਤਰਾਂ ਚਲੀ ਜਾਣਾ। ਮੇਰਾ ਖਿਆਲ ਕਿ ਨਹੀਂ ਮੈਂ ਪਿੰਡ ਢੁੱਡੀਕੇ ਦਾ ਜੰਮਪਲ ਹਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕਾਂ ਨਾਲ ਵਿਚਰਦਾ ਸੀ। ਕਈ ਵਾਰੀ ਮੈਨੂੰ ਕਈ ਘਰਾਂ ਵਿਚ ਜਾ ਕੇ ਕਹਿਣਾ ਪਿਆ ਕਿ ਭੀ ਤੁਹਾਡੀ ਟੈਂਕੀ ਭਰ ਗਈ ਤੇ ਪਾਣੀ ਬਹਾਰ ਡੁੱਲੀ ਜਾ ਰਿਹਾ ਹੈ ਤੇ ਤਾਈ ਮੋਟਰ ਬੰਦ ਕਰ ਦਿਉ ਪਾਣੀ ਦੀ ਬਚਤ ਕਰੋ। ਪਾਣੀ ਨੂੰ ਬਚਾਉ।
ਪਰ ਉਥੋਂ ਦੇ ਲੋਕਾਂ ਨੂੰ ਪਾਣੀ ਵਾਰੇ ਕੋਈ ਫਿਕਰ ਨਹੀਂ। ਜੇ ਟੁਟੀ ਚਲਦੀ ਹੈ ਤਾਂ ਚਲੀ ਜਾ ਰਹੀ ਹੈ।ਬਹੁਤ ਸਾਰੇ ਲੋਕ ਕਾਰ ਧੋਣ ਲਈ ਜਾਂ ਟਰੈਕਟਰ ਧੋਣ ਨੂੰ ਟਿਊਬਲ ਚਲ ਰਿਹਾ ਉਹ ਚਲੀ ਜਾ ਰਿਹਾ ਹੈ। ਕੋਈ ਫਿਕਰ ਨਹੀਂ। ਮੈਨੂੰ ਬਹੁਤ ਵਾਰੀ ਕਹਿਣਾ ਪਿਆ ਕਿ ਭਾਈ ਪਾਣੀ ਬੰਦ ਕਰ ਦਿਉ ਕਿਉਂਕਿ ਪਾਣੀ ਵਾਧੂ ਵਗ ਰਿਹਾ ਹੈ। ਸ਼ੁਕਰ ਕਰੋ ਮੇਰੇ ਪੰਜਾਬ ਹੁੰਦੇ ਹੁੰਦੇ ਤਿੰਨ ਮਹੀਨੇ ਵਿਚ ਕੁਦਰਤ ਵਲੋਂ ਮੀਂਹ ਮੌਕੇ ਸਿਰ ਪੈਂਦੇ ਰਹੇ ਤੇ ਕਣਕਾਂ ਹਰੀਆਂ-ਭਰੀਆਂ ਤੇ ਪਾਣੀਆਂ ਦੀ ਕਾਫੀ ਬਚਤ ਹੋਈ ਤੇ ਜਿਮੀਦਾਰਾਂ ਨੂੰ ਮੋਟਰਾਂ ਨਹੀਂ ਚਲਾਉਣੀਆਂ ਪਈਆਂ ਅਤੇ ਬਿਜਲੀ ਦੀ ਵੀ ਕਾਫੀ ਬਚਤ ਹੋਈ ।ਕਿਸਾਨ ਰਾਤ ਨੂੰ ਮੋਟਰਾਂ ਨਹੀਂ ਚਲਾਉਣੀਆਂ ਪਈਆਂ ਤੇ ਕਿਸਾਨ ਭਰਾਵਾਂ ਨੇ ਕੁਝ ਸੁਖ ਦਾ ਸਾਹ ਲਿਆ।
ਜਿਹੜੇ ਸ਼ਹਿਰਾਂ ਦੇ ਲਾਗੇ ਨਾਲੇ ਵਗਦੇ ਹਨ ਉਹ ਵੀ ਸ਼ਹਿਰਾਂ ਦੀ ਕੈਮੀਕਲ ਨਾਲ ਭਰੇ ਜਾ ਰਹੇ ਹਨ। ਜਿਸ ਵਿਚ ਕੈਂਸਰ ਦੀ ਬਦਬੂ ਆ ਰਹੀ ਹੈ ਤੇ ਪਾਣੀ ਖਰਾਬ ਪੀਣ ਨਾਲ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ। ਲੋਕ ਕਿਥੇ ਜਾਣ ਤੇ ਕੀ ਕਰਨ ਤੇ ਕੀ ਨਾ ਕਰਨ।ਜਿੰਦਗੀ ਜਿਊਣ ਲਈ ਪਾਣੀ ਦੀ ਬਹੁਤ ਜਿਆਦਾ ਲੋੜ ਹੈ। ਸਰਕਾਰਾਂ ਵੀ ਬੇਫਿਕਰ ਹਨ। ਉਹਨਾ ਨੂੰ ਵੀ ਲੋਕਾਂ ਬਾਰੇ ਕੋਈ ਫਿਕਰ ਨਹੀਂ ਕਿਉਂਕਿ ਉਹਨਾਂ ਨੂੰ ਵੱਡੇ-ਵੱਡੇ ਮਹਿਲਾਂ ਵਿਚ ਬੈਠੇ-ਬਿਠਾਇਆਂ ਪਾਣੀ ਸਾਫ-ਸੁਥਰਾ ਤੇ ਉਬਾਲਿਆ ਪਾਣੀ ਮਿਲ ਰਿਹਾ ਹੈ। ਪੰਜਾਬ ਦੇ ਲੋਕੋਂ ਪਾਣੀ ਬਾਰੇ ਫਿਕਰ ਕਰੋ ਤੇ ਵੱਧ-ਤੋਂ-ਵੱਧ ਪਾਣੀ ਦੀ ਬਚਤ ਕਰੋ। ਜਿਹੜੀ ਫਸਲ ਪਾਣੀ ਦੀ ਜਿਆਦਾ ਖਪਤ ਖਾਂਦੀ ਹੈ ਉਸਨੂੰ ਨਾ ਬੀਜੋ। ਜਿਹੜੀ ਫਸਲ ਪਾਣੀ ਦੀ ਘੱਟ ਖਪਤ ਖਾਂਦੀ ਹੈ ਉਹ ਬੀਜੋ। ਪੰਜਾਬ ਦੇ ਲੋਕੋਂ ਪਾਣੀ ਦੀ ਬਚਤ ਕਰੋ, ਬਚਤ ਕਰੋ, ਪੰਜਾਬ ਨੂੰ ਬਚਾਉ ਤਾਂਕਿ ਪੰਜਾਬ ਵਸਦਾ-ਰਸਦਾ ਰਹਿ ਸਕੇ।-ਬਲਵਿੰਦਰ ਸਿੰਘ ਸਰਾਂ (ਢੁੱਡੀਕੇ)

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp