‘ਪਖਾਨੇ ਨਾਲ ਭੇਜੋ ਤਸਵੀਰ ਤਾਂ ਹੀ ਮਿਲੇਗੀ ਤਨਖਾਹ’

ਸੀਤਾਪੁਰ—ਯੂ.ਪੀ. ਦੇ ਸੀਤਾਪੁਰ ਜ਼ਿਲੇ ‘ਚ ਜ਼ਿਲਾ ਮੈਜਿਸਟਰੇਟ ਦੇ ਨਿਰਦੇਸ਼ ‘ਤੇ ਮੁੱਢਲੀ ਸਿੱਖਿਆ ਅਧਿਕਾਰੀ ਅਜੇ ਕੁਮਾਰ ਨੇ ਇਕ ਬਹੁਤ ਅਜੀਬ ਆਦੇਸ਼ ਜਾਰੀ ਕਰਦੇ ਹੋਏ ਜ਼ਿਲੇ ਦੇ ਸਾਰੇ ਅਧਿਆਪਕਾਂ, ਕਰਮਚਾਰੀਆਂ ਅਤੇ ਚਪੜਾਸੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣੇ ਘਰ ‘ਚ ਪਖਾਨੇ ਦੀ ਵਰਤੋਂ ਕਰਦੇ ਹਨ, ਇਸ ਦੀ ਪੁਸ਼ਟੀ ਲਈ ਪਖਾਨੇ ਦੇ ਸਾਹਮਣੇ ਖੜੇ ਹੋ ਕੇ ਤਸਵੀਰ ਭੇਜਣ। ਇੰਨਾ ਹੀ ਨਹੀਂ, ਆਦੇਸ਼ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ 27 ਮਈ ਤਕ ਤਸਵੀਰ ਜਮ੍ਹਾ ਨਹੀਂ ਕਰਵਾਈ ਤਾਂ ਉਨ੍ਹਾਂ ਦੀ ਤਨਖਾਹ ਰੋਕ ਦਿੱਤੀ ਜਾਵੇਗੀ।
ਸੀਤਾਪੁਰ ਦੀ ਜ਼ਿਲਾ ਮੈਜਿਸਟਰੇਟ ਸ਼ੀਤਲ ਵਰਮਾ ਦੇ ਨਿਰਦੇਸ਼ ‘ਤੇ ਵੀਰਵਾਰ ਨੂੰ ਜਾਰੀ ਕੀਤਾ ਗਿਆ ਇਸ ਆਦੇਸ਼ ‘ਚ ਬੀ.ਐੱਸ.ਏ. ਨੇ ਆਪਣੇ ਸਾਰੇ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਇਹ ਆਦੇਸ਼ ਦਿੱਤਾ ਹੈ ਕਿ ਪਖਾਨੇ ਨਾਲ ਤਸਵੀਰ ਖਿੱਚ ਕੇ ਤਿੰਨ ਦਿਨ ‘ਚ ਅਧਿਕਾਰੀ ਨੂੰ ਦੇਣੀ ਹੋਵੇਗੀ ਨਹੀਂ ਤਾਂ ਮਈ ਮਹੀਨੇ ਦੀ ਤਨਖਾਹ ਰੋਕ ਦਿੱਤੀ ਜਾਵੇਗੀ। ਉੱਥੇ ਹੀ ਇਸ ਬਾਰੇ ‘ਚ ਬੀ.ਐੱਸ.ਏ. ਅਜੇ ਕੁਮਾਰ ਨੇ ਕਿਹਾ ਕਿ ਇਹ ਆਦੇਸ਼ ਸਿਰਫ ਇਸ ਲਈ ਹੈ ਕਿ ਜੋ ਕਰਮਚਾਰੀ ਅਧਿਕਾਰੀ ਪਖਾਨੇ ਦਾ ਇਸਤੇਮਾਲ ਨਹੀਂ ਕਰਦੇ ਹਨ ਉਹ ਵੀ ਕਰਨ ਅਤੇ ਸਵੱਚਤਾ ਨੂੰ ਬੜਾਵਾ ਦੇਣ। ਡੀ.ਐੱਮ. ਦੀ ਇਹ ਕੋਸ਼ਿਸ਼ ਹੈ, ਉਨ੍ਹਾਂ ਦੇ ਆਦੇਸ਼ ‘ਤੇ ਅਮਲ ਕੀਤਾ ਜਾ ਰਿਹਾ ਹੈ।


ਇਹ ਆਦੇਸ਼ ਸ਼ੁੱਕਰਵਾਰ ਨੂੰ ਸੁਰੱਖੀਆਂ ‘ਚ ਆਇਆ ਤਾਂ ਵਿਰੋਧ ਸ਼ੁਰੂ ਹੋ ਗਿਆ। ਦਰਅਸਲ ਇਸ ‘ਚ ਸਭ ਤੋਂ ਵੱਧ ਪੜੇ ਲਿਖੇ ਮੁੱਢਲੀ ਸਿੱਖਿਆ ਵਿਭਾਗ ‘ਚ ਹੈ। ਵਿਭਾਗ ਦੀ ਮਹਿਲਾ ਅਧਿਆਪਕਾਂ ਨੇ ਵੀ ਇਸ ‘ਤੇ ਪਰਦੇ ਦੇ ਪਿੱਛੇ ਤੋਂ ਖੇਦ ਜਾਹਰ ਕੀਤੀ ਹੈ। ਮਹਿਲਾਵਾਂ ਦੀ ਮੰਗ ਨੂੰ ਦੇਖਦੇ ਹੋਏ ਅਧਿਆਪਕ ਐਸੋਸੀਏਸ਼ਨ ਨੇ ਅੰਦੋਲਨ ਦਾ ਰੂਪ ਆਪਣਾ ਲਿਆ ਹੈ। ਬੇਸਿਕ ਅਧਿਆਪਕ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਰਾਜ ਕਿਸ਼ੋਰ ਸਿੰਘ ਨੇ ਸ਼ੁੱਕਰਵਾਰ ਨੂੰ ਬੀ.ਐੱਸ.ਏ. ਨਾਲ ਮਿਲ ਕੇ ਮੰਗ ਕੀਤੀ ਹੈ ਕਿ ਪ੍ਰਮਾਣ ਪੱਤਰ ਲਿਆ ਜਾਵੇਗਾ ਪਰ ਨਾਲ ਹੀ ਫੋਟੋ ਲਾਜ਼ਮੀ ਹੋਣੀ ਖਤਮ ਕਰ ਦਿੱਤੀ ਜਾਵੇ। ਪਰ ਬੀ.ਐੱਸ.ਏ. ਨੇ ਡੀ.ਐੱਮ. ਦਾ ਆਦੇਸ਼ ਪਾਲਣ ਕਰਨ ਦਾ ਵਾਸਤਾ ਦੇ ਕੇ ਮੰਗ ਠੁਕਰਾ ਦਿੱਤੀ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.