Ad-Time-For-Vacation.png

ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਦਾ ਦਾਅਵਾ

ਬੇਰੁਜ਼ਗਾਰੀ ਸੰਕਟ ਦੇ ਕੰਢੇ ਖੜਾ ਹੈ ਭਾਰਤ
ਨਵੀਂ ਦਿੱਲੀ, 17 ਮਾਰਚ: ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਪਾਲ ਕਰੂਗਮੈਨ ਨੇ ਭਾਰਤ ਨੂੰ ਚੇਤਾਵਨੀ ਦਿਤੀ ਹੈ ਕਿ ਜੇਕਰ ਭਾਰਤ ਅਪਣੇ ਨਿਰਮਾਣ ਖੇਤਰ ਦਾ ਵਿਕਾਸ ਨਹੀਂ ਕਰਦਾ ਹੈ ਤਾਂ ਉਸ ਨੂੰ ਬੇਰੁਜ਼ਗਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 2008 ‘ਚ ਨੋਬਲ ਪੁਰਸਕਾਰ ਜਿੱਤਣ ਵਾਲੇ ਅਮਰੀਕੀ ਅਰਥਸ਼ਾਸਤਰੀ ਦਾ ਕਹਿਣਾ ਹੈ ਕਿ ਭਾਰਤ ਦੇ ਵਿਕਾਸ ਦੀ ਕਹਾਣੀ ਬਿਹਤਰੀਨ ਰਹੀ ਹੈ ਪਰ ਦੁਨੀਆਂ ਦਾ ਧਿਆਨ ਚੀਨ ਵਲ ਹੋਣ ਕਰ ਕੇ ਇਸ ਨੂੰ ਮਹੱਤਵ ਨਹੀਂ ਦਿਤਾ ਗਿਆ।ਇਕ ਨਿਜੀ ਚੈਨਲ ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਬਨਾਉਟੀ ਸਮਝ) (ਏ.ਆਈ.) ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਭਵਿੱਖ ‘ਚ ਜਿਥੇ ਡਾਕਟਰੀ ਸਲਾਹ ਲਈ ਕਿਸੇ ਭਾਰਤੀ ਡਾਕਟਰ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ਉਥੇ ਕਿਸੇ ਏ.ਆਈ. ਕੰਪਨੀ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਭਾਰਤੀ ਸੇਵਾ ਖੇਤਰ ਲਈ ਚਿੰਤਾ ਦਾ ਕਾਰਨ ਹੋ ਸਕਦੀਆਂ ਹਨ।”

ਉਨ੍ਹਾਂ ਕਿਹਾ ਕਿ ਜਾਪਾਨ ਦੀ ਕਾਰਜਸ਼ੀਲ ਆਬਾਦੀ ‘ਚ ਕਮੀ ਆਈ ਹੈ ਅਤੇ ਉਹ ਹੁਣ ਮਹਾਂਸ਼ਕਤੀ ਨਹੀਂ ਰਿਹਾ। ਹੁਣ ਚੀਨ ਦੀ ਸਥਿਤੀ ਵੀ ਕੁੱਝ ਅਜਿਹੀ ਹੀ ਦਿਸਦੀ ਹੈ। ਏਸ਼ੀਆ ‘ਚ ਭਾਰਤ ਅਗਵਾ ਬਣ ਸਕਦਾ ਹੈ ਪਰ ਉਸੇ ਸੂਰਤ ‘ਚ ਜੇਕਰ ਉਹ ਅਪਣੇ ਨਿਰਮਾਣ ਖੇਤਰ ਨੂੰ ਹੋਰ ਮਜ਼ਬੂਤ ਬਣਾ ਲਵੇ।ਉਨ੍ਹਾਂ ਕਿਹਾ ਕਿ ਨਿਰਮਾਣ ਖੇਤਰ ਦੀ ਕਮਜ਼ੋਰੀ ਭਾਰਤ ਵਿਰੁਧ ਕੰਮ ਕਰ ਸਕਦੀ ਹੈ ਕਿਉਂਕਿ ਆਬਾਦੀ ਦੇ ਵਿਕਾਸ ਨੂੰ ਕਾਇਮ ਰੱਖਣ ਲਈ ਜ਼ਰੂਰੀ ਕੰਮ ਮੌਜੂਦ ਨਹੀਂ ਹੈ। ਭਾਰਤ ਦੇ ਵਿਕਾਸ ਦੀ ਕਹਾਣੀ ਵਖਰੀ ਹੈ। ਸੇਵਾਵਾਂ ਦੇ ਵਿਕਾਸ ਦੀ ਦਰ ਜਿਸ ਨੂੰ ਦੁਨੀਆਂ ‘ਚ ਕਿਤੇ ਹੋਰ ਨਹੀਂ ਵੇਖਿਆ ਜਾ ਰਿਹਾ ਹੈ ਅਤੇ ਸੇਵਾਵਾਂ ਦੇ ਵਿਸ਼ਵੀਕਰਨ ਦੀਆਂ ਸੰਭਾਵਨਾਵਾਂ ਅਜੇ ਸ਼ੁਰ ਹੋਈਆਂ ਹਨ। ਸੇਵਾ ਵਪਾਰ ‘ਚ ਵਿਸ਼ਵੀਕਰਨ ਦੀ ਇਕ ਵਿਸ਼ਾਲ ਸਮਰਥਾ ਹੈ। ਇਹੀ ਕਾਰਨ ਹੈ ਜਿਸ ਕਰ ਕੇ ਵਿਸ਼ੇਸ਼ ਤੌਰ ਤੇ ਭਾਰਤ ਦੀ ਤਰੱਕੀ ਦੀ ਉਮੀਦ ਹੈ। (ਏਜੰਸੀ)

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.