ਨਾਭਾ ਜੇਲ੍ਹ ਬਰੇਕ: ਗੈਂਗਸਟਰਾਂ ਵੱਲੋਂ ਬਾਦਲ ਸਰਕਾਰ ਨੂੰ ਵੱਡੀ ਧਮਕੀ

ਚੰਡੀਗੜ੍ਹ: ਨਾਭਾ ਜੇਲ੍ਹ ਤੋਂ 6 ਖਤਰਨਾਕ ਕੈਦੀਆਂ ਦੇ ਫਰਾਰ ਹੋਣ ਮਗਰੋਂ 6 ਸੂਬਿਆਂ ‘ਚ ਹਾਈ ਅਲਰਟ ਜਾਰੀ ਕਰ ਲਗਾਤਾਰ ਭਾਲ ਜਾਰੀ ਹੈ। ਇਸ ਦੌਰਾਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਤੇ ਜੇਲ੍ਹ ਤੋਂ ਭਜਾਉਣ ਵਾਲੇ ਇੱਕ ਮੁਲਜ਼ਮ ਪਰਮਿੰਦਰ ਪਿੰਦਾ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਬਾਕੀ 5 ਖਤਰਨਾਕ ਮੁਲਜ਼ਮਾਂ ਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦੀ ਭਾਲ ‘ਚ ਪੁਲਿਸ ਚੱਪੇ ਚੱਪੇ ਦੀ ਖਾਕ ਛਾਣ ਰਹੀ ਹੈ। ਪਰ ਇਸ ਦੌਰਾਨ ਹੀ ਇਹਨਾਂ ਖਤਰਨਾਕ ਗੈਂਗਸਟਰਾਂ ਨੇ ਉਲਟਾ ਸਰਕਾਰ ਨੂੰ ਚਣੌਤੀ ਦੇ ਦਿੱਤੀ ਹੈ। ਇਹਨਾਂ ਗੈਂਗਸਟਰਾਂ ਨੇ ਸੋਸ਼ਲ ਮੀਡੀਆ ‘ਤੇ ਬਾਦਲ ਸਰਕਾਰ ਨੂੰ ਸ਼ਰੇਆਮ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਐਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੰਗਾ ਨਹੀਂ ਹੋਵੇਗਾ।

ਗੈਂਗਸਟਰਾਂ ਵੱਲੋਂ ਬਣਾਏ ‘ਸ਼ੇਰਾ ਖੁੱਬਣ ਗਰੁੱਪ’ ਨਾਮੀ ਪੇਜ ‘ਤੇ ਇੱਕ ਸਟੇਟਸ ਪਾ ਲਿਖਿਆ ਗਿਆ, “ਲਾਹਣਤ ਆ ਇਸ ਗੰਦੀ ਸਰਕਾਰ ਤੇ। ਕੀ ਕਸੂਰ ਸੀ ਇਸ ਕੁੜੀ ਦਾ। ਹੁਣ ਬਾਦਲ ਇਹ ਜਵਾਬ ਦੇਵੇ ਵੀ ਕੀ ਉਹਨਾ ‘ਤੇ 302 ਦਾ ਪਰਚਾ ਹੋਇਆ ? ਹੁਣ ਪੁਲੀਸ ਕਿਹੜਾ ਅੱਤਵਾਦੀਆਂ ਨਾਲੋ ਘੱਟ ਏ। ਦੱਸੋ ਕੀ ਕੀਤਾ ਪੁਲਿਸ ਵਾਲਿਆ ਦਾ ? ਹੁਣ ਕੱਲ੍ਹ ਨੂੰ ਤੁਸੀ ਕਿਸੇ ਹੋਰ ਵੀਰ ਭਰਾ ਜਾਂ ਧੀ ਭੈਣ ਤੇ ਗੋਲੀਆ ਚਲਾ ਦਵੋਗੇ, ਵੀ ਇਹ ਗੈਂਗਸਟਾਰ ਆ। ਗੈਗਸਟਰਾ ਤੇ ਥੋਡੇ ‘ਚ ਕੀ ਫਰਕ ਰਿਹ ਗਿਆ ਪਹਿਲਾ ਇਹ ਦੱਸੋ। 84 ਵਾਲੇ ਕੰਮ ਸ਼ੁਰੂ ਕਰਤੇ ਇਹਨਾਂ ਨੇ। ਪਰ ਇਸ ਵਾਰੀ ਇਹਨਾਂ ਨੂੰ ਜਵਾਬ ਠੋਕ ਕੇ ਦੇਵਾਂਗੇ। ਬੱਸ ਵਾਹਿਗੁਰੂ ਵੀਰਾ ਨੂੰ ਚੜਦੀ ਕਲਾ ‘ਚ ਰੱਖੇ।”

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.