ਸੰਜੀਵ ਗੁਪਤਾ, ਜਗਰਾਓਂ : ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਮੱਸਿਆ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪ੍ਰਕਾਸ਼ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜਥਿਆਂ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ।
ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਪ੍ਰਮੇਸ਼ਵਰ ਨੂੰ ਪਾਉਣ ਲਈ ਉਸ ਦਾ ਬਨਣਾ ਜ਼ਰੂਰੀ ਹੈ ਪਰ ਅੱਜ ਇਨਸਾਨ ਆਪਣੀ ਦੁਨਿਆਵੀ ਸਮੱਸਿਆਵਾਂ ਨੂੰ ਲੈ ਕੇ ਭਟਕਿਆ ਫਿਰਦਾ ਹੈ। ਜਦਕਿ ਗੁਰੂ ਸਾਹਿਬਾਨਾਂ ਨੇ ਆਪਣੇ ਸਿੱਖ ਨੂੰ ਸ੍ਰੀ ਗੁਰੂ ਗੰ੍ਥ ਸਾਹਿਬ ਨੂੰ ਦਸਮ ਗੁਰੂਆਂ ਦੀ ਜਾਗਦੀ ਜੋਤ ਮੰਨਣ ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਸੰਗਤ ਨੂੰ ਅੰਮਿ੍ਤ ਛੱਕਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਭਾਈ ਸਤਨਾਮ ਸਿੰਘ, ਸੰਤ ਸੰਤੋਖ ਸਿੰਘ ਮਾਲੇਰਕੋਟਲੇ ਵਾਲੇ, ਭਾਈ ਕੁਲਦੀਪ ਸਿੰਘ, ਭਾਈ ਮਨਜੀਤ ਸਿੰਘ, ਭਾਈ ਝੰਡਾ ਸਿੰਘ, ਢਾਡੀ ਅਜਮੇਰ ਸਿੰਘ ਕਾਲਸਾਂ, ਜਸਮੇਲ ਸਿੰਘ ਭੋਲਾ ਨੇ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਇਸ ਮੌਕੇ ਪਾਲ ਸਿੰਘ ਲੁਧਿਆਣਾ, ਰਾਜਪਾਲ ਸਿੰਘ ਰਤੀਆ, ਕ੍ਰਿਸ਼ਨ ਕੁਮਾਰ ਫਤਿਆਬਾਦ, ਪ੍ਰਗਟ ਸਿੰਘ ਰਤੀਆ, ਰਾਜਨ ਸਿੰਘ ਬਹਿਲਾ, ਮਹਿੰਦਰ ਸਿੰਘ ਰੋਡੇ, ਲਛਮਣ ਸਿੰਘ ਆਦਿ ਹਾਜ਼ਰ ਸਨ।


