ਪੱਤਰ ਪੇ੍ਰਰਕ, ਖੰਨਾ : ਪੁਲਿਸ ਵੱਲੋਂ ਦੋ ਬੈਂਕ ਮੈਨੇਜਰਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਖੰਨਾ ਦੀ ਬੈਂਕ ਕਾਲੋਨੀ ‘ਚ ਰਹਿਣ ਵਾਲੇ ਇਕ ਪਰਿਵਾਰ ਨਾਲ ਉਸ ਦੇ ਸਾਥੀ ਵੱਲੋਂ ਦੋ ਬੈਂਕ ਮੈਨੇਜਰਾਂ ਵੱਲੋਂ ਧੋਖਾਧੜੀ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਖੰਨਾ ਦੇ ਰਹਿਣ ਵਾਲੇ ਅਮਿਤ ਬਾਂਸਲ, ਐੱਚਡੀਐੱਫਸੀ ਬੈਂਕ ਖੰਨਾ ਸ਼ਾਖਾ ਦੇ ਰਿਲੇਸ਼ਨਸ਼ਿਪ ਮੈਨੇਜਰ ਗੋਬਿੰਦ ਮਹਿਤਾ ਤੇ ਐੱਚਡੀਐੱਫਸੀ ਬੈਂਕ ਖੰਨਾ ਸ਼ਾਖਾ ਦੇ ਲੋਨ ਮੈਨੇਜਰ ਰਵਿੰਦਰ ਤਿਵਾੜੀ ਵਜੋਂ ਹੋਈ ਹੈ।

ਪੁਲਿਸ ਕੋਲ ਦਿੱਤੀ ਦਰਖਾਸਤ ਰਾਹੀਂ ਜਾਗਰ ਮੱਲ ਵਾਸੀ ਰਾਧਾ ਕ੍ਰਿਸ਼ਨ ਮੰਦਰ ਮਾਲੇਰਕੋਟਲਾ ਰੋਡ ਨਿਊ ਬੈਂਕ ਕਾਲੋਨੀ ਖੰਨਾ ਨੇ ਦੱਸਿਆ ਉਸ ਦੇ ਸਾਥੀ ਅਮਿਤ ਬਾਂਸਲ ਨੇ ਆਪਣੇ ਫਾਇਦੇ ਲਈ ਉਸ ਦੇ ਨਾਲ ਧੋਖਾਦੇਹੀ ਕੀਤੀ। ਬੈਂਕ ਮੈਨੇਜਰ ਰਵਿੰਦਰ ਤਿਵਾੜੀ ਤੇ ਬੈਂਕ ਮੈਨੇਜਰ ਗੋਬਿੰਦ ਮਹਿਤਾ ਨਾਲ ਮਿਲ ਕੇ ਉਸ ਦੀ ਫਰਮ ਦੀ ਸੀਸੀ ਲਿਮਟ ‘ਚ 43.46 ਲੱਖ ਰੁਪਏ ਦਾ ਵਾਧਾ ਕਰਨ ਦੀ ਸਾਸ਼ਿਸ਼ ਰਚੀ। ਉਨ੍ਹਾਂ 2018 ‘ਚ ਜਾਅਲੀ ਦਸਤਖ਼ਤਾਂ ਨਾਲ ਦਸਤਾਵੇਜ਼ ਤਿਆਰ ਕਰਕੇ ਧੋਖਾਧੜੀ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।