ਅਮਰਜੀਤ ਸਿੰਘ ਧੰਜਲ, ਰਾਏਕੋਟ : ਸਵੱਛ ਭਾਰਤ ਦੀਆ ਹਦਾਇਤਾਂ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ‘ਤੇ ਪੂਰਨ ਰੂਪ ‘ਚ ਲਗਾਈ ਪਾਬੰਦੀ ਦੇ ਚਲਦੇ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੀ ਟੀਮ ਵੱਲੋਂ ਰਾਏਕੋਟ ਸ਼ਹਿਰ ਵਿਚ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਦੌਰਾਨ ਜੇਈ ਮੋਹਿਤ ਕੁਮਾਰ ਤੇ ਗੁਰਵੀਰ ਸਿੰਘ ਸਮੇਤ ਨਗਰ ਕੌਂਸਲ ਰਾਏਕੋਟ ਦੇ ਸੈਨੇਟਰੀ ਇੰਸਪੈਕਟਰ ਸ਼ਿਆਮ ਕੁਮਾਰ ਭੱਟ ਵੱਲੋਂ ਸ਼ਹਿਰ ਦੇ ਮੇਨ ਬਾਜ਼ਾਰਾਂ ‘ਚ ਪਲਾਸਟਿਕ ਵਸਤਾਂ ਦੇ ਥੋਕ ਵਿਕਰੇਤਾਵਾਂ ਤੇ ਰੇਹੜੀ-ਫੜੀ ਵਾਲਿਆਂ ਦੀ ਚੈਕਿੰਗ ਕੀਤੀ ਗਈ।

ਇਸ ਮੌਕੇ ਕੁਝ ਦੁਕਾਨਾਂ ਤੇ ਰੇਹੜੀ-ਫੜੀ ਵਾਲਿਆਂ ਪਾਸੋਂ ਮਿਲੀਆਂ ਸਰਕਾਰ ਦੁਆਰਾ ਪਾਬੰਦੀਸ਼ੁਦਾ ਪਲਾਸਟਿਕ ਦੀਆਂ ਵਸਤਾਂ ਜਬਤ ਕੀਤੀਆ ਤੇ ਮੌਕੇ ‘ਤੇ ਉਨ੍ਹਾਂ ਦੇ ਚਲਾਨ ਕੀਤੇ ਗਏ, ਉਥੇ ਹੀ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫੇ, ਡਿਸਪੋਜਲ ਤੇ ਥਰਮੋਕੋਲ ਦੀਆਂ ਵਸਤਾਂ ਨਾ ਵਰਤਣ ਦੀ ਸਖ਼ਤ ਤਾਕੀਦ ਕੀਤੀ ਗਈ।