ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਦੀ ਅਗਵਾਈ ‘ਚ ਸ਼ਹਿਰ ਦੇ ਮਠਿਆਈ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ। ਐੱਸਐੱਮਓ ਡਾ. ਜਸਦੇਵ ਸਿੰਘ ਨੇ ਦੁਕਾਨਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਤਿਉਹਾਰਾਂ ਦੇ ਦਿਨਾਂ ‘ਚ ਮਿਲਾਵਟ ਦੀ ਸੰਭਾਵਨਾ ਵਧ ਜਾਂਦੀ ਹੈ ਇਸ ਲਈ ਸਾਨੂੰ ਵਧੇਰੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ।
ਇਸ ਲਈ ਤੁਸੀਂ ਜੋ ਵੀ ਕੱਚਾ ਸਾਮਾਨ ਦੁੱਧ ਤੇ ਦੁੱਧ ਤੋਂ ਬਣੀਆਂ ਵਸਤੂਆਂ ਖਰੀਦਦੇ ਹੋ ਉਹ ਪੱਕੇ ਤੇ ਜਾਣਕਾਰ ਵਿਅਕਤੀਆਂ ਤੋਂ ਹੀ ਖਰੀਦੀ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਵਸਤੂ ਬਣਾਉਣ ਵੇਲੇ ਸਿਰ ਢੱਕੇ ਹੋਣ ਦਸਤਾਨੇ ਤੇ ਡਿਸਪੋਸਬਲ ਐਪਰਨ ਪਾਏ ਹੋਣੇ ਚਾਹੀਦੇ ਹਨ ਤੇ ਵਰਤਾਉਣ ਵੇਲੇ ਵੀ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੈ। ਖਾਣ ਪੀਣ ਵਾਲੀ ਜਗ੍ਹਾ ‘ਤੇ ਮੱਖੀ, ਮੱਛਰ, ਚੂਹੇ, ਕਾਕਰੋਚ ਆਦਿ ਨਹੀਂ ਹੋਣੇ ਚਾਹੀਦੇ।
ਦੁਕਾਨਦਾਰਾਂ ਵੱਲੋਂ ਸਾਫ਼ ਤੇ ਢੱਕਣ ਵਾਲੇ ਕੂੜੇਦਾਨ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ, ਦੁਕਾਨਾਂ ‘ਤੇ ਕੰਮ ਕਰਦੇ ਕਰਿੰਦਿਆਂ ਦੀ ਸਾਫ਼-ਸਫਾਈ ਦੇ ਨਾਲ-ਨਾਲ ਉਨਾਂ੍ਹ ਦੀ ਮੈਡੀਕਲ ਫਿਟਨੈੱਸ ਨੂੰ ਵੀ ਯਕੀਨੀ ਬਣਾਇਆ ਜਾਵੇ। ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਿਆ ਜਾਵੇ ਤੇ ਵਸਤੂਆਂ ਬਣਾਉਣ ਲਈ ਉੱਚ ਮਿਆਰੀ ਵਾਲੇ ਤੇਲ-ਿਘਓ ਦੀ ਹੀ ਵਰਤੋਂ ਕੀਤੀ ਜਾਵੇ। ਇਸ ਮੌਕੇ ਮਨਮੋਹਨ ਸਿੰਘ, ਸਤਵੰਤ ਸਿੰਘ, ਸੁਖਦੇਵ ਸਿੰਘ, ਵਿਕਰਮਜੀਤ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।