ਨਵੀਂ ਦਿੱਲੀ— ਉੱਤਰ-ਪੱਛਮੀ ਦਿੱਲੀ ਦੇ ਮਾਡਲ ਟਾਊਨ ‘ਚ ਅਣਪਛਾਤੇ ਬਦਮਾਸ਼ਾਂ ਨੇ ਇਕ ਵਪਾਰੀ ਦੇ ਡਰਾਈਵਰ ਤੇ ਮੈਨੇਜਰ ਤੋਂ ਸ਼ੁੱਕਰਵਾਰ 35 ਲੱਖ ਲੁੱਟ ਲਏ। ਪੁਲਸ ਨੇ ਦੱਸਿਆ ਕਿ ਕਾਪਰ ਦੇ ਕਾਰੋਬਾਰੀ ਦਾ ਡਰਾਈਵਰ ਤੇ ਮੈਨੇਜਰ ਇਕ ਕਾਰ ‘ਚ ਉਸ ਦੇ ਘਰ ਜਾ ਰਹੇ ਸਨ। ਤਦੇ ਹਰਿਆਣਾ ਦੇ ਨੰਬਰ ਵਾਲੀ ਇਕ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਰੋਕਿਆ। ਗੱਡੀ ‘ਚ ਚਾਰ ਲੋਕ ਸਵਾਰ ਸਨ, ਜਿਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਬੰਦੂਕ ਦਿਖਾ ਕੇ 35 ਲੱਖ ਰੁਪਏ ਨਾਲ ਭਰਿਆ ਬੈਗ ਲੁੱਟ ਲਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


