ਨਵੀਂ ਦਿੱਲੀ -ਜੂਨ 1984 ਦੇ ਸਾਕਾ ਨੀਲਾ ਤਾਰਾ ਦਾ ਬਦਲਾ ਲੈਣ ਲਈ ਮਾਰੀ ਗਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਿੱਖ ਕਤਲੇਆਮ ਸਬੰਧੀ ਬਣੀ ਫਿਲਮ ”31 ਅਕਤੂਬਰ” ਦੇ ਕਈ ਦ੍ਰਿਸ਼ ਅਤੇ ਡਾਇਲਾਗ ਦਿਲ ਦਹਿਲਾ ਦੇਣ ਵਾਲੇ ਹਨ। ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਵਿੱਚ ਵੀਰ ਦਾਸ, ਸੋਹਾ ਅਲੀ ਖਾਨ ਅਤੇ ਦੀਪ ਰਾਜ ਰਾਣਾ ਪ੍ਰਮੁੱਖ ਭੂਮਿਕਾ ਵਿੱਚ ਹਨ। ਫਿਲਮ ਦੀ ਸ਼ੁਰੂਆਤ ਇੰਦਰਾ ਗਾਂਧੀ ਦੇ ਅੰਗ ਰੱਖਿਅਕਾਂ ਵੱਲੋਂ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਤੋਂ ਸ਼ੁਰੂ ਹੁੰਦੀ ਹੈ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਕੀਤੇ ਗਏ ਸਿੱਖ ਵਿਰੋਧੀ ਕਤਲੇਆਮ ਦੌਰਾਨ ਵਹਿਸ਼ੀ ਢੰਗ ਨਾਲ ਸਿੱਖਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੇ ਦ੍ਰਿਸ਼ ਵਿਖਾਏ ਗਏ ਹਨ। ਇਹ ਵੀ ਜਿਕਰਯੋਗ ਹੈ ਕਿ ਸਿੱਖ ਕਤਲੇਆਮ ਦਾ ਇਹ ਦੁਖਾਂਤ ਹਾਲੇ ਵੀ ਲੋਕਾਂ ਦੇ ਦਿਲ- ਦਿਮਾਗ ਵਿੱਚ ਤਾਜ਼ਾ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਇਸ ਉੱਪਰ ਹਾਲੇ ਵੀ ਸਿਆਸਤ ਜੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਇਸ ਫਿਲਮ ਵਿੱਚ ਵੀਰਦਾਸ ਅਤੇ ਸੋਹਾ ਅਲੀ ਖਾਨ ਨੇ ਪਤੀ-ਪਤਨੀ ਦਾ ਰੋਲ ਕੀਤਾ ਅਤੇ ਉਨ੍ਹਾਂ ਦੇ ਦੋ ਛੋਟੇ ਬੱਚੇ ਹਨ,ਜੋ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਫਿਲਮ ਵਿੱਚ ਕਈ ਮਹੱਤਵਪੂਰਨ ਸਵਾਲ ਉਠਾਏ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਇਹ ਵੀ ਹੈ ਕਿ ਕੀ ਹਰ ਸਰਦਾਰ ਇੰਦਰਾ ਗਾਂਧੀ ਦਾ ਕਾਤਲ ਹੈ? 7 ਅਕਤੂਬਰ 2016 ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਇੱਕ ਹੋਰ ਪ੍ਰਮੁੱਖ ਡਾਇਲਾਗ ਹੈ ਜਿਸ ਵਿੱਚ ਇੱਕ ਪਾਤਰ ਦੂਸਰੇ ਨੂੰ ਕਹਿੰਦਾ ਹੈ ਕਿ ”ਕ੍ਰਿਪਾ ਕਰਕੇ ਮੇਰੇ ਪਰਿਵਾਰ ਨੂੰ ਬਚਾ ਲਵੋ” ਇਸ ਦੇ ਜਵਾਬ ਵਿੱਚ ਦੂਸਰਾ ਕਹਿੰਦਾ ਹੈ ਕਿ ਤੇਰੇ ਪਰਿਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਮੈਂ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਨਹੀਂ ਪਾ ਸਕਦਾ। ਇੱਕ ਹੋਰ ਡਾਇਲਾਗ ਵਿੱਚ ਕਿਹਾ ਗਿਆ ਹੈ ਕਿ ਕੀ ਅੱਜ ਵੀ ਨਹੀਂ ਹੋ ਰਿਹਾ ਧਰਮ ਦੇ ਨਾਂਅ ‘ਤੇ ਕਤਲੇਆਮ, ਠੱਗੀਆਂ, ਦੰਗੇ ਅਤੇ ਪ੍ਰਦਰਸ਼ਨ? ਅੱਜ ਵੀ ਧਰਮਾਂ ਦੀਆਂ ਕੁੱਖਾਂ ਵਿੱਚ ਬਾਰੂਦ ਪਲ ਰਿਹਾ ਹੈ। ਕਾਂਗਰਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਕਰਵਾਏ ਗਏ ਇਸ ਸਿੱਖ ਕਤਲੇਆਮ ਦੌਰਾਨ ਇਹ ਵੀ ਆਵਾਜ਼ਾਂ ਉੱਠਦੀਆਂ ਸੁਣਾਈ ਦੇ ਰਹੀਆਂ ਹਨ ਕਿ ਹੁਣ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਉੱਪਰ (ਇੰਦਰਾ ਗਾਂਧੀ) ਉੁੱਪਰ ਚਲਾਈ ਗਈ ਇੱਕ-ਇੱਕ ਗੋਲੀ ਦਾ ਹਿਸਾਬ ਉਨ੍ਹਾਂ ਗੱਦਾਰਾਂ (ਸਿੱਖਾਂ) ਤੋਂ ਲਿਆ ਜਾਵੇ। ਇਨ੍ਹਾਂ ਆਵਾਜ਼ਾਂ ਦੌਰਾਨ ਸਿੱਖਾਂ ਨੂੰ ਦੌੜਾ-ਦੌੜਾ ਕੇ ਕਤਲ ਕੀਤੇ ਜਾਣ ਦੇ ਦ੍ਰਿਸ਼ ਵਿਖਾਏ ਗਏ ਹਨ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.