ਦਲਿਤਾਂ ਦੇ ਭਾਰਤ ਬੰਦ ਤੋਂ ਅਕਾਲੀ ਦਲ ਨੇ ਪਾਸਾ ਕਿਉਂ ਵੱਟ ਲਿਆ!

ਲੁਧਿਆਣਾ,- ਇਸ ਸੋਮਵਾਰ ਦੇ ਦਿਨ ਐੱਸ ਸੀ/ ਐੱਸ ਟੀ ਐਕਟ ਵਿੱਚ ਵੱਡੇ ਪੱਧਰ ਉਤੇ ਕੀਤੀਆਂ ਤਬਦੀਲੀਆਂ ਦੇ ਵਿਰੁੱਧ ਦੇਸ਼ ਭਰ ਦੇ ਐੱਸ ਸੀ ਭਾਈਚਾਰੇ ਦੇ ਭਾਰਤ ਬੰਦ ਦੇ ਸੱਦੇ ਤਹਿਤ ਖਾਸ ਕਰ ਕੇ ਪੰਜਾਬ ਭਰ ਅਤੇ ਲੁਧਿਆਣਾ ਵਿੱਚ ਭਰਵਾਂ ਹੁੰਗਾਰਾ ਮਿਲਿਆ।

ਇਸ ਬੰਦ ਨੂੰ ਜਿੱਥੇ ਦਲਿਤ ਭਾਈਚਾਰੇ ਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ ਦਾ ਸਮਰਥਨ ਮਿਲਿਆ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਇਨਸਾਫ ਟੀਮ ਦੇ ਮੁਖੀ ਬੈਂਸ ਨੇ ਵੀ ਇਸ ਦਾ ਸਮਰਥਨ ਕੀਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਫਦ ਨਾਲ ਇਸ ਮਾਮਲੇ ਵਿੱਚ ਆਪਣਾ ਰੋਸ ਤੇ ਮੰਗ-ਪੱਤਰ ਪੰਜਾਬ ਦੇ ਗਵਰਨਰ ਨੂੰ ਸੌਂਪਿਆ, ਪਰ ਪੰਜਾਬ ਵਿੱਚ ਲੰਬਾ ਸਮਾਂ ਰਾਜ ਕਰਨ ਵਾਲੇ ਅਕਾਲੀ ਦਲ ਨੇ ਇਸ ਬਾਰੇ ਵੱਟੀ ਚੁੱਪੀ। ਇਹ ਵਿਹਾਰ ਕਈ ਸਵਾਲ ਖੜ੍ਹੇ ਕਰਦਾ ਹੈ। ਪੰਜਾਬ ਵਿਧਾਨ ਸਭਾ ਵਿੱਚ 34 ਦੇ ਕਰੀਬ ਐਸ ਸੀ ਭਾਈਚਾਰੇ ਦੇ ਵਿਧਾਇਕ ਹੁੰਦੇ ਹਨ, ਜੋ ਸਰਕਾਰਾਂ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ, ਪਰ ਅਕਾਲੀ ਦਲ ਦੀ ਭਰਤ ਬੰਦ ਵਿੱਚ ਐੱਸ ਸੀ ਭਾਈਚਾਰੇ ਨਾਲ ਨਾ ਖੜ੍ਹਨ ਦੀ ਨੀਤੀ ਸਮਝ ਤੋਂ ਪਰ੍ਹੇ ਹੈ। ਅਕਾਲੀ ਦਲ ਵਿੱਚ ਬੈਠੇ ਐੱਸ ਸੀ ਭਾਈਚਾਰੇ ਦੇ ਆਗੂਆਂ ਨੇ ਆਪਣੇ ਤੌਰ ‘ਤੇ ਜ਼ਰੂਰ ਹਾਅ ਦਾ ਨਾਅਰਾ ਮਾਰਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.