ਹੈਪੀ ਜੱਲ੍ਹਾ, ਪਾਇਲ : ਸੀਐੱਚਸੀ ਪਾਇਲ ਵਿਖੇ ਤੰਬਾਕੂ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਸੀਐੱਚਸੀ ਪਾਇਲ ‘ਚ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਸਹੁੰ ਚੁੱਕ ਸਮਾਗਮ ਕੀਤਾ ਗਿਆ।

ਐੱਸਐੱਮਓ ਡਾ. ਹਰਵਿੰਦਰ ਸਿੰਘ ਪਾਇਲ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਥੀਮ ਤੰਬਾਕੂ ਮੁਕਤ ਪ੍ਰਰਾਇਮਰੀ ਸਿਹਤ ਸੰਸਥਾਵਾਂ ਅਧੀਨ ਮਨਾਇਆ ਗਿਆ।

ਉਨ੍ਹਾਂ ਦੱਸਿਆ ਇਹ ਤੰਬਾਕੂ ਰਹਿਤ ਦਿਵਸ ਪਹਿਲੀ ਨਵੰਬਰ ਤੋਂ 7 ਨਵੰਬਰ ਤਕ ਮਨਾਇਆ ਜਾਵੇਗਾ, ਜਿਸ ‘ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਤੰਬਾਕੂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬੀਈਈ ਸਵਾਤੀ ਸਚਦੇਵਾ, ਸੁਖਮਿੰਦਰ ਸਿੰਘ ਐੱਮਪੀਐੱਚਐੱਸ ਆਦਿ ਹਾਜ਼ਰ ਸਨ।