Ad-Time-For-Vacation.png

ਤਖ਼ਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਖ਼ੁਦ ਹੀ ਹੁਕਮਨਾਮਾ ਮੰਨਣ ਤੋਂ ਇਨਕਾਰੀ : ਪ੍ਰੋ.ਘੱਗਾ

ਕੋਟਕਪੂਰਾ (ਗੁਰਿੰਦਰ ਸਿੰਘ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਕ ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਸਾਲਾਨਾ ਆਮਦਨ ਦੇ ਬਾਵਜੂਦ ਚੰਗੇ ਵਿਦਵਾਨ ਤੇ ਪ੍ਰਚਾਰਕ ਪੈਦਾ ਨਾ ਕਰ ਸਕਣ ਸਬੰਧੀ ਪੰਥਕ ਹਲਕਿਆਂ ‘ਚ ਦੁਬਾਰਾ ਫਿਰ ਚਰਚਾ ਸੁਣਨ ਨੂੰ ਮਿਲ ਰਹੀ ਹੈ। ਇਸ ਵਾਰ ਜ਼ਿਆਦਾ ਚਰਚਾ ਜਰਮਨੀ ਵਿਖੇ ਦਸਮ ਗੰ੍ਰਥ ਸਬੰਧੀ ਹੋਏ ਵਿਚਾਰ ਚਰਚਾ ਵਾਲੇ ਸਮਾਗਮ ‘ਚ ਪੁੱਜਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਲੋਂ ਉਚੇਚੇ ਤੌਰ ‘ਤੇ ਭੇਜੇ ਗਏ ਵਿਦਵਾਨਾਂ ਦੀ ਟੀਮ ਵਲੋਂ ਵਿਚਾਰ-ਵਟਾਂਦਰੇ ਤੋਂ ਇਨਕਾਰੀ ਹੋਣ ਨੂੰ ਲੈ ਕੇ ਹੈ। ਪੰਥਕ ਹਲਕਿਆਂ ‘ਚ ਇਹ ਚਰਚਾ ਛਿੜ ਪਈ ਹੈ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਅਖਵਾਉਣ ਵਾਲੀ ਸ਼੍ਰੋਮਣੀ ਕਮੇਟੀ ਅਤੇ ਦੁਨਿਆਵੀ ਅਦਾਲਤਾਂ ਤੋਂ ਖ਼ੁਦ ਨੂੰ ਉੱਚੇ ਦਰਸਾਉਣ ਵਾਲੇ ਤਖ਼ਤਾਂ ਦੇ ਜਥੇਦਾਰਾਂ ਵਲੋਂ ਭੇਜੇ ਗਏ ਉੱਚ ਵਿਦਿਆ ਪ੍ਰਾਪਤ ਵਿਦਵਾਨਾਂ ‘ਚ ਆਖ਼ਰ ਪੰਥਕ ਵਿਦਵਾਨਾਂ ਦੇ ਸਾਹਮਣੇ ਆਉਣ ਦੀ ਜੁਰਅੱਤ ਕਿਉਂ ਨਾ ਪਈ?

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦਰਸ਼ਨ ਸਿੰਘ ਖ਼ਾਲਸਾ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰਾਂ ਦੇ ਭੇਜੇ ਵਿਦਵਾਨ ਅਪਣੇ ਹੀ ਭਰਾਵਾਂ ਨਾਲ ਸਦਭਾਵਨਾ ਭਰੇ ਮਾਹੌਲ ‘ਚ ਗੱਲਬਾਤ ਕਰਨ ਤੋਂ ਇਨਕਾਰੀ ਹਨ ਤਾਂ ਗ਼ੈਰ ਸਿੱਖਾਂ ਨਾਲ ਸੰਵਾਦ ਰਚਾਉਣ ਦੀ ਇਨ੍ਹਾਂ ਦੀ ਜੁਰਅੱਤ ਕਿਵੇਂ ਪਵੇਗੀ?

ਦੋ ਦਰਜਨ ਤੋਂ ਵੀ ਜ਼ਿਆਦਾ ਇਨਕਲਾਬੀ ਪੁਸਤਕਾਂ ਦੇ ਲੇਖਕ ਪ੍ਰੋ.ਇੰਦਰ ਸਿੰਘ ਘੱਗਾ ਨੇ ਆਖਿਆ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਾਲ 2003 ‘ਚ ਦਸਮ ਗੰ੍ਰਥ ਸਬੰਧੀ ਵਿਚਾਰ-ਚਰਚਾ ਕਰਨ ਵਿਰੁਧ ਬਕਾਇਦਾ ਹੁਕਮਨਾਮਾ ਜਾਰੀ ਕੀਤਾ ਸੀ ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਨੇ ਵੀ ਕਿਸੇ ਵਿਵਾਦ ਤੋਂ ਬਚਣ ਲਈ ਦਸਮ ਗੰ੍ਰਥ ਦਾ ਜ਼ਿਕਰ ਕਰਨ ਤੋਂ ਸੰਕੋਚ ਕਰਨਾ ਸ਼ੁਰੂ ਕਰ ਦਿਤਾ ਪਰ ਜਦੋਂ 11-12-13 ਨਵੰਬਰ 2006 ਨੂੰ ਕੁੱਝ ਸੰਪਰਦਾਈਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਦਸਮ ਗੰ੍ਰਥ ਦਾ ਪ੍ਰਕਾਸ਼ ਕੀਤਾ ਅਤੇ ਉਸ ਸਮਾਗਮ ‘ਚ ਸ਼੍ਰੋਮਣੀ ਕਮੇਟੀ ਸਮੇਤ ਤਖ਼ਤਾਂ ਦੇ ਜਥੇਦਾਰਾਂ ਦੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੀ, ਦਸਮ ਗੰ੍ਰਥ ਬਾਰੇ ਜਾਰੀ ਹੋਏ ਹੁਕਮਨਾਮੇ ਦੀ ਫੂਕ ਖ਼ੁਦ ਤਖ਼ਤਾਂ ਦੇ ਜਥੇਦਾਰਾਂ ਵਲੋਂ ਹੀ ਕੱਢ ਦਿਤੀ ਗਈ ਜਿਸ ਕਰ ਕੇ ਦਸਮ ਗੰ੍ਰਥ ਸਬੰਧੀ ਵਿਚਾਰ-ਚਰਚਾ ਕਰਨੀ ਜ਼ਰੂਰੀ ਬਣ ਗਈ।

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੇ ਸੰਚਾਲਕ ਗੁਰਚਰਨ ਸਿੰਘ ਜਿਉਣਵਾਲਾ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪੰਥਕ ਮਸਲਿਆਂ ਨੂੰ ਸੁਲਝਾਉਣ ਵਾਸਤੇ ਜੋ ਉਪਰਾਲਾ ਕੀਤਾ ਸੀ, ਜਰਮਨੀ ਦੇ ਹਾਲਾਤ ਨੂੰ ਦੇਖਦਿਆਂ ਇਹ ਸੰਭਵ ਨਹੀਂ ਕਿ ਸ਼੍ਰੋਮਣੀ ਕਮੇਟੀ ਵਲੋਂ ਤਿਆਰ ਕੀਤੇ ਜਾ ਰਹੇ ਵਿਦਵਾਨਾਂ ਨੂੰ ਕਿਸੇ ਕਾਬਲੀਅਤ ‘ਚ ਗਿਣਿਆ ਜਾਵੇ। ਟਾਈਗਰ ਜੱਥਾ ਯੂ.ਕੇ. ਦੇ ਸੰਚਾਲਕ ਭਾਈ ਪ੍ਰਭਦੀਪ ਸਿੰਘ ਅਨੁਸਾਰ ਦੇਸ਼-ਵਿਦੇਸ਼ ਦੀਆਂ ਅਜਿਹੀਆਂ ਅਖੌਤੀ ਧਾਰਮਕ ਸੰਸਥਾਵਾਂ, ਜਿਥੇ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਦਸਮ ਗੰ੍ਰਥ ਦਾ ਪ੍ਰਕਾਸ਼ ਕਰ ਕੇ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ, ਉਥੇ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਸ਼ਮੂਲੀਅਤ ਉਨ੍ਹਾਂ ‘ਤੇ ਆਰ.ਐਸ.ਐਸ. ਵਰਗੀਆਂ ਪੰਥ ਵਿਰੋਧੀ ਸ਼ਕਤੀਆਂ ਦਾ ਪ੍ਰਭਾਵ ਸਿੱਧ ਕਰਦੀਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.