Ad-Time-For-Vacation.png

ਤਰਕਸ਼ੀਲ ਸੁਸਾਇਟੀ ਨੇ ਭਵਿੱਖ ਦੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਉਲੀਕੀ

ਸਰੀ ( ਗੁਰਮੇਲ ਗਿੱਲ – ਸਕੱਤਰ) :– ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਦੀ ਮੀਟਿੰਗ ਅੱਜ ਬਾਈ ਅਵਤਾਰ ਗਿੱਲ ਦੀ ਨਿਗਰਾਨੀ ਹੇਠ ਪ੍ਰੋਗਰੈਸਿਵ ਕਲਚਰਲ ਸੈਂਟਰ ਸਰ੍ਹੀ ਵਿਖੇ ਕੀਤੀ ਗਈ । ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਐਬਸਫੋਰਡ ਵਿਖੇ (ਮਾਰਚ 2007 ਵਿੱਚ) ਫਾਰਮ ਵਰਕਰਾਂ ਦੀ ਵੈਨ ਦੇ ਹਾਦਸਾ ਗ੍ਰਸਤ ਹੋ ਜਾਣ ਕਾਰਨ ਮਾਰੀਆਂ ਗਈਆਂ ਤਿੰਨ ਖੇਤ ਮਜ਼ਦੂਰ ਔਰਤਾਂ ਦੀ ਦਸਵੀਂ ਬਰਸੀ ਸਮੇਂ ਮਾਰਚ 2017 ਵਿੱਚ ਉਨ੍ਹਾਂ ਦੀ ਯਾਦ ਵਿੱਚ ਇਕ ਸਭਿਆਚਾਰਕ ਪ੍ਰੋਗਰਾਮ ਕਰਕੇ ਸ਼ਰਧਾਂਜਲੀ ਦਿੱਤੀ ਜਾਵੇ। ਨਾਟਕਾਂ ਅਤੇ ਗੀਤ ਸੰਗੀਤ ਨਾਲ ਭਰਪੂਰ ਇਹ ਪ੍ਰੋਗਰਾਮ ਔਰਤ ਦੀ ਮੁਕਤੀ ਅਤੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਤ ਹੋਵੇਗਾ। ਜੂਨ ਜਾਂ ਜੁਲਾਈ ਮਹੀਨੇ ਦੁਰਾਨ ਸਰ੍ਹੀ ਵਿਖੇ “ਰੱਬ ਦੀ ਹੋਂਦ” ਦੇ ਸਵਾਲ ਤੇ ਇੱਕ ਸੈਮੀਨਾਰ ਕਰਨ ਅਤੇ ਸਲਾਨਾ ਤਰਕਸ਼ੀਲ ਸਭਿਆਚਾਰਕ ਮੇਲਾ ਅਕਤੂਬਰ 2017 ਵਿੱਚ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ।

ਮੀਟਿੰਗ ਵਿੱਚ ਹਾਜਰ ਮੈਂਬਰਾਂ ਨੇ ਪੰਜਾਬ ਵਿੱਚ ਦਲਿਤ ਮਜਦੂਰਾਂ ਤੇ ਦਿਨੋ ਦਿਨ ਵੱਧ ਰਹੇ ਅਤਿਆਚਾਰਾਂ ਅਤੇ ਜਮਾਈ ਜਾਂਦੀ ਧੌਂਸ ਦਾ ਗੰਭੀਰ ਨੋਟਿਸ ਲਿਆ। ਹੁਣੇ 2 ਵਾਪਰੀਆਂ ਦੋ ਘਟਨਾਵਾਂ ਸੰਗਰੂਰ ਜ਼ਿਲੇ ਦੇ ਪਿੰਡ ਜਲੂਰ ਵਿੱਚ ਪੰਚਾਇਤੀ ਜ਼ਮੀਨ ਚੋਂ ਆਪਣਾ ਹੱਕ ਮੰਗਦੇ ਦਲਿਤਾਂ ਦੀ ਸਰਕਾਰੀ ਸ਼ਹਿ ਤੇ ਅਕਾਲੀ ਗੁੰਡਿਆਂ ਵਲੋਂ ਬੁਰੀ ਤਰਾਂ ਕੀਤੀ ਗਈ ਕੁੱਟਮਾਰ ਤੇ ਦੂਸਰਾ ਮਲੂਕੇ ਪਿੰਡ ਵਿੱਚ ਮੁਜ਼ਾਹਰਾ ਕਰਦੇ ਨਰੇਗਾ ਮਜਦੂਰਾਂ ਦੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਇਸ਼ਾਰੇ ਤੇ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਤੇ ਗੰਭੀਰ ਸੋਚ ਵਿਚਾਰ ਕੀਤੀ ਗਈ ਨੋਟਿਸ ਕੀਤਾ ਗਿਆ ਕਿ ਅਜਿਹਾ ਜਬਰ ਬਹੁਤ ਲੰਬੇ ਅਰਸੇ ਤੋਂ ਹੁੰਦਾ ਆ ਰਿਹਾ ਹੈ । ਤਰਕਸ਼ੀਲ ਸੁਸਾਇਟੀ ਇਨ੍ਹਾਂ ਘਟਨਾਵਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੋਈ ਉਨ੍ਹਾਂ ਦਲਿਤ ਮਜਦੂਰ ਸਾਥੀਆਂ ਦੇ ਅੰਗ ਸੰਗ ਖੜ੍ਹਨ ਦਾ ਭਰੋਸਾ ਦਿੰਦੀ ਹੈ ਤੇ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਉਨ੍ਹਾਂ ਦੇ ਹੱਕ ਵਿੱਚ ਡਟਣ ਦਾ ਸੱਦਾ ਦਿੰਦੀ ਹੈ। ਤਰਕਸ਼ੀਲ ਸੁਸਾਇਟੀ ਦੇ ਅਸੂਲਾਂ ਤੇ ਡੱਟ ਕੇ ਪਹਿਰਾ ਦੇਣ ਦੇ ਅਹਿਦ ਨਾਲ ਮੀਟਿੰਗ ਖਤਮ ਹੋ ਗਈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.