ਸਿਰਸਾ: ਸਿਰਸਾ ਡੇਰੇ ਦੇ ਗਰਲਜ਼ ਆਸ਼ਰਮ ਵਿਚ ਇਕ ਖੁਫ਼ੀਆ ਰਸਤਾ ਰਾਮ ਰਹੀਮ ਨੇ ਅਲਮਾਰੀ ਵਿਚ ਬਣਵਾਇਆ ਹੋਇਆ ਸੀ, ਜੋ ਸਿੱਧਾ ਉਸ ਦੀ ਗੁਫ਼ਾ ਵਿਚ ਜਾ ਕੇ ਖੁਲ੍ਹਦਾ ਸੀ। ਇਹ ਨਵਾਂ ਖੁਲਾਸਾ ਸ਼ਾਹੀ ਬੇਟੀਆਂ ਨੂੰ ਡੇਰੇ ਤੋਂ ਸ਼ਿਫਟ ਕਰਾਉਣ ਪੁੱਜੀ ਬਾਲ ਕਲਿਆਣ ਟੀਮ ਦੀ ਜਾਂਚ ਵਿਚ ਹੋਇਆ। ਗਰਲਜ਼ ਆਸ਼ਰਮ ਵਿਚ ਡੇਰੇ ਦੁਆਰਾ ਸੰਚਾਲਤ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਰਹਿੰਦੀਆਂ ਸਨ।ਮੁਤਾਬਕ ਸਿਰਸਾ ਵਿਚ ਸੱਚਾ ਸੌਦਾ ਦੇ ਦੋ ਆਸ਼ਰਮ ਹਨ। ਇਕ ਨਵਾਂ ਤੇ ਦੂਜਾ ਪੁਰਾਣਾ। ਪੁਰਾਣੇ ਡੇਰੇ ਵਿਚ ਗਰਲਜ਼ ਸਕੂਲ ਅਤੇ ਕਾਲਜ ਚਲ ਰਿਹਾ ਸੀ। ਜਦ ਕਿ ਨਵੇਂ ਡੇਰੇ ਵਿਚ ਮੁੰਡਿਆਂ ਦਾ ਸਕੂਲ ਸੀ ਅਤੇ ਰਾਮ ਰਹੀਮ ਖੁਦ ਰਹਿੰਦਾ ਸੀ।
ਬਾਅਦ ਵਿਚ ਉਸ ਨੇ ਕੁੜੀਆਂ ਦੇ ਸਕੂਲ ਅਤੇ ਕਾਲਜ ਨੂੰ ਨਵੇਂ ਡੇਰੇ ਵਿਚ ਅਤੇ ਮੁੰਡਿਆਂ ਦੇ ਸਕੂਲ ਨੂੰ ਪੁਰਾਣੇ ਡੇਰੇ ਵਿਚ ਸ਼ਿਫਟ ਕਰਵਾ ਲਿਆ ਸੀ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਬਾਲ ਕਲਿਆਣ ਵਿਭਾਗ ਦੀ ਟੀਮ ਜਾਂਚ ਦੇ ਲਈ ਕੁੜੀਆਂ ਦੇ ਗਰਲਜ਼ ਆਸ਼ਰਮ ਵਿਚ ਗਈ ਸੀ। ਜਿੱਥੇ ਉਸ ਨੇ ਕੁੜੀਆਂ ਦੇ ਬਿਆਨ ਲਏ। ਸਾਰੇ ਕਮਰਿਆਂ ਦੀ ਜਾਂਚ ਕੀਤੀ ਗਈ ਇਸ ਦੌਰਾਨ ਇਕ ਕਮਰੇ ਵਿਚ ਅਲਮਾਰੀ ‘ਤੇ ਤਾਲਾ ਮਿਲਿਆ। ਟੀਮ ਨੇ ਤਾਲਾ ਤੋੜਿਆ। ਅਲਮਾਰੀ ਵਿਚ ਇਕ ਦਰਵਾਜ਼ਾ ਮਿਲਿਆ। ਜਿਸ ਨੂੰ ਦੇਖ ਕੇ ਟੀਮ ਹੈਰਾਨ ਰਹਿ ਗਈ। ਜਦ ਉਹ ਦਰਵਾਜ਼ੇ ਦੇ ਖੁਫ਼ੀਆ ਰਸਤੇ ਤੋਂ ਅੱਗੇ ਵਧੇ ਤਾਂ ਉਹ ਉਨ੍ਹਾਂ ਰਾਮ ਰਹੀਮ ਦੀ ਗੁਫ਼ਾ ਤੱਕ ਲੈ ਗਿਆ।