ਸਟਾਫ ਰਿਪੋਰਟਰ, ਖੰਨਾ : ਡੀਏਵੀ ਪਬਲਿਕ ਸਕੂਲ ਖੰਨਾ ਦੇ ਵਿਦਿਆਰਥੀਆਂ ਨੇ ਡੀਏਵੀ ਪਬਲਿਕ ਸਕੂਲ ਪੁਲਿਸ ਲਾਈਨ ਲੁਧਿਆਣਾ ਵਿਖੇ ਹੋਏ ਅੰਤਰ ਸਕੂਲ ਮੁਕਾਬਲਿਆਂ ‘ਚ ਭਾਗ ਲਿਆ। ਇਸ ਦੌਰਾਨ ਸਾਇੰਟਿਫਿਕ ਕੈਲੀਡੋਸਕੋਪ ਤੇ ਡਿਜੀਟਲ ਐਟੋ੍ਡਿਸੀਆਕ ‘ਚ ਭਾਗ ਲੈ ਕੇ ਡੀਏਵੀ ਸਕੂਲ ਖੰਨਾ ਦੇ ਤੀਜਾ ਸਥਾਨ ਪ੍ਰਰਾਪਤ ਕੀਤਾ।
ਅੱਠਵੀਂ ਜਮਾਤ ਦੇ ਵਿਦਿਆਰਥੀਆਂ ਤਿ੍ਸ਼ਾ, ਮਨਮੀਤ ਕੌਰ, ਜਾਗਿ੍ਤੀ ਕੌਰ ਤੇ ਚਰਨਜੀਤ ਕੌਰ ਨੇ ਸਾਇੰਟਿਫਿਕ ਕੈਲੀਡੋਸਕੋਪ ‘ਚ ਭਾਗ ਲਿਆ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਜਸਪ੍ਰਰੀਤ ਸਿੰਘ ਤੇ ਸਿਮਰਨ ਕੌਰ ਨੇ ਡਿਜੀਟਲ ਇਫੇਚੇ ‘ਚ ਭਾਗ ਲਿਆ। ਹਰਕੀਰਤ ਸਿੰਘ ਨੇ ਅਨਕਵਰਿੰਗ ਦਿ ਲੈਜੈਂਡਜ਼ ‘ਚ ਭਾਗ ਲਿਆ। ਪਿੰ੍ਸੀਪਲ ਅਨੁਜਾ ਭਾਰਦਵਾਜ ਨੇ ਇਸ ਜਿੱਤ ਲਈ ਸਾਰਿਆਂ ਨੂੰ ਵਧਾਈ ਦਿੱਤੀ ਤੇ ਭਵਿੱਖ ‘ਚ ਵੀ ਅਜਿਹੇ ਮੁਕਾਬਲਿਆਂ ‘ਚ ਭਾਗ ਲੈਣ ਲਈ ਪੇ੍ਰਿਤ ਕੀਤਾ।


