ਪੱਤਰ ਪੇ੍ਰਰਕ, ਖੰਨਾ : ਪੁਲਿਸ ਜ਼ਿਲ੍ਹਾ ਖੰਨਾ ਦੇ ਟ੍ਰੈਫਿਕ ਡੀਐੱਸਪੀ ਪਵਨਜੀਤ ਸਿੰਘ ਚੌਧਰੀ ਦੀ ਅਗਵਾਈ ‘ਚ ਸਰਦੀਆਂ ‘ਚ ਪੈ ਰਹੀ ਧੁੰਦ ਤੋਂ ਬਚਾਅ ਲਈ ਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਜੀਟੀ ਰੋਡ ‘ਤੇ ਖਰਾਬ ਪਈਆਂ ਸਟ੍ਰੀਟ ਲਾਈਟਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਇੰਡੀਆ ਦੇ ਮੁਲਾਜ਼ਮਾਂ ਵੱਲੋਂ ਠੀਕ ਕਰਵਾਈਆਂ ਗਈਆਂ।

ਡੀਐੱਸਪੀ ਪਵਨ ਚੌਧਰੀ ਨੇ ਕਿਹਾ ਜੀਟੀ ਰੋਡ ਦੇ ਸੜਕ ਕਿਨਾਰੇ ਦੋਵਾਂ ਪਾਸੇ ਟੁੱਟੀਆਂ ਹੋਈਆਂ ਰੇਿਲੰਗ ਦੀ ਰਿਪੇਅਰ ਕਰਕੇ ਪੂਰੀ ਤਰਾਂ ਠੀਕ ਕਰਵਾਈਆਂ ਜਾਣਗੀਆਂ ਤਾਂ ਜੋ ਕੋਈ ਵੀ ਲਾਵਾਰਿਸ ਪਸ਼ੂ ਜੀਟੀ ਰੋਡ ‘ਤੇ ਨਾ ਆ ਸਕੇ। ਉਨ੍ਹਾਂ ਦੱਸਿਆ ਲੋਕਾਂ ਦੀ ਸਹੂਲਤ ਲਈ ਸਪੀਡ ਲਿਮਟ ਬੋਰਡ ਲਗਵਾਏ ਜਾ ਰਹੇ ਹਨ।

ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ 20 ਕਿਲੋਮੀਟਰ ਏਰੀਏ ‘ਚ ਦਿਨ ਤੇ ਰਾਤ ਸਮੇਂ ਪੈਟਰੋਿਲੰਗ ਵੈਨਾਂ ਚਲਾਈਆਂ ਜਾਣ ਤਾਂ ਜੋ ਸੜਕ ਵਿਚਕਾਰ ਹੋਏ ਹਾਦਸੇ ਤੇ ਖਰਾਬ ਹੋਈਆਂ ਗੱਡੀਆਂ ਦੇ ਡਰਾਈਵਰਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਸਹੀ ਜਗ੍ਹਾ ਪਹੁੰਚਾਇਆ ਜਾ ਸਕੇ। ਉਨਾਂ੍ਹ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਤੇ ਧੁੰਦ ‘ਚ ਆਪਣੇ ਵਾਹਨ ਹੌਲ਼ੀ ਚਲਾਉਣ। ਇਸ ਮੌਕੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਬੈਨੀਪਾਲ ਚਕੋਹੀ, ਏਐੱਸਆਈ ਮਨਜੀਤ ਸਿੰਘ, ਕਾਂਸਟੇਬਲ ਅਮਰਦੀਪ ਸਿੰਘ ਆਦਿ ਹਾਜ਼ਰ ਸਨ।