ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਕੈਟਰੀਨਾ ਕੈਫ ‘ਏਕ ਥਾ ਟਾਈਗਰ’ ਦੀ ਸੀਕਵਲ ਫਿਲਮ ‘ਟਾਈਗਰ ਜ਼ਿੰਦਾ ਹੈ’ ‘ਚ ਇਕ ਵਾਰ ਫਿਰ ਇੱਕਠੇ ਨਜ਼ਰ ਆਉਣਗੇ ਪਰ ਇਸ ਵਾਰ ਇਨ੍ਹਾਂ ਦੋਵਾਂ ‘ਚ ਰੋਮਾਂਸ ਤੋਂ ਜ਼ਿਆਦਾ ਦੁਸ਼ਮਣੀ ਦੀ ਸਮੀਕਰਨ ਪਰਦੇ ‘ਤੇ ਜ਼ਿਆਦਾ ਨਜ਼ਰ ਆਵੇਗੀ। ਫਿਲਮ ‘ਏਕ ਥਾ ਟਾਈਗਰ’ ‘ਚ ਸਲਮਾਨ ਹਿੰਦੂਸਤਾਨ ਅਤੇ ਕੈਟਰੀਨ ਪਾਕਿਸਤਾਨ ਦੀ ਸਪਾਏ (ਜਾਸੂਸੀ) ਏਜੰਟ ਦੀ ਭੂਮਿਕਾ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਕੈਟਰੀਨਾ ਇਕ ਥਾਂ ਸਲਮਾਨ ਨੂੰ ਧੋਖਾ ਦੇ ਕੇ ਚੱਲ ਜਾਂਦੀ ਹੈ ਪਰ ਸਲਮਾਨ ਨਾਲ ਪਿਆਰ ਹੋ ਜਾਣ ਕਾਰਨ ਉਹ ਵਾਪਸ ਆ ਜਾਂਦੀ ਹੈ ਅਤੇ ਫਿਰ ਦੋਵੇਂ ਸਾਰਿਆਂ ਦੀਆਂ ਨਜ਼ਰਾਂ ਤੋਂ ਲਾਪਤਾ ਹੋ ਜਾਂਦੇ ਹਨ। ਸੂਤਰਾਂ ਮੁਤਾਬਕ ‘ਟਾਈਗਰ ਜ਼ਿੰਦਾ ਹੈ’ ਫਿਲਮ ‘ਚ ਕੈਟਰੀਨਾ ਦਾ ਕਿਰਦਾਰ ਪੂਰੀ ਤਰ੍ਹਾਂ ਨਕਾਰਾਤਮਕ ਹੈ। ਇਸ ਸੀਕਵਲ ਨੂੰ ਅਲੀ ਅੱਬਾਸ ਜ਼ਫਰ ਡਾਇਰੈੱਕਟ ਕਰ ਰਿਹਾ ਹੈ।
![](https://punjabguardian.com/wp-content/uploads/2020/09/2020_9image_17_08_444212115sushantsingh-ll.jpg)
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.