Ad-Time-For-Vacation.png

ਟਰੰਪ ਵੱਲੋਂ ਦੇਸ਼ ‘ਚ ਪਈਆਂ ਵੰਡੀਆਂ ਭਰਨ ਦਾ ਸੱਦਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੁਣੇ ਡੋਨਲਡ ਟਰੰਪ ਨੇ ਅਮਰੀਕਨਾਂ ਨੂੰ ਆਪਣੇ ਵਿਚਾਲੇ ਦੀਆਂ ਵੰਡੀਆਂ ਭਰਨ ਅਤੇ ਇਕ ਦੇਸ਼ ਵਜੋਂ ਅੱਗੇ ਵਧਣ ਲਈ ਕਿਹਾ। ਇਹ ਉਨ੍ਹਾਂ ਦੀ ਵੰਡ ਪਾਊ ਚੋਣ ਪ੍ਰਚਾਰ ਮੁਹਿੰਮ ਤੋਂ ਬਿਲਕੁਲ ਉਲਟ ਰੁਖ਼ ਹੈ। ਕੱਲ੍ਹ ਆਪਣੇ ਧੰਨਵਾਦੀ ਵੀਡੀਓ ਸੰਦੇਸ਼ ਵਿੱਚ 70 ਸਾਲਾ ਟਰੰਪ ਨੇ ਕਿਹਾ ਕਿ ਇਹ ਇਤਿਹਾਸਕ ਸਿਆਸੀ ਮੁਹਿੰਮ ਹੁਣ ਪੂਰੀ ਹੋ ਗਈ। ਹੁਣ ਦੇਸ਼ ਦੀ ਮੁੜ ਉਸਾਰੀ ਅਤੇ ਆਪਣੇ ਸਾਰੇ ਲੋਕਾਂ ਲਈ ਅਮਰੀਕਾ ਵਿੱਚ ਭਰੋਸਾ ਬਹਾਲ ਕਰਨ ਵਾਸਤੇ ਵੱਡੀ ਕੌਮੀ ਮੁਹਿੰਮ ਚਲਾਉਣ ਦੀ ਲੋੜ ਹੈ। ਇਸ ਸੰਦੇਸ਼ ਵਿੱਚ ਉਨ੍ਹਾਂ ਹਰੇਕ ਨੂੰ ਆਪਣੇ ਮੱਤਭੇਦ ਪਾਸੇ ਰੱਖ ਕੇ ‘ਮੇਕ ਅਮਰੀਕਾ ਗਰੇਟ ਅਗੇਨ’ (ਅਮਰੀਕਾ ਨੂੰ ਮੁੜ ਮਹਾਨ ਬਣਾਉਣ) ਦੇ ਸਾਂਝੇ ਸੰਕਲਪ ਲਈ ਇਕਜੁੱਟ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ”ਇਸ ਧੰਨਵਾਦੀ ਸੰਦੇਸ਼ ਵਿੱਚ ਮੇਰੀ ਅਰਦਾਸ ਹੈ ਕਿ ਅਸੀਂ ਆਪਣੀਆਂ ਵੰਡੀਆਂ ਨੂੰ ਭਰਨਾ ਸ਼ੁਰੂ ਕਰੀਏ ਅਤੇ ਇਕ ਰਾਸ਼ਟਰ ਵਜੋਂ ਅੱਗੇ ਵਧੀਏ, ਜਿਸ ਨੂੰ ਸਾਰੇ ਲੋਕਾਂ ਦਾ ਸਾਂਝਾ ਮੰਤਵ ਅਤੇ ਸਾਂਝਾ ਸੰਕਲਪ ਮਜ਼ਬੂਤੀ ਦੇਵੇ।” ਸ੍ਰੀ ਟਰੰਪ ਨੇ ਕਿਹਾ ਕਿ ਹਾਲ ਹੀ ਵਿੱਚ ਲੰਮੀ ਅਤੇ ਥਕਾਉਣ ਵਾਲੀ ਪ੍ਰਚਾਰ ਮੁਹਿੰਮ ਮੁਕੰਮਲ ਹੋਈ ਹੈ। ਭਾਵਨਾਵਾਂ ਭੜਕੀਆਂ ਹੋਈਆਂ ਹਨ ਅਤੇ ਤਣਾਅ ਰਾਤੋਂ ਰਾਤ ਦੂਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਤੇਜ਼ੀ ਨਾਲ ਨਹੀਂ ਹੋਵੇਗਾ ਪਰ ਸਾਡੇ ਕੋਲ ਮੌਕਾ ਹੈ ਜਦੋਂ ਵਾਸ਼ਿੰਗਟਨ ਵਿੱਚ ਅਸਲ ਤਬਦੀਲੀ, ਸਾਡੇ ਸ਼ਹਿਰਾਂ ਦੀ ਅਸਲ ਸੁਰੱਖਿਆ ਅਤੇ ਸਾਡੇ ਭਾਈਚਾਰਿਆਂ ਦੀ ਅਸਲ ਖੁਸ਼ਹਾਲੀ ਰਾਹੀਂ ਅਸੀਂ ਮਿਲ ਕੇ ਇਤਿਹਾਸ ਸਿਰਜ ਸਕਦੇ ਹਾਂ। ਇਹ ਉਨ੍ਹਾਂ (ਟਰੰਪ) ਲਈ ਸਭ ਤੋਂ ਅਹਿਮ ਹੈ ਪਰ ਇਸ ਵਿੱਚ ਕਾਮਯਾਬੀ ਲਈ ਸਾਰੇ ਰਾਸ਼ਟਰ ਨੂੰ ਜ਼ਰੂਰ ਕੋਸ਼ਿਸ਼ ਕਰਨੀ ਪਵੇਗੀ। ਸ੍ਰੀ ਟਰੰਪ ਨੇ ਕਿਹਾ ਕਿ ”ਮੈਂ ਤੁਹਾਨੂੰ ਇਸ ਕੋਸ਼ਿਸ਼ ਵਿੱਚ ਸ਼ਾਮਲ ਹੋਣ ਲਈ ਕਹਿੰਦਾ ਹਾਂ। ਇਹ ਸਮਾਂ ਨਾਗਰਿਕਾਂ ਵਿਚਾਲੇ ਭਰੋਸੇ ਦੇ ਰਿਸ਼ਤੇ ਦੀ ਬਹਾਲੀ ਦਾ ਹੈ ਕਿਉਂਕਿ ਜਦੋਂ ਅਮਰੀਕਾ ਇਕਜੁੱਟ ਹੋਵੇਗਾ ਤਾਂ ਕੋਈ ਵੀ ਚੀਜ਼ ਸਾਡੀ ਪਹੁੰਚ ਤੋਂ ਦੂਰ ਨਹੀਂ ਹੋਵੇਗੀ।”

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.