ਜੰਮੂ-ਕਸ਼ਮੀਰ ‘ਚ ਉਲਝੀ ਸਿਆਸੀ ਗਿਣਤੀ-ਮਿਣਤੀ, ਜਾਣੋ ਕਿਵੇਂ ਬਣ ਸਕਦੀ ਸਰਕਾਰ ?

ਨਵੀਂ ਦਿੱਲੀ: ਜੰਮੂ-ਕਸ਼ਮੀਰ ‘ਚ ਗਠਜੋੜ ਤੋੜ ਕੇ ਬੀਜੇਪੀ ਨੇ ਸਿਆਸੀ ਹਲਚਲ ਵਧਾ ਦਿੱਤੀ ਹੈ। ਗਠਜੋੜ ਤੋੜੇ ਜਾਣ ਤੋਂ ਬਾਅਦ ਜਿੱਥੇ ਮਹਿਬੂਬਾ ਮੁਫਤੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉੱਥੇ ਹੀ ਪੀਡੀਪੀ ਨਾਲ ਗਠਜੋੜ ਤੋੜੇ ਜਾਣੇ ਦਾ ਐਲਾਨ ਕਰਦਿਆਂ ਹੀ ਬੀਜੇਪੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਰਾਜਪਾਲ ਸ਼ਾਸਨ ਲਾਇਆ ਜਾਵੇ।

ਦੱਸ ਦਈਏ ਕਿ 87 ਮੈਂਬਰੀ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਪੀਡੀਪੀ ਦੀਆਂ 28, ਬੀਜੇਪੀ ਦੀਆਂ 25, ਉਮਰ ਅਬਦੁੱਲ ਦੀ ਪਾਰਟੀ ਨੈਸ਼ਨਲ ਕਾਨਫਰੰਸ ਦੀਆਂ 15, ਕਾਂਗਰਸ ਦੀਆਂ 12 ਤੇ ਹੋਰ ਸੱਤ ਸੀਟਾਂ ਹਨ। ਬੀਜੇਪੀ ਤੇ ਪੀਡੀਪੀ ਨੇ 2014 ਦੀ ਵਿਧਾਨ ਸਭਾ ਚੋਣ ਤੋਂ ਬਾਅਦ ਗਠਜੋੜ ਕੀਤਾ ਸੀ।

ਜੰਮੂ-ਕਸ਼ਮੀਰ ‘ਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਬਹੁਮਤ ਲਈ 44 ਸੀਟਾਂ ਲੋੜੀਦੀਆਂ ਹਨ। ਗਠਜੋੜ ਟੁੱਟਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਸਰਕਾਰ ਬਣਾਉਣ ਦੇ ਦੋ ਬਦਲ ਹਨ।

ਪਹਿਲਾ ਇਹ ਕਿ 28 ਸੀਟਾਂ ਵਾਲੀ ਪੀਡੀਪੀ, 12 ਸੀਟਾਂ ਕਾਂਗਰਸ ਤੇ ਹੋਰ 7 ਮਿਲ ਕੇ 47 ਸੀਟਾਂ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇ।

ਦੂਜਾ ਇਹ ਕਿ ਬੀਜੇਪੀ 25 ਸੀਟਾਂ ਨਾਲ ਉਮਰ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫਰੰਸ ਤੇ ਹੋਰ ਸੱਤ ਮਿਲ ਕੇ ਸਰਕਾਰ ਬਣਾਉਣ ਦਾ ਦਾਅਵ ਪੇਸ਼ ਕਰਨ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.