ਨਵੀਂ ਦਿੱਲੀ— ਵਿਦੇਸ਼ ਮੰਤਰਾਲੇ ਨੇ 5 ਪ੍ਰਵਾਸੀ ਭਾਰਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ਖਿਲਾਫ ਆਈ.ਐੱਨ.ਏ. ਨੇ ਲੁੱਕਆਉਟ ਸਰਕੁਲਰ ਜਾਰੀ ਕੀਤੇ ਸਨ। ਪ੍ਰਵਾਸੀ ਭਾਰਤੀਆਂ ਦੇ ਵਿਆਹੁਤਾ ਵਿਵਾਦ ਤੋਂ ਨਿਜੱਠਣ ਵਾਲੀ ਆਈ.ਐੱਨ.ਏ. ਨੇ ਅਜਿਹੇ 6 ਮਾਮਲਿਆਂ ‘ਚ ਸਰਕੁਲਰ ਜਾਰੀ ਕੀਤਾ ਸੀ। ਆਈ.ਐੱਨ.ਏ. ਨੇ 1 ਮਈ ਨੂੰ ਵਿਆਹੁਤਾ ਵਿਵਾਦ ਨੂੰ ਲੈ ਕੇ ਇਕ ਗੈਰ ਪ੍ਰਵਾਸੀ ਭਾਰਤੀ ਖਿਲਾਫ ਇਕ ਲੁੱਕਆਉਟ ਸਰਕੁਲਰ ਜਾਰੀ ਕੀਤਾ ਸੀ ਤੇ ਵਿਦੇਸ਼ ਮੰਤਰਾਲੇ ਤੋਂ ਪਾਸਪੋਰਟ ਰੱਦ ਕਰਨ ਦੀ ਸਿਫਾਰਿਸ਼ ਕੀਤੀ ਸੀ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ, ‘ਵਿਦੇਸ਼ ਮੰਤਰਾਲੇ ਨੇ ਗੈਰ ਪ੍ਰਵਾਸੀ ਭਾਰਤੀਆਂ ਨਾਲ ਜੁੜੇ 6 ਵਿਆਹੁਤਾ ਵਿਵਾਦ ਮਾਮਲਿਆਂ ‘ਚ 5 ਲੋਕਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ, ਜਿਨ੍ਹਾਂ ‘ਚ ਆਈ.ਐੱਨ.ਏ. ਨੇ ਲੁੱਕਆਉਟ ਸਰਕੁਲਰ ਜਾਰੀ ਕੀਤੇ ਸਨ।’ ਆਈ.ਐੱਨ.ਏ. ਨੇ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਸਰਕੁਲਰ ਜਾਰੀ ਕੀਤੇ ਸਨ।
ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ


