ਜੈਪੁਰ: ਭਾਰਤੀ-ਅਮੈਰਿਕਨ ਲੇਖਿਕਾ ਸੁਜਾਤਾ ਗਿਡਲਾ ਨੇ ਅੱਜ ਇਥੇ ਕਿਹਾ ਕਿ ਮਹਾਤਮਾ ਗਾਂਧੀ ‘ਜਾਤੀਵਾਦੀ ਤੇ ਨਸਲਪ੍ਰਸਤ’ ਵਿਅਕਤੀ ਸੀ, ਜੋ ਜਾਤੀ ਪ੍ਰਥਾ ਨੂੰ ਕਾਇਮ ਰੱਖਣਾ ਚਾਹੁੰਦਾ ਸੀ ਅਤੇ ਰਾਜਸੀ ਲਾਹੇ ਲਈ ਉਸ ਨੇ ਦਲਿਤਾਂ ਦੇ ਉਭਾਰ ਲਈ ਕੇਵਲ ਫੋਕੀ ਬਿਆਨਬਾਜ਼ੀ ਹੀ ਕੀਤੀ ਸੀ। ਉਨ੍ਹਾਂ ਨੇ ਮਾਇਆਵਤੀ ਅਤੇ ਜਿਗਨੇਸ਼ ਮੇਵਾਨੀ ਵਰਗੇ ਦਲਿਤ ਆਗੂਆਂ ਅਤੇ ਕਾਂਗਰਸ ਨੂੰ ਵੀ ਕਰੜੇ ਹੱਥੀਂ ਲਿਆ।ਨਿਊਯਾਰਕ ਰਹਿੰਦੀ ਇਸ ਦਲਿਤ ਲੇਖਿਕਾ ਨੇ ਜੈਪੁਰ ਸਾਹਿਤ ਮੇਲੇ ਵਿੱਚ ਕਿਹਾ ਕਿ ਗਾਂਧੀ ਦੀ ਜਾਤੀ ਪ੍ਰਥਾ ਨੂੰ ਕੇਵਲ ‘ਸੰਜੋਅ’ ਕੇ ਰੱਖਣ ਦੀ ਇੱਛਾ ਸੀ। ਸੁਜਾਤਾ ਨੇ ਕਿਹਾ, ‘ਕੋਈ ਕਿਵੇਂ ਕਹਿ ਸਕਦਾ ਹੈ ਕਿ ਗਾਂਧੀ ਜਾਤੀ ਪ੍ਰਥਾ ਵਿਰੋਧੀ ਸੀ? ਉਹ ਅਸਲ ‘ਚ ਜਾਤੀ ਪ੍ਰਥਾ ਨੂੰ ਸੰਜੋਅ ਕੇ ਰੱਖਣਾ ਚਾਹੁੰਦਾ ਸੀ ਅਤੇ ਉਸ ਨੇ ਅਛੂਤਾਂ ਦੇ ਉਭਾਰ ਲਈ ਬਿਆਨਬਾਜ਼ੀ ਕਿਉਂ ਕੀਤੀ ਕਿਉਂਕਿ ਬਰਤਾਨਵੀ ਸਾਮਰਾਜ ਵਿੱਚ ਰਾਜਸੀ ਨੁਮਾਇੰਦਗੀ ਲਈ ਮੁਸਲਮਾਨਾਂ ਖ਼ਿਲਾਫ਼ ਹਿੰਦੂਆਂ ਨੂੰ ਬਹੁਮਤ ਦੀ ਲੋੜ ਸੀ।‘
ਕਿਤਾਬ ‘ਐਂਟ ਅਮੰਗ ਐਲੀਫੈਂਟਜ਼: ਐਨ ਅਨਟੱਚਏਬਲ ਫੈਮਿਲੀ ਐਂਡ ਦਿ ਮੇਕਿੰਗ ਆਫ ਮਾਡਰਨ ਇੰਡੀਆ’ ਦੀ ਇਸ ਲੇਖਿਕਾ ਨੇ ਸਾਹਿਤ ਮੇਲੇ ਦੇ ‘ਸੱਤਾ ਦੀ ਵਾਰਤਾ, ਵਿਰੋਧ ਦੇ ਗੀਤ’ ਸੈਸ਼ਨ ਦੌਰਾਨ ਆਪਣੇ ਦਾਅਵੇ ਦੇ ਪੱਖ ‘ਚ ਇਕ ਉਦਾਹਰਣ ਦਿੱਤੀ, ‘ਅਫਰੀਕਾ ‘ਚ ਜਦੋਂ ਉਹ ਅੰਗਰੇਜ਼ਾਂ ਖ਼ਿਲਾਫ਼ ਪਾਸਪੋਰਟ ਪ੍ਰਬੰਧ ਲਈ ਸੰਘਰਸ਼ ਕਰ ਰਹੇ ਸਨ ਤਾਂ ਉਨ੍ਹਾਂ (ਗਾਂਧੀ) ਨੇ ਕਿਹਾ ਸੀ ਕਿ ਭਾਰਤੀ ਮਿਹਨਤੀ ਲੋਕ ਹਨ ਅਤੇ ਉਨ੍ਹਾਂ ਲਈ ਇਹ ਚੀਜ਼ਾਂ ਰੱਖਣੀਆਂ ਜ਼ਰੂਰੀ ਨਹੀਂ ਹੋਣੀਆਂ ਚਾਹੀਦੀਆਂ। ਪਰ ਸਿਆਹਫਾਮ ਕਾਫ਼ਿਰ ਤੇ ਹਾਰੇ ਹੋਏ ਲੋਕ ਹਨ ਅਤੇ ਉਹ ਆਲਸੀ ਵੀ ਹਨ। ਹਾਂ, ਉਨ੍ਹਾਂ ਨੂੰ ਆਪਣੇ ਪਾਸਪੋਰਟ ਰੱਖਣੇ ਚਾਹੀਦੇ ਹਨ।‘
ਯੂਐਸ ਸਬਵੇਅ ‘ਚ ਕੰਡਕਟਰ ਵਜੋਂ ਕੰਮ ਕਰ ਰਹੀ ਇਸ ਲੇਖਿਕਾ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਰਗੀ ਸੰਸਦੀ ਪਾਰਟੀ ਕੇਵਲ ਦਲਿਤ ਭਾਈਚਾਰੇ ਲਈ ਸੀਮਤ ਢਾਂਚੇ, ਜੋ ਉਨ੍ਹਾਂ ਨੇ ਚੁਣਿਆ ਹੈ, ਅੰਦਰ ਰਹਿ ਕੇ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ, ‘ਹਰ ਕੋਈ ਕਹਿੰਦਾ ਹੈ ਕਿ ਬਸਪਾ ਨੇ ਅਛੂਤਾਂ ਨੂੰ ਅਧਿਕਾਰ ਦਿੱਤੇ ਹਨ ਤੇ ਉਨ੍ਹਾਂ ‘ਚ ਆਤਮਵਿਸ਼ਵਾਸ ਭਰਿਆ ਹੈ ਪਰ ਅਸਲ ਵਿੱਚ ਅਜਿਹਾ ਕੁੱਝ ਨਹੀਂ ਹੋਇਆ। ਮਾਇਆਵਤੀ ਨੇ ਆਪਣੇ ਆਪ ਨੂੰ ਵੱਡੀ ਧਨਾਢ ਬਣਾਇਆ ਹੈ। ਉਸ ਦਾ ਭਰਾ ਅਮੀਰ ਬਣ ਗਿਆ ਹੈ। ਅਤੇ ਦਲਿਤਾਂ ਨਾਲ ਬੱਸ ਇਹੀ ਹੋਇਆ ਹੈ।ਮੇਵਾਨੀ ਦੀ ਸੰਜੀਦਗੀ ਦੀ ਪ੍ਰਸੰਸਾ ਕਰਦਿਆਂ ਸੁਜਾਤਾ ਨੇ ਕਿਹਾ, ‘ਇਸ ਸਮੇਂ ਜਿਗਨੇਸ਼ ਮੇਵਾਨੀ ਅਤਿਵਾਦੀ ਜਾਪਦਾ ਹੈ ਅਤੇ ਉਸ ਦਾ ਉਨ੍ਹਾਂ ਘਟਨਾ ਖ਼ਿਲਾਫ਼ ਸੰਘਰਸ਼ ਸ਼ਲਾਘਾਯੋਗ ਹੈ ਪਰ ਉਸ ਨੇ ਵੀ ਚੋਣ ਸਿਆਸਤ ਦੇ ਢਾਂਚੇ ਤਹਿਤ ਕੰਮ ਦੀ ਚੋਣ ਕੀਤੀ ਹੈ।ਇਸ ਲੇਖਿਕਾ ਨੇ ਕਾਂਗਰਸ ਨੂੰ ਰਗੜੇ ਲਾਉਂਦਿਆਂ ਕਿਹਾ, ‘ਭਾਜਪਾ ਤੋਂ ਪਹਿਲਾਂ ਭਾਰਤ ਦੀ ਸੱਤਾ ‘ਤੇ ਕਾਬਜ਼ ਰਹੀ ਕਾਂਗਰਸ ਜਾਂ ਕੋਈ ਹੋਰ ਪਾਰਟੀ ਵੀ ਮੋਦੀ ਤੋਂ ਵੱਖਰੀ ਨਹੀਂ ਸੀ।
ਕਾਂਗਰਸ ਆਪਣੇ ਫਿਰਕੂਵਾਦ ਦੇ ਪ੍ਰਗਟਾਵੇ ਤੋਂ ਝੱਕਦੀ ਹੈ ਪਰ ਅਸਲ ‘ਚ ਉਹ ਫਿਰਕੂਵਾਦ ਦੀ ਝੰਡਾਬਰਦਾਰ ਹੈ।ਉਨ੍ਹਾਂ ਨੇ 1984 ‘ਚ ਹਰਿਮੰਦਰ ਸਾਹਿਬ ‘ਤੇ ਹਮਲੇ, ਇਸ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਤੇ ਮਗਰੋਂ ਦਿੱਲੀ ਵਿੱਚ ਸਿੱਖ ਕਤਲੇਆਮ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ, ‘ਇਸ ਕਾਰਨ ਕਾਂਗਰਸ ਤੇ ਭਾਜਪਾ ਵਿੱਚ ਮਹਿਜ਼ ਇਹੀ ਫਰਕ ਹੈ ਕਿ ਭਾਜਪਾ ਤੇ ਮੋਦੀ ਆਪਣੇ ਫਿਰਕੂਵਾਦ ਬਾਰੇ ਸ਼ਰੇਆਮ ਹਨ।
ਧੰਨਵਾਦ ਸਹਿਤ ਪੰਜਾਬੀ ਟ੍ਰਿਬਿਊਨ
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ