ਸੀਨੀਅਰ ਸਟਾਫ ਰਿਪੋਰਟ, ਜਲੰਧਰ : ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਅਹਿਮ ਮੀਟਿੰਗ ਸਥਾਨਕ ਪਟੇਲ ਚੌਕ ਵਿਖੇ ਸਥਿਤ ਨਾਮਵਰ ਵਿਦਿਅਕ ਸੰਸਥਾ ਸਾਈਂ ਦਾਸ ਐਂਗਲੋ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਜ਼ਿਲ੍ਹਾ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ 16 ਬਲਾਕਾਂ ਦੇ ਜ਼ੋਨਲ ਪ੍ਰਧਾਨਾਂ, ਸਕੱਤਰਾਂ ਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਸਟੇਟ ਅਵਾਰਡੀ ਪਿੰ੍ਸੀਪਲ ਹਰਮੇਸ਼ ਲਾਲ ਘੇੜਾ ਵੱਲੋਂ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਟੂਰਨਾਮੈਂਟ ਨੂੰ ਸਫਲ ਕਰਵਾਉਣ ਲਈ ਨਿਰੋਲ ਖੇਡ ਭਾਵਨਾ, ਨਿਯਮਾਂ ਤੇ ਵਿਉਂਤਬੰਦੀ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਆਏ ਪਤਵੰਤਿਆਂ ਨੂੰ ਨਰੋਏ ਸਮਾਜ ਦੀ ਸਿਰਜਣਾ ਤੇ ਅਰੋਗ ਸਿਹਤ ਲਈ ਖੇਡਾਂ ‘ਚ ਸਰਗਰਮੀ ਨਾਲ ਜੋੜਨਾ ਮੁੱਖ ਮਕਸਦ ਦੱਸਿਆ। ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਸਟੇਟ ਐਵਾਰਡੀ ਪਿੰ੍ਸੀਪਲ ਘੇੜਾ ਨੇ ਵੱਖ-ਵੱਖ ਖੇਡਾਂ ਦੇ ਨਿਰਵਿਘਨ ਕਰਵਾਉਣ ਲਈ ਖੇਡ ਕੈਲੰਡਰ ਜਾਰੀ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਦੱਸਿਆ ਕਿ ਸਕੂਲੀ ਖੇਡਾਂ 18 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ ਤੇ ਬਾਕੀ ਖੇਡਾਂ ਮਿਤੀ 25 ਸਤੰਬਰ ਤੋਂ 3 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਇਨ੍ਹਾਂ ਦੇ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਮੂਹ ਖੇਡਾਂ ਦੇ ਕਨਵੀਨਰ/ਸਹਾਇਕ ਕਨਵੀਨਰ/ਆਫਿਸ਼ੀਅਲਜ਼ ਦੀ ਜ਼ਿੰਮੇਵਾਰੀ ਲਾਈ ਗਈ ਹੈ। ਸਬੰਧਤ ਸਕੂਲ ਮੁਖੀਆਂ ਨੂੰ ਖੇਡ ਕੈਲੰਡਰ ‘ਚ ਦਰਸਾਈਆਂ ਮਿਤੀਆਂ ਅਨੁਸਾਰ ਆਪਣੇ ਖੇਡ ਮਾਹਰਾਂ ਨੂੰ ਡਿਊਟੀ ਲਈ ਫਾਰਗ ਕਰਨ ਦੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉੱਥੇ ਨਾਲ ਹੀ ਖੇਡਾਂ ਦੌਰਾਨ ਕਿਸੇ ਕਿਸਮ ਦੀ ਅਸੁਵਿਧਾ ਨੂੰ ਮੱਦੇਨਜ਼ਰ ਜ਼ਿਲ੍ਹਾ ਸਕੂਲ ਖੇਡਾਂ ਦੇ ਕਨਵੀਨਰ ਤੇ ਸਹਾਇਕ ਕਨਵੀਨਰ ਸਬੰਧਤ ਸਕੂਲ ਦੇ ਪਿੰ੍ਸੀਪਲ ਦੀ ਸਹਾਇਤਾ ਨਾਲ ਟੂਰਨਾਮੈਂਟ ਵਾਲੇ ਸਥਾਨ ‘ਤੇ ਖੇਡਾਂ ਦੀ ਮਿਤੀ ਤੋਂ ਇਕ ਦਿਨ ਪਹਿਲਾਂ ਗਰਾਊਂਡਾਂ ਦੀ ਮੁਕੰਮਲ ਤਿਆਰੀ ਜਿਸ ‘ਚ ਮਾਰਕਿੰਗ, ਪਾਣੀ ਦਾ ਪ੍ਰਬੰਧ, ਮੈਡੀਕਲ ਪ੍ਰਬੰਧ, ਖਿਡਾਰੀਆਂ ਦੇ ਬੈਠਣ ਦਾ ਪ੍ਰਬੰਧ ਕਰਵਾਉਣ ਲਈ ਵੀ ਤਾਕੀਦ ਕੀਤੀ ਗਈ। ਸਿੱਖਿਆ ਪ੍ਰਣਾਲੀ ਤਹਿਤ ਚੱਲ ਰਹੇ ਇਮਤਿਹਾਨਾਂ ਨੂੰ ਗੌਰ ਕਰਦਿਆਂ ਸਾਰੇ ਮੈਚ 11:30 ਵਜੇ ਤੋਂ ਬਾਅਦ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਵੀਰਵਾਰ ਜਾਰੀ ਕੀਤੇ ਖੇਡ ਕੈਲੰਡਰ ਅਨੁਸਾਰ ਜੂਡੋ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਸ.ਮਾ.ਸ.ਸ.ਸ ਲਾਡੋਵਾਲੀ ਰੋਡ ਜਲੰਧਰ 18 ਸਤੰਬਰ ਤੋਂ 21 ਸਤੰਬਰ ਤੱਕ, ਕਿੱਕ ਬਾਕਸਿੰਗ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਸ.ਮਾ.ਸ.ਸ.ਸ ਲਾਡੋਵਾਲੀ ਰੋਡ ਜਲੰਧਰ 21ਸਤੰਬਰ ਤੋਂ 23 ਸਤੰਬਰ ਤੱਕ , ਸਾਫ਼ਟਬਾਲ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਸ.ਸ.ਸ.ਸ ਕਾਦੀਆਂਵਾਲੀ-25 ਸਤੰਬਰ ਨੂੰ (ਲੜਕੀਆਂ) 26 ਸਤੰਬਰ ਤੋਂ 27 ਸਤੰਬਰ ਤੱਕ (ਲੜਕੇ), ਕਰਾਟੇ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਸ.ਮਾ.ਸ.ਸ.ਸ ਲਾਡੋਵਾਲੀ ਰੋਡ- 25 ਸਤੰਬਰ ਤੋਂ 27 ਸਤੰਬਰ ਤੱਕ, ਰੋਲਰ ਸਕੈਟਿੰਗ (ਅੰਡਰ 14,17,19 ਸਾਲ ਲੜਕੇ/ਲੜਕੀ-ਲਾ ਬਲੋਸਮ ਸਕੂਲ, ਉਸਮਾਨਪੁਰ-23 ਸਤੰਬਰ ਨੂੰ, ਚੈੱਸ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਲਾ ਬਲੋਸਮ ਉਸਮਾਨਪੁਰ ਜਲੰਧਰ-23 ਸਤੰਬਰ ਨੂੰ, ਰੱਸਾਕਸ਼ੀ (ਅੰਡਰ 14,17,19 ਸਾਲ ਲੜਕੇ)-ਸ.ਸ.ਸ.ਸ ਸਮਰਾਏ ਜੰਡਿਆਲਾ-25 ਸਤੰਬਰ ਨੂੰ, ਰੱਸਾਕਸ਼ੀ (ਅੰਡਰ 14,17,19 ਸਾਲ ਲੜਕੀਆਂ), ਸ.ਕੰ.ਸ.ਸ ਜੰਡਿਆਲਾ-26 ਸਤੰਬਰ ਨੂੰ, ਵੇਟ ਲਿਫਟਿੰਗ/ਪਾਵਰ ਲਿਫਟਿੰਗ (ਅੰਡਰ 14,17,19 ਸਾਲ) ਸ.ਸ.ਸ.ਸ ਸਮਰਾਏ ਜੰਡਿਆਲਾ-25 ਸਤੰਬਰ ਨੂੰ, ਜਿਮਨਾਸਟਿਕਸ (ਅੰਡਰ 14,17,19 ਸਾਲ ਲੜਕੇ/ਲੜਕੀਆਂ) ਸਥਾਨ-ਸੀ.ਸੈ. ਸਟੇਟ ਸਕੂਲ ਆਫ ਸਪੋਰਟਸ-25 ਸਤੰਬਰ ਤੋਂ 26 ਸਤੰਬਰ ਤੱਕ, ਗਤਕਾ (ਅੰਡਰ 14,17,19 ਸਾਲ ਲੜਕੇ/ਲੜਕੀਆਂ-ਸ.ਸ.ਸ.ਸ ਸਮਰਾਏ ਜੰਡਿਆਲਾ-27 ਸਤੰਬਰ ਨੂੰ ਬੈਡਮਿੰਟਨ (ਅੰਡਰ 14,17,19 ਸਾਲ ਲੜਕੇ/ਲੜਕੀਆਂ-ਹੰਸਰਾਜ ਸਟੇਡੀਅਮ-25 ਸਤੰਬਰ ਤੋਂ 29 ਸਤੰਬਰ ਤੱਕ, ਨੈੱਟਬਾਲ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਲਾ ਬਲੋਸਮ ਸਕੂਲ ਜਲੰਧਰ-30 ਸਤੰਬਰ ਨੂੰ, ਫੈਨਸਿੰਗ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਏਪੀਜੇ ਮਹਾਵੀਰ ਮਾਰਗ ਜਲੰਧਰ 25 ਸਤੰਬਰ ਤੋਂ 26 ਸਤੰਬਰ ਤੱਕ, ਹੈਂਡਬਾਲ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਐੱਮਜੀਐੱਨ ਪਬਲਿਕ ਸਕੂਲ ਅਰਬਨ ਸਟੇਟ-25 ਸਤੰਬਰ ਤੋਂ 27 ਸਤੰਬਰ ਤੱਕ (ਲੜਕੀਆਂ) ਤੇ 29 ਸਤੰਬਰ ਤੋਂ 3 ਅਕਤੂਬਰ ਤੱਕ (ਲੜਕੇ), ਖੋ-ਖੋ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਸਟੇਟ ਸਕੂਲ ਆਫ ਸਪੋਰਟਸ ਜਲੰਧਰ 25 ਸਤੰਬਰ ਤੋਂ 27 ਸਤੰਬਰ ਤੱਕ (ਲੜਕੀਆਂ)-29 ਸਤੰਬਰ ਤੋਂ 3 ਅਕਤੂਬਰ ਤੱਕ (ਲੜਕੇ), ਬਾਸਕਿਟਬਾਲ (ਅੰਡਰ 14,17,19 ਸਾਲ ਲੜਕੇ/ਲੜਕੀਆਂ)-ਸਿਟੀ ਪਬਲਿਕ ਸਕੂਲ ਮਕਸੂਦਾਂ ਜਲੰਧਰ-4 ਅਕਤੂਬਰ ਤੋਂ 5 ਅਕਤੂਬਰ ਤੱਕ (ਲੜਕੇ) 6 ਅਕਤੂਬਰ ਤੋਂ 7 ਅਕਤੂਬਰ ਤੱਕ (ਲੜਕੀਆਂ), ਕਬੱਡੀ ਨੈਸ਼ਨਲ ਸਟਾਈਲ (ਅੰਡਰ 14,17,19 ਸਾਲ ਲੜਕੇ) ਸਥਾਨ (ਲੜਕੇ)-ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸ.ਸ.ਸ ਲਾਂਬੜਾ-29 ਸਤੰਬਰ ਤੋਂ 3 ਅਕਤੂਬਰ ਤੱਕ, ਕ੍ਰਿਕੇਟ (ਅੰਡਰ 14,17,19 ਸਾਲ ਲੜਕੇ/ ਅੰਡਰ 17,19 ਸਾਲ ਲੜਕੀਆਂ)-ਸਾਈਂ ਦਾਸ ਸਕੂਲ ਪਟੇਲ ਚੌਕ ਜਲੰਧਰ 25 ਸਤੰਬਰ ਤੋਂ 3 ਅਕਤੂਬਰ ਤੱਕ, ਲਾਅਨ ਟੈਨਿਸ (ਅੰਡਰ 14,17,19 ਸਾਲ ਲੜਕੇ/ਲੜਕੀਆਂ-ਐੱਮਜੀਐੱਨ ਪਬਲਿਕ ਸਕੂਲ ਅਰਬਨ ਸਟੇਟ 25 ਸਤੰਬਰ ਤੋਂ 26 ਸਤੰਬਰ ਤੱਕ (ਲੜਕੀਆਂ), 27 ਸਤੰਬਰ ਤੋਂ 29 ਸਤੰਬਰ ਤੱਕ (ਲੜਕੇ), ਫੁੱਟਬਾਲ (ਅੰਡਰ 14,17,19 ਸਾਲ ਲੜਕੇ/ਲੜਕੀਆਂ) ਸਥਾਨ ਦੁਆਬਾ ਖਾਲਸਾ ਸ.ਸ.ਸ ਲਾਡੋਵਾਲੀ ਰੋਡ 27 ਸਤੰਬਰ ਤੋਂ 29 ਸਤੰਬਰ ਤੱਕ (ਲੜਕੇ), 25 ਸਤੰਬਰ ਤੋਂ 27 ਸਤੰਬਰ ਤੱਕ (ਲੜਕੀਆਂ), ਯੋਗਾ (ਅੰਡਰ 14,17,19 ਸਾਲ 9/25 9/25-ਲੜਕੇ-ਸਮਾਸਸਸ ਲਾਡੋਵਾਲੀ ਰੋਡ ਜਲੰਧਰ-29 ਸਤੰਬਰ ਤੇ 30 ਸਤੰਬਰ ਨੂੰ, ਕਬੱਡੀ ਸਰਕਲ (ਅੰਡਰ 14,17,19 ਸਾਲ ਲੜਕੇ)-ਦੋਆਬਾ ਖਾਲਸਾ ਸਸ ਸਕੂਲ ਲਾਡੋਵਾਲੀ ਰੋਡ ਜਲੰਧਰ-29 ਸਤੰਬਰ ਤੋਂ 3 ਅਕਤੂਬਰ, ਕਬੱਡੀ ਸਰਕਲ (ਅੰਡਰ 17,19 ਸਾਲ ਲੜਕੀਆਂ) ਸਥਾਨ ਦੋਆਬਾ ਖਾਲਸਾ ਮਾਡਲ ਸਸ ਸਕੂਲ ਲਾਡੋਵਾਲੀ ਰੋਡ ਜਲੰਧਰ-25 ਸਤੰਬਰ ਤੋਂ 27 ਸਤੰਬਰ ਤੱਕ ਹਨ। ਉਕਤ ਜਾਣਕਾਰੀ ਟੂਰਨਾਮੈਂਟ ਕਮੇਟੀ ਮੀਡੀਆ ਇੰਚਾਰਜ ਅਮਰਿੰਦਰ ਜੀਤ ਸਿੰਘ ਸਿੱਧੂ ਵੱਲੋਂ ਜਾਰੀ ਕਰਦਿਆਂ ਦੱਸਿਆ ਗਿਆ ਕਿ ਕਿਸੇ ਵੀ ਕਿਸਮ ਦੀ ਅਸੁਵਿਧਾ ਨੂੰ ਦੇਖਦਿਆਂ ਖੇਡ ਲਈ ਲੋੜੀਂਦੀ ਜਾਣਕਾਰੀ ਹਰ ਸਕੂਲ ਦੀ ਮੇਲ ਉਪਰ ਵੀ ਭੇਜ ਦਿੱਤੀ ਗਈ ਹੈ। ਆਉਂਦੇ ਦਿਨਾਂ ਲਈ ਵਧੀਆ ਜ਼ਿਲ੍ਹਾ ਟੀਮਾਂ ਬਣਾਉਣ ਦੇ ਮਕਸਦ ਨਾਲ ਖੇਡ ਮਾਹਿਰਾਂ ਦੀ ਚੋਣ ਟੀਮਾਂ ਵੀ ਬਣਾ ਜਾਰੀ ਕੀਤੀਆਂ ਗਈਆਂ ਹਨ। ਇਸ ਮੀਟਿੰਗ ‘ਚ ਪਿੰ੍ਸੀਪਲ ਸੁਖਦੇਵ ਲਾਲ (ਸੀ.ਮੀਤ ਪ੍ਰਧਾਨ), ਪਿੰ੍ਸੀਪਲ ਕਮਲ ਸ਼ਰਮਾ, ਪਿੰ੍ਸੀਪਲ ਸੁਰਿੰਦਰ ਪਾਲ (ਸਹਾਇਕ ਸਕੱਤਰ-ਕਮ-ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਇੰਚਾਰਜ), ਪਿੰ੍ਸੀਪਲ ਸ਼ਸ਼ੀਕਾਂਤ, ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ (ਸਹਾਇਕ ਸਕੱਤਰ), ਅੰਤਰਰਾਸ਼ਟਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾ (ਟੈਕਨੀਕਲ ਜਿਊਰੀ ਮੈਂਬਰ), ਲੈਕ. ਬਲਵਿੰਦਰ ਕੁਮਾਰ, ਲੈਕ. ਸਰਬਜੀਤ ਸਿੰਘ, ਲੈਕ. ਬਿ੍ਜ ਲਾਲ, ਲੈਕ. ਬਲਦੇਵ ਸਿੰਘ, ਲੈਕ. ਤੀਰਥ ਸਿੰਘ ਬਾਸੀ ਤੇ ਹੋਰ ਸਿੱਖਿਆ ਤੇ ਖੇਡ ਮਾਹਿਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



