ਸੁਖਦੇਵ ਗਰਗ, ਜਗਰਾਓਂ : ਗੁਰੂ ਨਾਨਕ ਸਹਾਰਾ ਸੁਸਾਇਟੀ ਦੇ 177ਵੇਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਪੈਨਸ਼ਨ ਤੇ ਰਾਸ਼ਨ ਵੰਡ ਸਮਾਗਮ ‘ਚ ਸਮਾਜਸੇਵੀ ਰਵੀ ਮਲਹੋਤਰਾ ਨੇ ਜਨਮ ਦਿਨ ਦੀ ਖ਼ੁਸ਼ੀ ਵਿਚ ਬਜ਼ੁਰਗਾਂ ਨੂੰ ਪੈਨਸ਼ਨ ਵੰਡੀ। ਚੇਅਰਮੈਨ ਗੁਰਮੇਲ ਸਿੰਘ ਿਢੱਲੋਂ ਯੂਕੇ ਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ ਸਥਾਨਕ ਬੁੱਕ ਬੈਂਕ ਲਾਇਬੇ੍ਰਰੀ ‘ਚ ਕਰਵਾਏ ਸਮਾਗਮ ਸਮਾਗਮ ‘ਚ ਸਮਾਜਸੇਵੀ ਰਵੀ ਮਲਹੋਤਰਾ ਨੇ ਦਿੱਲੀ ਤੋਂ ਆਪਣੇ ਜਨਮ ਦਿਨ ਤੇ ਆਪਣੇ ਭਰਾ ਕੇਵਲ ਮਲਹੋਤਰਾ ਤੇ ਭਤੀਜੇ ਸਾਜਨ ਮਲਹੋਤਰਾ ਰਾਹੀਂ 26 ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ।
ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਜਿੱਥੇ ਮਲਹੋਤਰਾ ਪਰਿਵਾਰ ਦਾ ਬਜ਼ੁਰਗਾਂ ਦੀ ਮਦਦ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਗ੍ਰੀਨ ਪੰਜਾਬ ਮਿਸ਼ਨ ਦੇ ਜਨਰਲ ਸਕੱਤਰ ਕੇਵਲ ਮਲਹੋਤਰਾ, ਸਾਜਨ ਮਲਹੋਤਰਾ, ਹਿੰਮਤ ਵਰਮਾ, ਐਡਵੋਕੇਟ ਵਿਵੇਕ ਭਾਰਦਵਾਜ, ਸ਼ਸ਼ੀ ਭੂਸ਼ਣ ਜੈਨ, ਡਾਕਟਰ ਰਾਕੇਸ਼ ਭਾਰਦਵਾਜ, ਵਰਿੰਦਰ ਬਾਂਸਲ, ਮਨੋਹਰ ਸਿੰਘ ਟੱਕਰ, ਮਿੰਟੂ ਮਲਹੋਤਰਾ, ਏਐੱਸਆਈ ਹਰਪਾਲ ਸਿੰਘ, ਨਰੇਸ਼ ਗੁਪਤਾ, ਨਿਪੁੰਨ ਗੁਪਤਾ ਕੈਨੇਡਾ, ਪੋ੍ਫੈਸਰ ਕਰਮ ਸਿੰਘ ਸੰਧੂ, ਕੰਚਨ ਗੁਪਤਾ, ਡਾਕਟਰ ਲਵੀਨਾ ਗੁਪਤਾ, ਸਤਪਾਲ ਸਿੰਘ ਦੇਹੜਕਾ ਆਦਿ ਹਾਜ਼ਰ ਸਨ।


