ਚੀਨ ਨੇੇ ਭਾਰਤ ਖਿਲਾਫ ਚੱਲੀ ਇਕ ਹੋਰ ਚਾਲ

ਨਵੀਂ ਦਿੱਲੀ— ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ ਤੇ ਹੁਣ ਉਸ ਨੇ ਭਾਰਤ ਦੇ ਖਿਲਾਫ ਨਵੀਂ ਚਾਲ ਚੱਲੀ ਹੈ। ਖੂਫੀਆ ਸੂਤਰ੍ਹਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੀਨ ਤਿੱਬਤ ਦੇ ਤਿਆਕ ਇਲਾਕੇ ‘ਚ ਸਤਲੁਜ ਨਦੀ ਦੇ ਭਾਰਤ ‘ਚ ਵਹਾਅ ਨੂੰ ਰੋਕਣ ਲਈ ਨਿਰਮਾਣ ਕਾਰਜ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਸਤਲੁਜ ਨਦੀ ਦਾ 100 ਮੀਟਰ ਵਹਾਅ ਰੋਕ ਕੇ ਪਾਣੀ ਆਪਣੇ ਇਲਾਕੇ ਵੱਲ ਮੋੜਿਆ ਹੈ।
ਅਸਲ ‘ਚ ਡ੍ਰੈਗਨ ਇਸ ਪਾਣੀ ਦੀ ਵਰਤੋਂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਲਈ ਕਰਨਾ ਚਾਹੁੰਦਾ ਹੈ। ਇਸ ਪ੍ਰੋਜੈਕਟ ਦਾ ਨਿਰਮਾਣ ਸਰਹੱਦ ਤੋਂ ਸਿਰਫ 16 ਕਿਲੋਮੀਟਰ ਦੀ ਦੂਰੀ ‘ਤੇ ਹੋ ਰਿਹਾ ਹੈ। ਤਿੱਬਤ ‘ਚ ਸਤਲੁਜ ਨਦੀ ਦੇ ਕਿਨਾਰੇ ਨਿਰਮਾਣ ਕਾਰਜ ਵਾਲੀਆਂ 10 ਤੋਂ 15 ਗੱਡੀਆਂ ਦੇਖੀਆਂ ਗਈਆਂ ਹਨ ਤੇ ਇਸ ਦੇ ਨਾਲ ਹੀ ਇਲਾਕੇ ‘ਚ ਚੀਨੀ ਫੌਜੀਆਂ ਦੀ ਸਰਗਰਮੀ ਦੇਖੀ ਗਈ ਹੈ। ਦੱਸਣਯੋਗ ਹੈ ਕਿ ਪਹਿਲਾਂ ਵੀ ਚੀਨ ਵਲੋਂ ਬ੍ਰਮਪੁੱਤਰ ਦਾ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਹੁਣ ਚੀਨ ਵਲੋਂ ਸਤਲੁਜ ਦਾ ਪਾਣੀ ਰੋਕੇ ਜਾਣ ਦੀਆਂ ਖਬਰਾਂ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਨੇ ਚਿੰਤਾ ਪ੍ਰਗਟਾਈ ਹੈ।
ਸੁਰੱਖਿਆ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਨਦੀਆਂ ਦੇ ਪਾਣੀ ਨੂੰ ਲੈ ਕੇ ਚੀਨ ਬੀਤੇ 10 ਸਾਲਾਂ ਤੋਂ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ। ਜਾਣਕਾਰਾਂ ਮੁਤਾਬਕ ਅਜਿਹੀਆਂ 14 ਨਦੀਆਂ ਹਨ ਜੋ ਕਿ ਤਿੱਬਤ ‘ਚੋਂ ਲੰਘਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਦੇ ਇਸ ਪ੍ਰੋਜੈਕਟ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।
ਮਾਹਰਾਂ ਨੇ ਇਹ ਵੀ ਕਿਹਾ ਹੈ ਕਿ ਚੀਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਦੇਸ਼ ‘ਚ ਪਾਣੀ ਦੀ ਘਾਟ ਪੈਦਾ ਕਰ ਸਕਦੀਆਂ ਹਨ। ਜੇਕਰ ਅਜਿਹਾ ਹੋਇਆ ਤਾਂ ਫਸਲਾਂ ਦੇ ਉਤਪਾਦਨ ‘ਚ ਗਿਰਾਵਟ ਦਾ ਖਾਮਿਆਜ਼ਾ ਪੂਰੇ ਦੇਸ਼ ਨੂੰ ਭੁਗਤਣਾ ਪਵੇਗਾ। ਉਥੇ ਚੀਨ ਭਾਰਤ ਵੱਲ ਭਾਰੀ ਮਾਤਰਾ ‘ਚ ਪਾਣੀ ਛੱਡ ਕੇ ਭਾਰਤੀ ਇਲਾਕਿਆਂ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਚੀਨ ਸਿਰਫ ਸਤਲੁਜ ਹੀ ਨਹੀਂ ਬਲਕਿ ਇਸੇ ਤਰੀਕੇ ਨਾਲ ਹੋਰ ਨਦੀਆਂ ਦਾ ਪਾਣੀ ਵੀ ਰੋਕਣ ਦੇ ਲਈ ਕੰਮ ਕਰ ਰਿਹਾ ਹੈ।
ਭਾਰਤੀ ਪਰਿਯੋਜਨਾਵਾਂ ਲਈ ਪੈਦਾ ਹੋ ਸਕਦਾ ਹੈ ਸੰਕਟ
ਸਤਲੁਜ ਨਦੀ ਦੇ ਪਾਣੀ ਨੂੰ ਚੀਨ ਵਲੋਂ ਰੋਕੇ ਜਾਣ ਤੋਂ ਬਾਅਦ ਭਾਰਤ ‘ਚ ਭਾਖੜਾ ਨੰਗਲ ਬੰਨ੍ਹ ਤੇ ਨਾਥਪਾ ਝਾਕੜੀ ਹਾਈਡ੍ਰੋਇਲੈਕਟ੍ਰੀਕਲ ਵਰਗੀਆਂ ਭਾਰਤੀ ਪਰਿਯੋਜਨਾਵਾਂ ਦੇ ਲਈ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਕਾਰ ਸਤਲੁਜ ਤੇ ਬ੍ਰਮਪੁੱਤਰ ਨਦੀਆਂ ਦਾ ਡਾਟਾ ਦੇਣ ਦਾ ਵੀ ਸਮਝੋਤਾ ਹੋਇਆ ਹੈ। ਇਸ ਡਾਟੇ ਨਾਲ ਹੜ੍ਹ ਤੋਂ ਪਹਿਲਾਂ ਅਨੁਮਾਨ ਲਗਾਉਣ ‘ਚ ਮਦਦ ਮਿਲਦੀ ਹੈ। ਪਿਛਲੇ ਸਾਲ ਬ੍ਰਮਪੁੱਤਰ ਨੇ ਉੱਤਰ ਪੂਰਬ ‘ਚ ਹੜ੍ਹ ਨਾਲ ਭਾਰੀ ਤਬਾਹੀ ਮਚਾਈ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.