Ad-Time-For-Vacation.png

‘ਚਲੋ ਪੰਜਾਬ’ ਮੁਹਿੰਮ:ਕੈਨੇਡਾ ਤੋਂ 17 ਜਨਵਰੀ ਨੂੰ ਸੈਂਕੜੇ ਪੰਜਾਬੀ ਪੁੱਜ ਰਹੇ ਨੇ ਪੰਜਾਬ

ਟੋਰਾਂਟੋ,) : ‘ਚਲੋ ਪੰਜਾਬ’ ਮੁਹਿੰਮ ਦੇ ਤਹਿਤ ਕੈਨੇਡਾ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਨੇਤਾ 17 ਜਨਵਰੀ ਦੀ ਇਕ ਵਿਸ਼ੇਸ਼ ਫਲਾਈਟ ਰਾਹੀਂ ਭਾਰਤ ਪਹੁੰਚ ਰਹੇ ਹਨ। ਆਮ ਦੇ ਐਨਆਰਆਈ ਸੈਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਨੇ ਬੀਤੇ ਸ਼ਨਿੱਚਰਵਾਰ ਨੂੰ ਟੋਰਾਂਟੋ ਵਿਚ ਆਪ ਨੇਤਾਵਾਂ, ਵਰਕਰਾਂ ਅਤੇ ਵਲੰਟੀਅਰਾਂ ਦੇ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪ ਦੇ ਐਨਆਰਆਈ ਮੈਂਬਰਾਂ ਦੀ ਰਣਨੀਤੀ ‘ਤੇ ਚਰਚਾ ਕੀਤੀ। ਟੋਰਾਂਟੋ ‘ਚ ਆਯੋਜਤ ਕਨਵੈਨਸ਼ਨ ਤੋਂ ਬਾਅਦ 17 ਜਨਵਰੀ ਨੂੰ ਪੰਜਾਬ ਪੁੱਜਣ ਦਾ ਐਲਾਨ ਵੀ ਕੀਤਾ। ਇਸ ਫਲਾਈਟ ਵਿਚ ਆਪ ਕੈਨੇਡਾ ਦੇ ਕਨਵੀਨਰ ਸੁਰਿੰਦਰ ਮਾਵੀ, ਮੀਡੀਆ ਇੰਚਾਰਜ ਸੁਦੀਪ ਸਿੰਗਲਾ ਅਤੇ ਹੋਰ ਨੇਤਾ ਵੀ ਸ਼ਾਮਲ ਹੋਣਗੇ।

ਪੰਜਾਬ ਪੁੱਜਣ ਤੋਂ ਬਾਅਦ ਆਪ ਦੇ ਐਨਆਰਆਈ ਮੈਂਬਰਾਂ ਨੂੰ ਅਲੱਗ ਅਲੱਗ ਵਿਧਾਨ ਸਭਾ ਸੀਟਾਂ ‘ਤੇ ਭੇਜਿਆ ਜਾਵੇਗਾ। ਆਪ ਕੈਨੇਡਾ ਦੇ ਨੇਤਾਵਾਂ ਅਨੁਸਾਰ ਗਰੇਟਰ ਟੋਰਾਂਟੋ ਏਰੀਆ ਵਿਚ ਆਪ ਪਾਰਟੀ ਦੇ ਮੈਂਬਰਾਂ ਵਿਚ ਪੰਜਾਬ ਜਾਣ ਨੂੰ ਲੈ ਕੇ ਉਤਸ਼ਾਹ ਵਧਣ ਲੱਗਾ ਹੈ। ਕੁਝ ਮੈਂਬਰ ਅਪਣੇ ਪੱਧਰ ‘ਤੇ ਪੰਜਾਬ ਪੁੱਜ ਵੀ ਚੁੱਕੇ ਹਨ ਅਤੇ ਕੁਝ ਛੋਟੇ ਮੋਟੇ ਗਰੁੱਪਾਂ ਵਿਚ ਪੰਜਾਬ ਪੁੱਜਣਾ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਕੈਨੇਡਾ ਵਿਚ ਚੋਣਾਂ ਦੇ ਲਈ ਫੰਡ ਜੁਟਾਉਣ ਦੀ ਮੁਹਿੰਮ ਵੀ ਲਗਾਤਾਰ ਜਾਰੀ ਹੈ। ਕੈਨੇਡੀਅਨ ਪੰਜਾਬੀ ਮੀਡੀਆ ਦੇ ਅਨੁਸਾਰ ਪੰਜਾਬ ਵਿਚ ਚੋਣਾਂ ਨੂੰ ਲੈ ਕੇ ਹੁਣ ਇੱਥੇ ਵੀ ਮਾਹੌਲ ਭੱਖਣ ਲੱਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕੈਨੇਡਾ ਤੋਂ ਪੰਜਾਬ ਜਾਣ ਵਾਲੇ ਆਪ ਵਰਕਰਾਂ ਦੀ ਗਿਣਤੀ ਹੋਰ ਵਧੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.