Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਖਾਲਿਸਤਾਨ ਲਿਬਰਸ਼ਨ ਫੋਰਸ ਦੇ ਨਾਂ ‘ਤੇ ਫਿਰੌਤੀ ਮੰਗਦਾ ਦੀਪਕ ਰਾਜ ਬਾਂਸਲ ਕਾਬੂ

By Admin Published 2 min read

ਬਠਿੰਡਾ,: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਂ ‘ਤੇ ਸ਼ਹਿਰ ਅੰਦਰ ਵਪਾਰੀਆਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲਾ ਆਖਰ ਬਠਿੰਡਾ ਪੁਲਿਸ ਅੜਿੱਕੇ ਆ ਗਿਆ। ਇਸ ਵਿਅਕਤੀ ਵਲੋਂ ਸ਼ਹਿਰ ਦੇ ਦੋ ਵਪਾਰੀਆਂ ਤੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਬੀਤੇ ਦਿਨੀਂ ਨਾਭਾ ਜੇਲ੍ਹ ਕਾਂਡ ਦੇ ਦੋਸ਼ੀ ਵਿਅਕਤੀਆਂ ਦੇ ਨਾਂ ‘ਤੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਹੁਣ ਜਦੋਂ ਇਹ ਵਿਅਕਤੀ ਪੁਲਿਸ ਦੇ ਹੱਥੇ ਚੜ੍ਹ ਗਿਆ ਤਾਂ ਪਤਾ ਲੱਗਾ ਕਿ ਇਹ ਵਿਅਕਤੀ ਵੀ ਕਾਰੋਬਾਰੀ ਹੈ ਤੇ ਉਸ ਦਾ ਅਪਣਾ ਕੰਮ ਫੇਲ੍ਹ ਹੋ ਗਿਆ ਜਿਸ ਕਾਰਨ ਉਸ ਦੀ ਆਰਥਿਕ ਹਾਲਤ ਕਾਫੀ ਵਿਗੜ ਗਈ ਤੇ ਇਸ ਨੂੰ ਠੀਕ ਕਰਨ ਲਈ ਉਸ ਨੇ ਇਹ ਢੰਗ ਅਪਣਾਇਆ।

ਬੀਤੇ ਦਿਨੀਂ ਬਠਿੰਡਾ ਸ਼ਹਿਰ ਦੇ ਸ਼ਿਵ ਕਾਲੋਨੀ ਵਿਖੇ ਰਹਿੰਦੇ ਖਲ ਦੇ ਨਾਮੀ ਵਪਾਰੀ ਦਵਾਰਕਾ ਦਾਸ ਪੁੱਤਰ ਮਦਨ ਲਾਲ ਦੇ ਘਰ ਇਕ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਨਾਂ ‘ਤੇ ਪੱਤਰ ਆਇਆ ਤੇ ਉਸ ਤੋਂ ਦਸ ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਸਾਫ ਕੀਤਾ ਕਿ ਇਕ ਤੈਅ ਸਮੇਂ ਅੰਦਰ ਰੁਪਏ ਨਾ ਦਿੱਤੇ ਤਾਂ ਉਹ ਉਸ ਨੂੰ ਤੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ। ਪੁਲਿਸ ਅਜੇ ਇਸ ਮਾਮਲੇ ਦੀ ਪੜਤਾਲ ਵਿਚ ਲੱਗੀ ਹੋਈ ਸੀ ਕਿ ਸ਼ਹਿਰ ਵਿਚ ਇਕ ਹੋਰ ਵਪਾਰੀ ਸੰਜੀਵ ਕੁਮਾਰ ਬਾਂਸਲ ਪੁੱਤਰ ਬਨਵਾਰੀ ਬਾਂਸਲ ਵਾਸੀ ਅਗਰਵਾਲ ਕਾਲੋਨੀ ਬਠਿੰਡਾ ਦੇ ਘਰ ਵੀ ਇਕ ਧਮਕੀ ਭਰਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਪੱਤਰ ਆਇਆ ਤੇ ਇੱਥੇ ਵੀ ਉਸ ਨੇ ਦਸ ਲੱਖ ਰੁਪਏ ਫਿਰੌਤੀ ਮੰਗੀ। ਐਸਐਸਪੀ ਬਠਿੰਡਾ ਸਵੱਪਨ ਸ਼ਰਮਾ ਵਲੋਂ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਰਾਜਿੰਦਰ ਸ਼ਰਮਾ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਜਿਸ ਨੇ ਸ਼ਹਿਰ ਦੇ ਹੀ ਕਾਰੋਬਾਰੀ ਦੀਪਕ ਰਾਜ ਬਾਂਸਲ ਪੁੱਤਰ ਕੌਰ ਸੈਨ ਬਾਂਸਲ ਵਾਸੀ ਅਗਰਵਾਲ ਕਾਲੋਨੀ ਬਠਿੰਡਾ ਨੂੰ ਹਿਰਾਸਤ ਵਿਚ ਲਿਆ। ਜਾਂਚ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੇ ਇਹ ਸਭ ਕੁਝ ਆਰਥਿਕ ਹਾਲਤ ਠੀਕ ਕਰਨ ਲਈ ਕੀਤਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp