ਗੱਪੀ ਠਾਕੁਰ ਸਿਹੁੰ……………ਰੋਗ ਜਾਂ ਲੱਛਣ

ਜਦੋਂ ਦੀ ਠਾਕੁਰ ਸਿਹੁੰ ਨੇ ਦਰਬਾਰ ਸਾਹਿਬ ‘ਤੇ ਹਮਲੇ ਬਾਰੇ ਗੱਪ ਮਾਰੀ ਹੈ ਕਿ ਇਹ ਹਮਲਾ ਗੁਰੂ ਸਾਹਿਬਾਨ ਤੇ ਸੰਤ ਭਿਡਰਾਂਵਾਲਿਆਂ ਦੀ ਸਲਾਹ ਨਾਲ ਹੋਇਆ, ਤਦ ਦਾ ਹੀ ਠਾਕੁਰ ਸਿਹੁੰ ਦਾ ਬਹੁਤ ਵਿਰੋਧ ਹੋ ਰਿਹਾ ਹੈ। ਭਾਵੇਂ ਉਸਨੇ ਆਪਣੀ ਗਲਤੀ ਦੀ ਰਸਮੀ ਮਾਫੀ ਮੰਗ ਲਈ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਸੁਨਾਮੀ ਵੇਲੇ ਇਹੀ ਅਜੀਤ ਸਿੰਘ ਸਰਹਾਲੀ ਵਾਲੇ ਦੀ ਵਾਹਿਗੁਰੂ ਨਾਲ ਮੀਟਿੰਗ ਵੀ ਕਰਾ ਗਿਆ, ਉਸ ਗੱਪ ਦੀ ਤੇ ਹੋਰ ਅਣਗਿਣਤ ਗੱਪਾਂ ਦੀ ਮਾਫੀ ਕਦੋਂ ਮੰਗੇਗਾ?
ਅਜਿਹੀਆਂ ਗੱਪਾਂ ਵਾਲੇ ਹੋਰ ਵੀ ਬਹੁਤ ਹਨ ਤੇ ਉਹਨਾਂ ਦੀ ਇਸ ਮੂੜ੍ਹਤਾ ਬਾਰੇ ਗੁਰੁ ਅੰਗਦ ਦੇਵ ਜੀ ਮਹਾਰਾਜ ਫੁਰਮਾਉਂਦੇ ਹਨ:
ਵੈਦਾ ਵੈਦੁ ਸੁਵੈਦੁ ਤੂ ਪਹਿਲਾ ਰੋਗੁ ਪਛਾਣੁ||………
ਓ ਬੰਦਿਆ! ਓ ਸਿੱਖਾ! ਪਹਿਲਾਂ ਬਿਮਾਰੀ ਨੂੰ ਤਾਂ ਪਛਾਣ, ਇਹ ਕੀੜੇ ਤਾਂ ਲੱਛਣ ਹਨ ਜਿਹਨਾਂ ਨੂੰ ਤੂੰ ਭੰਡਦਾ ਪਿਆ ਹੈਂ। ਬਿਮਾਰੀ ਹੈ- ਅਗਿਆਨਤਾ ਦੀ ਤੇ ਲੱਛਣ ਹਨ ਇਹ ਸਾਰੇ ਕੌਮ ਦਾ ਖੂਨ ਪੀਣ ਵਾਲੇ ਚਿੱਚੜ।
– ਜਦੋਂ ਨਾਨਕਸਰ ਵਾਲੇ ਗੁਰੁ ਨਾਨਕ ਦੇਵ ਜੀ ਮਹਾਰਾਜ ਨੂੰ ਸਾਮ੍ਹਣੇ ਬਿਠਾ ਕੇ ਲੰਗਰ ਵੀ ਛਕਾ ਦਿੰਦੇ ਹਨ ਤੇ ਫੋਟੋ ਵੀ ਬਣਵਾ ਦਿੰਦੇ ਹਨ ਤਾਂ ਉਸ ਵੇਲੇ ਵਿਰੋਧ ਕਿਉਂ ਨਹੀਂ ਹੁੰਦਾ?
– ਪਿਛੇ ਜਿਹੇ ਰੰਧਾਵੇ ਵਾਲਾ ਬਾਬਾ ਦੀਪ ਸਿੰਘ ਜੀ ਦੇ ਅਤੇ ਹੋਰ 12-12 ਫੁਟੇ ਸਿੰਘਾਂ ਦੇ ਦਰਸ਼ਨ ਤੇ ਬਚਨ-ਬਿਲਾਸ ਕਰਦਾ ਹੈ, ਤਾਂ ਅਸੀਂ ਕਿਉਂ ਨਹੀਂ ਬੋਲਦੇ?
ਬਾਕੀ ਦੇ ਡੇਰੇ ਵੀ ਪਿੱਛੇ ਨਹੀਂ ਹਨ, ਉਹਨਾਂ ਦੀਆਂ ਕਿਤਾਬਾਂ ਵੀ ਅਜਿਹੀਆਂ ਗੱਪਾਂ ਤੇ ਕਰਾਮਾਤੀ ਕਹਾਣੀਆਂ ਨਾਲ ਹੀ ਭਰੀਆਂ ਪਈਆਂ ਹਨ।
ਅਜ ਫੇਸਬੁੱਕ ਤੇ ਹੋਰ ਥਾਵਾਂ ਤੇ ਵਿਦਵਾਨ ਇਸ ਗੱਲ ਦਾ ਗਿਲਾ ਕਰਦੇ ਹਨ ਕਿ ਸਾਮ੍ਹਣੇ ਬੈਠੇ ਲੋਕ ਕਿਵੇਂ ਗੱਪਾਂ ਸੁਣ ਲੈਂਦੇ ਹਨ, ਕਿਉਂ ਨਹੀਂ ਬੋਲਦੇ, ਤਾਂ ਗੁਰੂ ਸਾਹਿਬ ਦੀ ਗੱਲ ਸਮਝ ਆਉਂਦੀ ਹੈ ਕਿ ਇਹ ਤਾਂ ਅਗਿਆਨਤਾ ਦੀ ਬਿਮਾਰੀ ਦੀਆਂ ਸ਼ਿਕਾਰ ਹਨ ਜਿਹਨਾਂ ਨੂੰ ਕਦੇ ਠਾਕੁਰ ਸਿਹੁੰ ਤੇ ਕਦੇ ਗੁਰਇਕਬਾਲ ਸਿਹੁੰ, ਕਦੇ ਮਾਨ ਸਿਹੁੰ ਪੇਹੋਵੇ ਵਾਲਾ ਅਤੇ ਕਦੇ ਕੋਈ ਹੋਰ, ਪਿਛੇ ਲਾ ਰਹੇ ਹਨ। ਇਹ ਲਿਸਟ ਤਾਂ ਬਹੁਤ ਲੰਬੀ ਹੈ ਪਰ ਇਸਦਾ ਇਲਾਜ ਬੜਾ ਸੌਖਾ ਹੈ- ਉਹ ਹੈ, ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਸਮਝੋ ਤੇ ਵਿਚਾਰੋ। ਫੇਰ ਤਾਂ ਦਾਦੂ ਪੀਰ ਦੀ ਸਮਾਧ ਤੇ ਗੁਰੂ ਵੀ ਸਿੱਖ ਦੀ ਪਰਖ ਕਰਨ ਵਾਸਤੇ ਜੇਕਰ ਗੁਰਮਤਿ ਤੋਂ ਉਲਟ ਕੁੱਝ ਕਰੇਗਾ ਤਾਂ ਸਿੱਖ, ਭਾਈ ਦਇਆ ਸਿੰਘ ਵਾਂਗ ਗੁਰੂ ਨੂੰ ਵੀ ਗੁਰਮਤਿ ਦ੍ਰਿੜ ਕਰਾ ਕੇ ਟੈੱਸਟ ਵਿਚੋਂ ਪਾਸ ਹੋ ਜਾਏਗਾ, ਤਾਂ ਇਹ ਅਨਪੜ੍ਹ, ਪਖੰਡੀ ਤੇ ਗਪੌੜੀ ਕੀ ਚੀਜ਼ ਹਨ ਜਿਹੜੇ ਸਟੇਜਾਂ ਤੋਂ ਮਨਮਤਿ ਤੇ ਗੱਪਾਂ ਦਾ ਪ੍ਰਚਾਰ ਕਰੀ ਜਾ ਰਹੇ ਹਨ? ਵਾਹਿਗੁਰੂ ਸੁਮਤਿ ਬਖਸ਼ੇ!

ਮਨਦੀਪ ਸਿੰਘ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.