ਪਟਿਆਲਾ:ਵਿੱਕੀ ਗੌਂਡਰ ਸਰਾਵਾਂ ਬੋਦਲਾ ਨਾਂ ਤੋਂ ਬਣੀ ਫੇਸਬੁੱਕ ਪ੍ਰੋਫਾਈਲ ਨੇ ਗੈਂਗਸਟਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਵਿਕਰਮ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਦਿੱਤੀ ਇਸ ਧਮਕੀ ਵਿੱਚ ਵਿਕਰਮ ਬਰਾੜ ਤੇ ਉਸ ਦੇ ਪਿਤਾ ਨੂੰ ਸਿੱਖ ਮੁੰਡਿਆਂ ਦਾ ਕਾਤਲ ਦੱਸਿਆ ਹੈ। ਧਮਕੀ ਵਿੱਚ ਲਿਖਿਆ ਗਿਆ ਹੈ ਕਿ ਵਿਕਰਮ ਨੇ ਗੌਂਡਰ ਨਾਲ ਯਾਰੀ ਲਾ ਕੇ ਗੱਦਾਰੀ ਕੀਤੀ ਹੈ ਤੇ ਛੇਤੀ ਹੀ ਉਸ ਨੂੰ ਉਨ੍ਹਾਂ ਕੋਲ ਭੇਜ ਦਿੱਤਾ ਜਾਵੇਗਾ।ਵਿਕਰਮ ਬਰਾੜ ਤੇ ਉਸ ਦੇ ਪਿਤਾ ਅਰਵਿੰਦਰ ਬਰਾੜ ਦੀ ਤਸਵੀਰ ਸਾਂਝੀ ਕਰਦਿਆਂ ਦੋਵਾਂ ਨੂੰ ਸਿੱਖ ਨੌਜਵਾਨਾਂ ਦਾ ਕਾਤਲ ਦੱਸਿਆ ਗਿਆ ਹੈ। ਵਿੱਕੀ ਗੌਂਡਰ ਤੇ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਬੀਤੇ ਸ਼ੁੱਕਰਵਾਰ ਨੂੰ ਰਾਜਸਥਾਨ ਵਿੱਚ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਸੀ। ਇਸ ਐਨਕਾਊਂਟਰ ਤੋਂ ਬਾਅਦ ਪੁਲਿਸ ਨੂੰ ਇਹ ਪਹਿਲੀ ਧਮਕੀ ਹੈ।
ਵਿੱਕੀ ਗੌਂਡਰ ਦੇ ਪਰਿਵਾਰ ਵੱਲੋਂ ਵੀ ਇੰਸਪੈਕਟਰ ਵਿਕਰਮ ਬਰਾੜ ਤੇ ਵਿੱਕੀ ਦੀ ਦੋਸਤੀ ਦੀ ਗੱਲ ਕਹੀ ਜਾ ਰਹੀ ਹੈ। ਪਰਿਵਾਰ ਮੁਤਾਬਕ ਗੌਂਡਰ ਤੇ ਉਸ ਦੇ ਸਾਥੀ ਵਿਕਰਮ ਕੋਲ ਸਮਰਪਣ ਕਰਨ ਜਾ ਰਹੇ ਸਨ ਪਰ ਉਸ ਨੇ ਮੁਕਾਬਲਾ ਬਣਾ ਦਿੱਤਾ। ਪਰਿਵਾਰ ਨੇ ਇਸ ਮੁਕਾਬਲੇ ਦੀ ਸੀ.ਬੀ.ਆਈ. ਜਾਂਚ ਵੀ ਮੰਗੀ ਹੈ।
ਸਰੀ ਨੇ ਕੈਨੇਡੀਅਨ ਵੈਟਰਨਜ਼ ਦੇ ਸਨਮਾਨ ਵਿੱਚ ਯਾਦਗਾਰੀ ਕ੍ਰਾਸਵਾਕ ਦਾ ਉਦਘਾਟਨ ਕੀਤਾ
– ਕੈਨੇਡਾ ਦੇ ਵੈਟਰਨਜ਼ ਭਾਵ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ, ਸਰੀ ਸ਼ਹਿਰ ਨੇ ਕਲੋਵਰਡੇਲ ਦੇ 17500-ਬਲਾਕ 57 ਐਵੇਨਿਊ ‘ਤੇ ਰੋਇਲ ਕੈਨੇਡੀਅਨ ਲੀਜਨ ਦੇ ਨੇੜੇ ਇੱਕ ਨਵਾਂ ਯਾਦਗਾਰੀ ਕ੍ਰਾਸਵਾਕ ਦਾ ਉਦਘਾਟਨ


